ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ ‘ਤੇ PM ਮੋਦੀ ਨੇ ਫੇਰਿਆ ਪਾਣੀ; ਦਿੱਤਾ ਵੱਡਾ ਬਿਆਨ
ਜਲੰਧਰ/ਚੰਡੀਗੜ੍ਹ, 17 ਜੁਲਾਈ 2026- ਅਕਾਲੀ ਦਲ ਦੇ ਨਾਲ ਫਿਰ ਤੋਂ ਭਾਜਪਾ ਦੇ ਗੱਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਫੇਰ ਦਿੱਤਾ ਹੈ। ਮੋਦੀ ਨੇ ਜਿੱਥੇ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਵਿਨ੍ਹਿਆ ਹੈ, ਉੱਥੇ ਹੀ ਕਿਹਾ ਹੈ ਕਿ ਇਹ ਪਾਰਟੀ ਵੀ ਹੁਣ ਨਿੱਜੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਈ ਹੈ, ਇਸ ਨੂੰ ਵੀ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਹੈ।
ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਭਾਜਪਾ ਦੇ ਪੁਰਾਣੇ ਸਹਿਯੋਗੀ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਇੱਕ ਨਰਮ, ਪਰ ਬੇਹੱਦ ਸਿਆਸੀ ਮਾਇਨੇ ਰੱਖਣ ਵਾਲਾ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਕਾਲੀ ਦਲ ਹੁਣ ਪੰਜਾਬ ਦੇ ਹਿੱਤਾਂ ਨੂੰ ਵਿਸਾਰ ਕੇ ਸਿਰਫ਼ ਆਪਣੇ ਨਿੱਜੀ ਅਤੇ ਸਿਆਸੀ ਸਵਾਰਥਾਂ ਵਿੱਚ ਉਲਝ ਕੇ ਰਹਿ ਗਿਆ ਹੈ। ਮੋਦੀ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ” ਵੀ ਹੁਣ ਆਪਣੇ ਸਵਾਰਥਾਂ ਦੇ ਚੱਕਰਵਿਊ ਵਿੱਚ ਫਸ ਚੁੱਕਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ-ਅਕਾਲੀ ਦਲ ਨੂੰ ਹੁਣ ਪੰਜਾਬ ਦੇ ਲੋਕਾਂ, ਇੱਥੋਂ ਦੇ ਨੌਜਵਾਨਾਂ ਅਤੇ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਰਹੀ। ਪੀਐਮ ਮੋਦੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਸਲੀ ਅਤੇ ਸਕਾਰਾਤਮਕ ਬਦਲਾਅ ਸਿਰਫ਼ ਅਤੇ ਸਿਰਫ਼ ‘ਡਬਲ ਇੰਜਣ’ ਦੀ ਸਰਕਾਰ ਹੀ ਲਿਆ ਸਕਦੀ ਹੈ। ਜਦੋਂ ਕੇਂਦਰ ਅਤੇ ਰਾਜ ਵਿੱਚ ਇੱਕੋ ਸੋਚ ਵਾਲੀ ਭਾਜਪਾ ਸਰਕਾਰ ਹੋਵੇਗੀ, ਤਾਂ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ।
ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਵੇਲੇ ਇੱਕ ਮਜ਼ਬੂਤ ਅਤੇ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਰਵਾਇਤੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਅੱਜ ਵਿਕਾਸ ਦੀ ਦੌੜ ਵਿੱਚ ਪਛੜ ਰਿਹਾ ਹੈ।
ਪੀਐਮ ਮੋਦੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਸਲੀ ਅਤੇ ਸਕਾਰਾਤਮਕ ਬਦਲਾਅ ਸਿਰਫ਼ ਅਤੇ ਸਿਰਫ਼ ‘ਡਬਲ ਇੰਜਣ’ ਦੀ ਸਰਕਾਰ ਹੀ ਲਿਆ ਸਕਦੀ ਹੈ। ਜਦੋਂ ਕੇਂਦਰ ਅਤੇ ਰਾਜ ਵਿੱਚ ਇੱਕੋ ਸੋਚ ਵਾਲੀ ਭਾਜਪਾ ਸਰਕਾਰ ਹੋਵੇਗੀ, ਤਾਂ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ।
ਆਪਣੇ ਭਾਸ਼ਣ ਨੂੰ ਅੱਗੇ ਵਧਾਉਂਦਿਆਂ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਕੀਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਅਤੇ ਸਿੱਖ ਕੌਮ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ, ਚਾਹੇ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਹੋਵੇ, ਵੀਰ ਬਾਲ ਦਿਵਸ ਮਨਾਉਣਾ ਹੋਵੇ ਜਾਂ ਫਿਰ ਸੂਬੇ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੋਵੇ। ਪਰ ਜਦੋਂ ਤੱਕ ਸੂਬੇ ਵਿੱਚ ਸਵਾਰਥੀ ਪਾਰਟੀਆਂ ਦੀਆਂ ਸਰਕਾਰਾਂ ਰਹਿਣਗੀਆਂ, ਕੇਂਦਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਆਮ ਜਨਤਾ ਤੱਕ ਨਹੀਂ ਪਹੁੰਚ ਸਕਦਾ।
ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪੀਐਮ ਮੋਦੀ ਦਾ ਅਕਾਲੀ ਦਲ ‘ਤੇ ਇਹ ਹਮਲਾ ਸੂਬੇ ਵਿੱਚ ਭਾਜਪਾ ਦੇ ਇੱਕਲੇ ਚੋਣ ਲੜਨ ਅਤੇ ਆਪਣੇ ਦਮ ‘ਤੇ ਅੱਗੇ ਵਧਣ ਦੇ ਇਰਾਦੇ ਨੂੰ ਸਾਫ਼ ਦਰਸਾਉਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਦੇ ਇਸ ਤਿੱਖੇ ਵਾਰ ਦਾ ਕੀ ਜਵਾਬ ਦਿੰਦੀਆਂ ਹਨ?
















