Join WhatsApp

Join Now

Punjab News: ਪੈਨਸ਼ਨਰਾਂ ਨੂੰ ਨਹੀਂ ਮਿਲਿਆ 35 ਮਹੀਨਿਆਂ ਦਾ ਬਕਾਇਆ!

On: ਜੁਲਾਈ 17, 2026 11:10 ਪੂਃ ਦੁਃ

 

Punjab News: ਪੈਨਸ਼ਨਰਾਂ ਨੂੰ ਨਹੀਂ ਮਿਲਿਆ 35 ਮਹੀਨਿਆਂ ਦਾ ਬਕਾਇਆ!

Punjab News, 17 ਜੁਲਾਈ 2026- ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਿਤੀਆਂ ਦੇ ਤਿੰਨ ਹਜ਼ਾਰ ਦੇ ਕਰੀਬ ਪੈਨਸ਼ਨਰਾਂ ਵਿੱਚੋਂ 1800 ਛੇਵੇਂ ਤਨਖ਼ਾਹ ਕਮਿਸ਼ਨ ਦੇ ਜੁਲਾਈ 2021 ਤੋਂ ਮਈ 2024 ਤੱਕ ਦੀ ਬਕਾਇਆ ਰਾਸ਼ੀ ਤੋਂ ਵਾਂਝੇ ਹਨ। ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੀ ਮੀਤ ਪ੍ਰਧਾਨ ਕੁਲਵੰਤ ਕੌਰ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ ਦੀ ਅਗਵਾਈ ਹੇਠਲੇ ਵਫ਼ਦ ਨੇ ਇਹ ਮਾਮਲਾ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਕੋਲ ਰੱਖਿਆ।

ਵਫ਼ਦ ਨੇ ਦੱਸਿਆ ਕਿ ਜਨਵਰੀ 2016 ਤੋਂ ਜੂਨ 2021 ਤੱਕ ਦਾ ਛੇਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਸਾਰੇ ਪੈਨਸ਼ਨਰਾਂ ਨੂੰ ਮਿਲ ਚੁੱਕਾ ਹੈ ਪਰ ਇਸ ਤੋਂ ਅਗਲੇ 35 ਮਹੀਨਿਆਂ ਦਾ ਬਕਾਇਆ ਸਿਰਫ਼ 1200 ਪੈਨਸ਼ਨਰਾਂ ਨੂੰ ਮਿਲਿਆ ਹੈ। ਵਫ਼ਦ ਨੇ ਦੱਸਿਆ ਕਿ ਡਾਇਰੈਕਟਰ ਨੇ ਤੁਰੰਤ ਪੈਨਸ਼ਨ ਸੈੱਲ ਦੇ ਮੁਖੀ ਹਰਮਨਬੀਰ ਸਿੰਘ ਅਤੇ ਵਿਭਾਗ ਦੀ ਡਿਪਟੀ ਡਾਇਰੈਕਟਰ ਪ੍ਰਨੀਤ ਕੌਰ ਤੋਂ ਵਫ਼ਦ ਦੀ ਹਾਜ਼ਰੀ ਵਿੱਚ ਤੁਰੰਤ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅਗਸਤ ਤੱਕ ਸਾਰਿਆਂ ਨੂੰ ਬਕਾਇਆ ਦਿਵਾ ਦਿੱਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਅਧਿਕਾਰੀ ਆਪਣੇ ਭਰੋਸੇ ’ਤੇ ਖਰੇ ਨਾ ਉਤਰੇ ਅਤੇ ਪੈਨਸ਼ਨਰਾਂ ਦੀ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਤਾਂ ਸਤੰਬਰ ਤੋਂ ਸੰਘਰਸ਼ ਵਿੱਢਿਆ ਜਾਵੇਗਾ। ਵਫ਼ਦ ਵਿੱਚ ਸਕੱਤਰ ਜਗੀਰ ਸਿੰਘ ਢਿੱਲੋਂ ਹੰਸਾਲਾ, ਦਿਆਲ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਸਾਧੂ ਰਾਮ, ਰਾਜਿੰਦਰ ਸਿੰਘ, ਰੀਤ ਵਜਿੰਦਰ ਸਿੰਘ, ਬਲਵਿੰਦਰ ਸਿੰਘ, ਮੋਹਕਮ ਸਿੰਘ, ਜਗਦੀਸ਼ ਕੌਰ ਆਦਿ ਹਾਜ਼ਰ ਸਨ।

 

Leave a Comment