Join WhatsApp

Join Now

ਸਿੱਖਿਆ ਵਿਭਾਗ BPEOs ਨੂੰ ਜਲਦ ਦੇਵੇ ਤਰੱਕੀਆਂ- ਅਮਨਦੀਪ ਸ਼ਰਮਾ

On: ਸਤੰਬਰ 4, 2026 9:37 ਬਾਃ ਦੁਃ

 

ਸਿੱਖਿਆ ਵਿਭਾਗ BPEOs ਨੂੰ ਜਲਦ ਦੇਵੇ ਤਰੱਕੀਆਂ- ਅਮਨਦੀਪ ਸ਼ਰਮਾ

ਸਿੱਖਿਆ ਮੰਤਰੀ ਦੇ ਜ਼ਿਲ੍ਹਾ ਰੋਪੜ ਵਿੱਚ 10 ਵਿੱਚੋਂ 10 ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ- ਰਾਕੇਸ਼ ਗੋਇਲ ਬਰੇਟਾ।

ਚੰਡੀਗੜ੍ਹ, 4 ਸਤੰਬਰ 2026- ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੇ ਲਈ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਜੂਮ ਐਪ ਤੇ ਕੀਤੀ ਗਈ। ਜਿਸ ਵਿੱਚ ਪੂਰੇ ਪੰਜਾਬ ਭਰ ਵਿੱਚ ਸਾਥੀਆਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਪੰਜਾਬ ਦੇ ਸੂਬਾ ਜੋਆਇੰਟ ਸਕੱਤਰ ਰਾਕੇਸ਼ ਗੋਇਲ ਚੋਟੀਆਂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਾਨਸਾ ਜਿਲੇ ਵਿੱਚ ਪੰਜ ਦੀਆਂ ਪੰਜ ਬਲਾਕ ਸਿੱਖਿਆ ਅਫਸਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ।

ਇਸੇ ਪ੍ਰਕਾਰ ਹੀ ਜ਼ਿਲ੍ਹਾ ਰੋਪੜ ਵਿੱਚ 10 ਵਿੱਚੋਂ 10 ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 21 ਵਿੱਚੋਂ 19 ਅਸਾਮੀਆਂ ਖਾਲੀ ਪਈਆਂ ਹਨ ਅਤੇ ਜ਼ਿਲ੍ਹਾਂ ਬਠਿੰਡਾ ਵਿੱਚੋਂ ਸੱਤ ਅਸਾਮੀਆਂ ਵਿੱਚੋਂ ਛੇ ਅਸਾਮੀਆਂ ਖਾਲੀ ਪਈਆਂ ਹਨ। ਬਾਕੀ ਬਹੁਤੇ ਜਿਲਿਆਂ ਦੀ ਇਹੀ ਸਥਿਤੀ ਹੈ।

ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਇਸ ਸਾਲ ਦੇ ਜਨਵਰੀ ਮਹੀਨੇ ਤੋਂ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਸਬੰਧੀ ਵਾਰ-ਵਾਰ ਜੁਲਾਈ ਅਤੇ ਅਗਸਤ ਸਮੇਤ 4 ਵਾਰੀ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਤਰੱਕੀਆਂ ਲਈ ਕਿਹਾ ਜਾ ਰਿਹਾ ਹੈ ਪ੍ਰੰਤੂ ਅੱਜ ਤੱਕ ਤਰੱਕੀਆਂ ਨਾ ਹੋਣ ਦੇ ਕਾਰਨ ਨਹੀਂ ਪਤਾ ਲੱਗ ਰਹੇ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਪੱਧਰੀ ਇੱਕ ਮੀਟਿੰਗ 10 ਸਤੰਬਰ ਨੂੰ ਮੁਹਾਲੀ ਵਿਖੇ ਬੁਲਾਈ ਗਈ ਹੈ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਸੋਮਵਾਰ ਤੋਂ ਬੁੱਧਵਾਰ ਤੱਕ ਜ਼ਿਲ੍ਹਾ ਸਿੱਖਿਆ ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ।

ਇਸ ਸਮੇਂ ਅਮਿਤ ਕੁਮਾਰ ਸੀਐਚਟੀ, ਕੁਲਦੀਪ ਸਿੰਘ ਮਲੂਕਾ ਸੀਐਚਟੀ, ਰੇਨੂ ਬਾਲਾ ਸੀਐਚਟੀ, ਰਾਕੇਸ਼ ਕੁਮਾਰ ਸੀਐਚਟੀ ਸੰਗਰੂਰ, ਕਮਿੰਦਰ ਸਿੰਘ ਸੀਐਚਟੀ, ਇੰਦਰਪਾਲ ਸਿੰਘ ਸੀਐਚਟੀ, ਦਵਿੰਦਰ ਪਾਲ ਸੀਐਚਟੀ ਰੂਪਨਗਰ, ਦਲਜੀਤ ਸਿੰਘ ਸੀਐਚਟੀ, ਮੈਮ ਪੂਜਾ ਸੀਐਚਟੀ ਬਠਿੰਡਾ, ਗੁਰਦੇਵ ਸਿੰਘ ਢਿੱਲੋ ਸੀਐਚਟੀ, ਅਮਿਤ ਰਾਣਾ ਸੀਐਚਟੀ, ਰਜੇਸ਼ ਕੁਮਾਰ ਸੀਐਚਟੀ, ਜਸਵੀਰ ਸਿੰਘ ਸੀਐਚਟੀ, ਸਰਬਜੀਤ ਪਾਲ ਸੀਐਚਟੀ, ਮੋਨਿਕਾ ਮੈਮ ਸੀਐਚਟੀ, ਸਤੀਸ਼ ਕੁਮਾਰ ਸੀਐਚਟੀ ਹੁਸ਼ਿਆਰਪੁਰ, ਹਰਮੇਸ਼ ਲਾਲ ਸੀਐਚਟੀ, ਰਮਨ ਕੁਮਾਰ ਸੀਐਚਟੀ, ਬਲਕਾਰ ਚੰਦ ਸੀਐਚਟੀ, ਨਵਾਂ ਸ਼ਹਿਰ, ਸੁਨੀਲ ਕੁਮਾਰ ਸੀਐਚਟੀ, ਹਰਵਿੰਦਰ ਸਿੰਘ ਸੀਐਚਟੀ, ਰਾਜਿੰਦਰ ਸਿੰਘ ਸੀਐਚਟੀ ਪਟਿਆਲਾ ਅਤੇ ਹੋਰ ਜਿਲਿਆਂ ਦੇ ਸੀਐਚਟੀ ਸਾਥੀ ਇਸ ਵਰਚੁਅਲ ਮੀਟਿੰਗ ਵਿੱਚ ਹਾਜ਼ਰ ਸਨ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment