Punjab News: ਅਕਾਲੀ ਲੀਡਰ ਬੰਟੀ ਰੋਮਾਣਾ ਨੂੰ Canada ਏਅਰਪੋਰਟ ਤੋਂ ਹੀ ਵਾਪਸ ਮੋੜਿਆ, ਨਹੀਂ ਮਿਲੀ ਐਂਟਰੀ

On: ਜੂਨ 12, 2026 6:34 ਬਾਃ ਦੁਃ

 

Punjab News: AAP ਦੀ ਝੂਠੀ ਸ਼ਿਕਾਇਤ ਕਾਰਨ ਪਰਮਬੰਸ ਸਿੰਘ ਰੋਮਾਣਾ ਨੂੰ Canada ਵਿਚ ਐਂਟਰੀ ਨਹੀਂ ਮਿਲੀ: ਅਕਾਲੀ ਦਲ! ਰੋਮਾਣਾ ਨੇ ਫਰੀਦਕੋਟ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਅਕਾਲੀ ਦਲ ਦੇ ਵਫਦ ਵਜੋਂ ਕੈਨੇਡਾ ਦੌਰਾ ਕਰਨਾ ਸੀ: ਅਰਸ਼ਦੀਪ ਕਲੇਰ

Punjab Network 

ਚੰਡੀਗੜ੍ਹ, 12 ਜੂਨ 2026: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (AAP) ਵੱਲੋਂ ਕੈਨੇਡਾ (Canada) ਦੇ ਅਧਿਕਾਰੀਆਂ ਨੂੰ ਕੀਤੀ ਝੂਠੀ ਸ਼ਿਕਾਇਤ ਦੇ ਕਾਰਨ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੁੰ ਕੈਨੇਡਾ ਵਿਚ ਐਂਟਰੀ ਨਹੀਂ ਦਿੱਤੀ ਗਈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਫਰੀਦਕੋਟ ਵਿਖੇ ਪਰਮਬੰਸ ਸਿੰਘ ਰੋਮਾਣਾ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਕੇਸ ਵਿਚ ਰੋਮਾਣਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਉਹਨਾਂ ਨੇ ਵਿਦੇਸ਼ ਜਾਣ ਲਈ ਅਦਾਲਤ ਤੋਂ ਪ੍ਰਵਾਨਗੀ ਲਈ ਸੀ ।

ਕਲੇਰ ਨੇ ਦੱਸਿਆ ਕਿ ਆਪ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਅਕਾਲੀ ਦਲ ਦਾ ਵਫਦ NRI ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾ ਰਿਹਾ ਹੈ ਤਾਂ ਪਾਰਟੀ ਸੜ ਬਲ ਗਈ। AAP ਸਕਾਰ ਨੇ ਐਨ ਆਰ ਆਈਜ਼ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਇਸ ਕਰ ਕੇ ਆਪ ਸਰਕਾਰ ਨੇ ਅਕਾਲੀ ਦਲ ਦੇ ਵਫਦ ਦਾ ਦੌਰਾ ਰੋਕਣ ਵਾਸਤੇ ਪੂਰੀ ਵਾਹ ਲਗਾਈ। ਇਸੇ ਤਹਿਤ Canada ਦੇ ਅਧਿਕਾਰੀਆ ਨੂੰ ਝੂਠੀ ਸ਼ਿਕਾਇਤ ਪਾਈ ਗਈ ਜਿਸ ਕਾਰਨ ਰੋਮਾਣਾ ਦੀ ਕੈਨੇਡਾ ਵਿਚ ਐਂਟਰੀ ਰੋਕੀ ਗਈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ AAP ਸਰਕਾਰ ਨੇ ਨਾ ਸਿਰਫ ਐਨ ਆਰ ਆਈ ਭਾਈਚਾਰੇ ਦਾ ਅਪਮਾਨ ਕੀਤਾ ਹੈ ਜਿਸ ਕੋਲ ਰੋਮਾਣਾ ਉਹਨਾਂ ਦੇ ਸੱਦੇ ’ਤੇ ਜਾ ਰਹੇ ਸਨ ਬਲਕਿ ਉਸਨੇ ਪੰਜਾਬੀਅਤ ਦੀ ਭਾਵਨਾ ਤਹਿਤ ਕੀਤੀ ਜਾ ਰਹੀ ਮੇਜ਼ਬਾਨੀ ਦਾ ਵੀ ਅਪਮਾਨ ਕੀਤਾ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਦਾ ਵਫਦ ਸਿਰਫ ਐਨ ਆਰ ਆਈ ਭਾਈਚਾਰੇ ਨੂੰ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਜਾ ਰਿਹਾ ਸੀ। ਅਕਾਲੀ ਦਲ ਦਾ ਮੰਨਣਾ ਹੈ ਕਿ ਉਹ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦਾ ਹੈ ਜਿਵੇਂ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਐਨ ਆਰ ਆਈ ਸੰਮੇਲਨ ਕਰਵਾ ਕੇ ਅਤੇ ਐਨ ਆਰ ਆਈਜ਼ ਲਈ ਵਿਸ਼ੇਸ਼ ਪੁਲਿਸ ਥਾਣੇ ਸਥਾਪਿਤ ਕਰ ਕੇ ਕੀਤਾ ਗਿਆ।

ਪਰ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਜਿਸਨੇ ਐਨ ਆਰ ਆਈਜ਼ ਲਈ ਕੱਖ ਵੀ ਨਹੀਂ ਕੀਤਾ, ਹੁਣ ਮਾਮਲੇ ’ਤੇ ਹੋਰ ਵਿਚਾਰ ਚਰਚਾ ਨਹੀਂ ਚਾਹੁੰਦੀ।ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਸਟਰੇਲੀਆ ਤੇ ਨਿਊਜ਼ੀਲੈਂਡ ਦਾ ਅਕਾਲੀ ਦਲ ਦੇ ਵਫਦ ਦਾ ਸਫਲ ਦੌਰਾ ਕਰਨ ’ਤੇ ਆਪ ਸਰਕਾਰ ਘਬਰਾ ਗਈ ਹੈ।

ਕਲੇਰ ਨੇ ਪਰਮਬੰਸ ਸਿੰਘ ਰੋਮਾਣਾ ਖਿਲਾਫ ਦੁਸ਼ਪ੍ਰਚਾਰ ਦਾ ਵੀ ਗੰਭੀਰ ਨੋਟਿਸ ਲਿਆ। ਉਹਨਾਂ ਕਿਹਾ ਕਿ ਸੂਬੇ ਵਿਚ ਨਾ ਸਿਰਫ ਇਕ ਪ੍ਰਮੁੱਖ ਟੀ ਵੀ ਚੈਨਲ ਨੇ ਉਹਨਾਂ ਖਿਲਾਫ ਝੂਠ ਬੋਲਿਆ ਕਿ ਉਹਨਾਂ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਉਹਨਾਂ ਨੂੰ ਵਾਪਸ ਭੇਜਿਆ ਗਿਆ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਹੈ ਤੇ ਜੇਕਰ ਇਹ ਝੂਠ ਵਾਪਸ ਲੈ ਕੇ ਮੁਆਫੀ ਨਾ ਮੰਗੀ ਗਈ ਤਾਂ ਅਸੀਂ ਮੀਡੀਆ ਘਰਾਣੇ ਦੇ ਖਿਲਾਫ ਹੱਤਕ ਇੱਜ਼ਤ/ਮਾਣਹਾਨੀ ਦਾ ਕੇਸ ਦਾਇਰ ਕਰਾਂਗੇ।

 

Join WhatsApp

Join Now

More

Teacher Protest: ਪੰਜਾਬ ਦੇ 3704 ਅਧਿਆਪਕਾਂ ਵੱਲੋਂ ‘ਯੁੱਧ ਵਿੱਤ ਮੰਤਰੀ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ; ਵੱਡਾ ਅੰਦੋਲਨ ਹਿਲਾਏਗਾ ਸਰਕਾਰ ਦੀਆਂ ਜੜ੍ਹਾਂ

Anganwadi Employees! ਆਂਗਣਵਾੜੀ ਮੁਲਾਜ਼ਮਾਂ ਦੇ ਬੀਮਾ ਕਵਰੇਜ ਲਈ ਵਿਭਾਗ ਅਤੇ 4 ਜਥੇਬੰਦੀਆਂ ਦੀ ਅਹਿਮ ਮੀਟਿੰਗ

Punjab News: ਮਾਸਟਰ ਜਗਦੀਪ ਸਿੰਘ ਕਤਲ ਕਾਂਡ: ਇਨਸਾਫ਼ ਲਈ SSP ਅੰਮ੍ਰਿਤਸਰ ਦਿਹਾਤੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ; ਜਾਂਚ ਲਈ 3 ਮੈਂਬਰੀ ‘SIT’ ਦਾ ਗਠਨ

Punjab News: ਪੈਲੀਆਂ ਬਚਾਉਣ ਲਈ ਆਰ-ਪਾਰ ਦੀ ਲੜਾਈ! ਫ਼ਾਜ਼ਿਲਕਾ ‘ਚ ਸ਼ੁਰੂ ਹੋਵੇਗਾ ਨਵਾਂ ‘ਕਿਸਾਨ ਅੰਦੋਲਨ’? ਡਿਫ਼ੈਂਸ ਬੰਨ੍ਹ ਖਿਲਾਫ਼ ‘ਪੱਕਾ ਮੋਰਚਾ’ ਸ਼ੁਰੂ

ਵੱਡੀ ਖ਼ਬਰ: ਪੰਜਾਬ ਦਾ Guru Amardas Thermal Plant ਬੰਦ ਹੋਣ ਦੇ ਕਿਨਾਰੇ! ਮੁਲਾਜ਼ਮਾਂ ਵੱਲੋਂ 13 ਜੂਨ ਤੋਂ ਕੰਮ-ਕਾਜ ਠੱਪ ਕਰਨ ਦਾ ਐਲਾਨ

Modi and Trump

Trump ਅੱਗੇ ਮੋਦੀ ਨੇ ਟੇਕੇ ਗੋਡੇ…? ਭਾਰਤੀਆਂ ਨੂੰ ਬੰਬਾਂ ਨਾਲ ਮਰਵਾ ਕੇ ਚੁੱਪ ਹੈ ਕੇਂਦਰ ਸਰਕਾਰ

Leave a Comment