Punjab Weather Warning: ਪੰਜਾਬ ਵਿੱਚ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਨਾਲ ਤੇਜ਼ ਤੂਫ਼ਾਨ ਦੀ ਚੇਤਾਵਨੀ, IMD ਵੱਲੋਂ ‘ਯੈਲੋ ਅਲਰਟ’ ਜਾਰੀ
Punjab Weather Warning! ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲਣ ਦੇ ਆਸਾਰ: ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ‘ਯੈਲੋ ਅਲਰਟ’ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ
ਚੰਡੀਗੜ੍ਹ, 22 ਜੂਨ 2026- ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਲਈ ਅਗਲੇ 5 ਦਿਨਾਂ (22 ਜੂਨ ਤੋਂ 26 ਜੂਨ 2026) ਵਾਸਤੇ ਜ਼ਿਲ੍ਹੇਵਾਰ ਮੌਸਮ ਦੀ ਚੇਤਾਵਨੀ ਜਾਰੀ (Punjab Weather Warning) ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ (ਝੱਖੜ) ਚੱਲਣ ਦੀ ਸੰਭਾਵਨਾ ਹੈ।
ਵਿਭਾਗ ਅਨੁਸਾਰ, 22 ਜੂਨ ਯਾਨੀਕਿ, ਅੱਜ ਦੱਖਣੀ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਫਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ, ਮੋਗਾ ਅਤੇ ਬਰਨਾਲਾ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇੱਥੇ ਤੇਜ਼ ਹਵਾਵਾਂ ਅਤੇ ਗਰਜ-ਚਮਕ ਦੀ ਸੰਭਾਵਨਾ ਹੈ। ਬਾਕੀ ਹਿੱਸਿਆਂ ਵਿੱਚ ਫਿਲਹਾਲ ਕੋਈ ਚੇਤਾਵਨੀ ਨਹੀਂ ਹੈ।
![May be an image of map and text that says "MAc पिशम्त 고리 मतीमन पांमन सडीरा weather warnings for Punjab Date June 2026 पंजाव सिए जिलेवार गाँगग योतावानी from08 0830hours Mote: Waming orad aRe 22 June 2026 Guverrmentof India Hinsty Sciences Motesebeles Can artre. eportmer ntearnbçicalCorti Chancgarh 15Tat RIt Day 23 2026 CAPUTTIALA หมงริอตะ4บจ NRy Day 24 June 2026 Day 4 25] 25June 2026 June 2026 Legend Phenomenon Thunderstorm/ lightning / gusty wind (40-50 KMPH) No Warning कोई येतावनी नहीं Warning Level तेतावनी प्रेणी Be Updated Be Prepared निगरानी सवेल(तंयार रहे) TakeAction Take Action वेतावकी(काराई कर)"](https://scontent.fixc1-12.fna.fbcdn.net/v/t39.99422-6/728439417_2851223745246252_4851136390226128667_n.png?stp=dst-jpg_tt6&cstp=mx1242x2048&ctp=s1242x2048&_nc_cat=106&ccb=1-7&_nc_sid=127cfc&_nc_ohc=LHOCfEZHSqsQ7kNvwH4uDwf&_nc_oc=AdoystrxWFLG92l2IUdzdHDZl-M1LUx_bgQs6efWHtH7ZwE8UV1d47naMrM3kKZDKZo&_nc_zt=14&_nc_ht=scontent.fixc1-12.fna&_nc_gid=z_moE-WO3jauFgywD5Q9zQ&_nc_ss=7b2a8&oh=00_Af9f39MJE7-FoomTnA6PeSiXbhEd7PE4pxuUFN6q3cn06A&oe=6A3EF133)

ਮੌਸਮ ਦਾ ਅਸਰ 23 ਜੂਨ ਨੂੰ ਵਧੇਰੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ। ਮਾਝਾ, ਦੁਆਬਾ ਅਤੇ ਮਾਲਵਾ ਦੇ ਕਈ ਹਿੱਸਿਆਂ (ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਲੁਧਿਆਣਾ, ਪਟਿਆਲਾ ਆਦਿ) ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਫਿਰੋਜ਼ਪੁਰ, ਮੋਗਾ, ਮੁਕਤਸਰ ਅਤੇ ਫਾਜ਼ਿਲਕਾ ਵਰਗੇ ਕੁਝ ਜ਼ਿਲ੍ਹੇ ਹਰੇ ਜ਼ੋਨ (ਕੋਈ ਚੇਤਾਵਨੀ ਨਹੀਂ) ਵਿੱਚ ਰਹਿਣਗੇ।
24, 25 ਅਤੇ 26 ਜੂਨ ਨੂੰ ਪੰਜਾਬ ਦੇ ਲਗਭਗ ਸਾਰੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਰੱਖਿਆ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ ਸਮੇਤ ਜ਼ਿਆਦਾਤਰ ਇਲਾਕਿਆਂ ਵਿੱਚ ਗਰਜ-ਚਮਕ ਨਾਲ 40-50 KMPH ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ।
ਵਿਭਾਗ ਨੇ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਹੈ। ਖਰਾਬ ਮੌਸਮ ਦੌਰਾਨ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਤੇਜ਼ ਹਵਾਵਾਂ ਚੱਲਣ ਸਮੇਂ ਦਰੱਖਤਾਂ ਜਾਂ ਕਮਜ਼ੋਰ ਇਮਾਰਤਾਂ ਦੇ ਹੇਠਾਂ ਖੜ੍ਹੇ ਹੋਣ ਤੋਂ ਬਚਣ ਦੀ ਹਦਾਇਤ ਕੀਤੀ ਗਈ ਹੈ।
















