Join WhatsApp

Join Now

Punjab News: ਅਧਿਆਪਕਾਂ ਦੀਆਂ ਬਦਲੀਆਂ ‘ਚ 50% ਦੀ ਸ਼ਰਤ ਨੇ ਕਈ ਟੀਚਰ ਟਰਾਂਸਫਰ ਤੋਂ ਕੀਤੇ ਵਾਂਝੇ

On: ਜੁਲਾਈ 21, 2026 9:56 ਪੂਃ ਦੁਃ

 

Punjab News: ਅਧਿਆਪਕਾਂ ਦੀਆਂ ਬਦਲੀਆਂ ‘ਚ 50% ਦੀ ਸ਼ਰਤ ਨੇ ਕਈ ਟੀਚਰ ਟਰਾਂਸਫਰ ਤੋਂ ਕੀਤੇ ਵਾਂਝੇ

Punjab News, 20 ਜੁਲਾਈ 2026-

4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ, ਮੀਤ ਪ੍ਰਧਾਨ ਬਲਕਾਰ ਸਿੰਘ ਮਘਾਣੀਆ, ਸੂਬਾ ਕਮੇਟੀ ਮੈਂਬਰ ਲਖਵਿੰਦਰ ਕੰਬੋਜ ਅਤੇ ਬਲਕਾਰ ਬੁਢਲਾਡਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਮਈ ਮਹੀਨੇ ਤੋਂ ਬਦਲੀਆਂ ਦੀ ਆਨਲਾਈਨ ਪ੍ਰਕਿਰਿਆ ਚੱਲ ਰਹੀ ਹੈ। ਜਿਹੜੀ ਕੇ ਕਾਫੀ ਉਤਰਾ – ਝੜਾਅ ਤੋਂ ਬਾਅਦ ਸਿਰੇ ਲਗਦੀ ਨਜ਼ਰ ਆ ਰਹੀ ਹੈ। ਅਧਿਆਪਕ ਆਪੋ ਆਪਣੀ ਪਸੰਦ ਦੇ ਸਟੇਸ਼ਨਾਂ ਦੀ ਚੋਣ ਕਰ ਰਹੇ ਹਨ ਅਤੇ ਉਹਨਾਂ ਦੀ ਬਦਲੀ ਹੋ ਵੀ ਰਹੀ ਹੈ।

ਪ੍ਰੰਤੂ ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਦੀ ਬਦਲੀ ਵਿੱਚ 50% ਸਟਾਫ ਦੀ ਸ਼ਰਤ ਅੜਿਕਾ ਬਣ ਰਹੀ ਹੈ। ਬਦਲੀ ਦੀ ਪ੍ਰਕਿਰਿਆ ਵਿੱਚ ਜਿਸ ਸਕੂਲ ਵਿੱਚ ਸਟਾਫ 50% ਤੋਂ ਘੱਟ ਹੈ, ਜੇਕਰ ਉਥੋਂ ਕੋਈ ਅਧਿਆਪਕ ਬਦਲੀ ਲਈ ਸਟੇਸ਼ਨ ਚੋਣ ਵੀ ਕਰਦਾ ਹੈ ਅਤੇ ਉਸਦੀ ਬਦਲੀ ਉਸ ਸਟੇਸ਼ਨ ਤੇ ਹੋ ਵੀ ਜਾਂਦੀ ਹੈ। ਪ੍ਰੰਤੂ ਉਹ 50% ਸਟਾਫ ਦੀ ਸ਼ਰਤ ਕਾਰਨ ਸਕੂਲ ਵਿੱਚੋ ਫ਼ਾਰਗ਼ ਨਹੀਂ ਹੋ ਪਾਉਂਦਾ। ਏਥੇ ਇਹ ਵਰਣਨ ਯੋਗ ਹੈ ਕੇ ਜਿਆਦਾਤਰ ਅਧਿਆਪਕ ਆਪਣੇ ਜਿਲ੍ਹੇ ਤੋ ਦੂਰ ਦੁਰੇਡੇ ਜਿਲ੍ਹਿਆਂ ਵਿੱਚ ਆਪਣੀ ਡਿਊਟੀ ਕਰ ਰਹੇ ਹਨ।

ਅਧਿਆਪਕ ਆਗੂਆਂ ਕੁਲਦੀਪ ਸਿੰਘ ਰਾਮਨਗਰ, ਰਿੰਕੂ ਕੰਬੋਜ਼, ਇੰਦਰਾਜ਼ ਅਬੋਹਰ, ਖੁਸ਼ਦੀਪ ਭਵਾਨੀਗੜ, ਅਮਨ ਦਿਆਲਪੁਰ, ਬੇਅੰਤ ਸੁਨਾਮ, ਅਮਰੀਕ ਜਲਾਲਾਬਾਦ, ਗੌਤਮ ਬਠਿੰਡਾ, ਜਗਸੀਰ ਫਰੀਦਕੋਟ ਸੰਦੀਪ ਕੌਰ,ਹਰਪ੍ਰੀਤ ਕੌਰ ਮੁਕਤਸਰ ਆਦਿ ਅਧਿਆਪਕ ਆਗੂਆਂ ਨੇ ਦੱਸਿਆ ਕਿ ਉਹ ਸੈਂਕੜੇ ਕਿਲੋਮੀਟਰ ਦੂਰ ਦੁਰੇਡੇ ਜਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਤਿੰਨ ਸਾਲਾਂ ਤੋਂ ਬਾਅਦ ਮਸਾ ਉਹਨਾਂ ਨੂੰ ਬਦਲੀ ਵਿੱਚ ਮੌਕਾ ਮਿਲਿਆ ਸੀ ਅਤੇ ਆਪਣੇ ਪਸੰਦ ਦੇ ਸਟੇਸ਼ਨ ਉੱਪਰ ਬਦਲੀ ਹੋ ਵੀ ਗਈ ਹੈ।

ਪ੍ਰੰਤੂ ਲਗਦਾ ਹੈ ਕੇ 50% ਦੀ ਸ਼ਰਤ ਕਰਕੇ ਉਹ ਆਪਣੇ ਘਰਾਂ ਤੋ ਦੂਰ ਹੀ ਰਹਿ ਜਾਣਗੇ। 4161 ਯੂਨੀਅਨ ਦੇ ਜਨਰਲ ਸਕੱਤਰ ਗੁਰਧਿਆਨ ਸਿੰਘ, ਪ੍ਰੈਸ ਸਕੱਤਰ ਗੁਰਦਾਸ ਮਾਨਸਾ ਅਤੇ ਵਿੱਤ ਸਕੱਤਰ ਜਸਵਿੰਦਰ ਐਤੀਆਣਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਕੋਈ ਭਰਤੀ ਨਾ ਆਉਣ ਕਰਕੇ ਸਕੂਲਾਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀ ਕਮੀ ਪਾਈ ਜਾ ਰਹੀ ਹੈ।

ਜਿਸਦੇ ਕਾਰਨ ਸਕੂਲਾਂ 50% ਸਟਾਫ ਦੀ ਸਮੱਸਿਆ ਆ ਰਹੀ ਹੈ। ਪ੍ਰੰਤੂ ਜਿਹੜੇ ਅਧਿਆਪਕ ਸਾਲਾਂ ਤੋਂ ਆਪਣੀ ਬਦਲੀ ਦੀ ਉਡੀਕ ਕਰ ਰਹੇ ਉਹਨਾਂ ਨਾਲ ਬੇਇਨਸਾਫ਼ੀ ਕਰਨ ਦੀ ਬਜਾਇ ਸਰਕਾਰ ਨੂੰ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਕੋਈ ਸਾਰਥਿਕ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment