Join WhatsApp

Join Now

ਮਾਸਟਰਾਂ ਦੇ ਰੋਹ ਅੱਗੇ DC ਸਾਬ੍ਹ ਝੁਕੇ! BLOs ਨਾਲ ਦੁਰਵਿਵਹਾਰ ਵਿਰੁੱਧ ਗਰਜੇ ਸੈਂਕੜੇ ਅਧਿਆਪਕ

On: ਜੁਲਾਈ 27, 2026 9:36 ਬਾਃ ਦੁਃ

 

ਮਾਸਟਰਾਂ ਦੇ ਰੋਹ ਅੱਗੇ DC ਸਾਬ੍ਹ ਝੁਕੇ! BLOs ਨਾਲ ਦੁਰਵਿਵਹਾਰ ਵਿਰੁੱਧ ਗਰਜੇ ਸੈਂਕੜੇ ਅਧਿਆਪਕ

ਮਾਲੇਰਕੋਟਲਾ 27 ਜੁਲਾਈ, 2026- ਬਲਾਕ ਅਹਿਮਦਗੜ ਦੇ ਤਨਦੇਹੀ ਨਾਲ਼ ਕੰਮ ਕਰਨ ਦੇ ਬਾਵਜੂਦ ਇੱਕ ਬੀ.ਐਲ.ਓ. ਅਧਿਆਪਕ ਨੂੰ ਵਿਸ਼ੇਸ਼ ਗਹਿਰੀ ਸੁਧਾਈ (SIR) ਦੇ ਕੰਮ ਸੰਬੰਧੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਬੇਲੋੜਾ ਦਬਾਅ ਪਾਉਣ DC ਦਫ਼ਤਰ ਮਾਲੇਰਕੋਟਲਾ ਵਿੱਚ ਬੁਲਾ ਕੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਦੁਰ-ਵਿਵਹਾਰ ਕਰਨ ਵਿਰੁੱਧ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੱਦੇ ‘ਤੇ ਸੈਕੜੇ ਅਧਿਆਪਕਾਂ ਨੇ ਦੋ ਘੰਟੇ ਡਿਪਟੀ ਕਮਿਸ਼ਨਰ ਦਾ ਜਬਰਦਸਤ ਘਿਰਾਓ ਕੀਤਾ ਗਿਆ ਅਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਅਧਿਆਪਕਾਂ ਦੇ ਤਿੱਖੇ ਰੋਹ ਵੇਖਦੇ ਹੋਏ ਐੱਸ.ਐੱਸ.ਪੀ. ਮਾਲੇਰਕੋਟਲਾ ਗੁਰਮੀਤ ਸਿੰਘ, ਏ.ਡੀ.ਸੀ. ਮਾਲੇਰਕੋਟਲਾ ਵੱਲੋਂ ਦਖ਼ਲ ਦੇਣ ਤੋਂ ਬਾਅਦ ਡੀਟੀਐੱਫ ਆਗੂਆਂ ਦੀ ਡਿਪਟੀ ਕਮਿਸ਼ਨਰ ਅਤੇ ਬਾਕੀ ਅਧਿਕਾਰੀਆਂ ਨਾਲ਼ ਹੋਈ ਗੱਲਬਾਤ ਤੋਂ ਬਾਅਦ, ਅਧਿਆਪਕਾਂ ਨਾਲ਼ ਜਿਲ੍ਹੇ ਵਿੱਚ ਅਧਿਕਾਰੀਆਂ ਵੱਲੋਂ ਭਵਿੱਖ ਵਿੱਚ ਮਾਣ ਸਨਮਾਨ ਵਾਲਾ ਰਵੱਈਆ ਅਪਨਾਉਣ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਮਾਲੇਰਕੋਟਲਾ ਦੇ ਜਿਲ੍ਹਾ ਪ੍ਰਧਾਨ ਵਿਕਰਮ ਜੀਤ ਸਿੰਘ, ਜਿਲ੍ਹਾ ਸਕੱਤਰ ਗੁਰਜੰਟ ਸਿੰਘ ਲਾਂਗੜੀਆਂ ਅਤੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਅਧਿਆਪਕਾਂ ਨਾਲ਼ ਦੁਰਵਿਵਹਾਰ ਕਰਨ ਅਤੇ ਕਾਰਵਾਈ ਕਰਨ ਦੀਆਂ ਬੇਲੋੜੀਆਂ ਧਮਕੀਆਂ ਦੇਣ ਦੇ ਮਾਮਲੇ ਜਥੇਬੰਦੀ ਦੇ ਲਗਾਤਾਰ ਧਿਆਨ ਵਿੱਚ ਆ ਰਹੇ ਸੀ, ਜਿਸ ਨੂੰ ਵੇਖਦੇ ਹੋਏ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਇੱਕ ਪਾਸੇ ਬੀਐੱਲਓਜ਼ ਦੀ ਮਿਹਨਤ ਸਦਕਾ ਜਿਲ੍ਹਾ ਮਾਲੇਰਕੋਟਲਾ ਪੂਰੇ ਪੰਜਾਬ ਵਿੱਚ ਐੱਸ.ਆਈ.ਆਰ. ਦੇ ਕੰਮ ਵਿੱਚ ਦੂਜੇ ਸਥਾਨ ‘ਤੇ ਚੱਲੇ ਰਿਹਾ ਹੈ, ਦੂਜੇ ਪਾਸੇ ਕਰਮਚਾਰੀਆਂ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਡਿਪਟੀ ਕਮਿਸ਼ਨਰ ਵੱਲੋਂ ਧਮਕਾਉਣ ਵਾਲੇ ਵਤੀਰੇ ਤੋਂ ਕੰਮ ਲਿਆ ਜਾ ਰਿਹਾ ਸੀ।

ਡੀ.ਟੀ.ਐੱਫ. ਦੇ ਜਿਲ੍ਹਾ ਆਗੂ ਅਖਤਰ ਅਲੀ, ਜਤਿੰਦਰ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਸੁਖਜੀਤ ਸਿੰਘ ,ਮੁਹੰਮਦ ਅਨਸ, ਗੁਰਮੀਤ ਔਲਖ, ਅੰਮ੍ਰਿਤ ਸਿੰਘ ਅਤੇ ਮਨਜੀਤ ਸਿੰਘ ਚੀਮਾ ਨੇ ਸਪੱਸ਼ਟ ਚੇਤਵਾਨੀ ਦਿੱਤੀ ਕਿ ਜਿਲਾ ਪ੍ਰਸ਼ਾਸ਼ਨ ਮਾਲੇਰਕੋਟਲਾ ਦੇ ਕਿਸੇ ਵੀ ਅਧਿਕਾਰੀ ਵੱਲੋਂ ਕਿਸੇ ਵੀ ਅਧਿਆਪਕ / ਬੀ ਐੱਲ ਓ ਨਾਲ ਦੁਰਵਿਵਹਾਰ ਅਤੇ ਅਧਿਆਪਕਾਂ ਦੇ ਸਨਮਾਨ ਨੂੰ ਠੇਸ ਨਾ ਪਹੁੰਚਾਉਂਣ ਦੇ ਯਤਨ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਆਗੂਆਂ ਨੇ ਕਿਹਾ ਇਲੈਕਸ਼ਨ ਕਮਿਸ਼ਨ ਵੱਲੋਂ ਐੱਸਆਈਆਰ ਦੇ ਕੰਮ ਦੀ ਅੰਤਿਮ ਮਿਤੀ 3 ਅਗਸਤ 2026 ਨਿਰਧਾਰਤ ਕੀਤੀ ਗਈ ਹੈ ਅਤੇ ਆਪਣੇ ਪੱਧਰ ‘ਤੇ ਵੱਖਰੀ ਸਮਾਂ ਸੀਮਾ ਦੇਕੇ ਕੰਮ ਮੁਕੰਮਲ ਕਰਨ ਦਾ ਬੀਐੱਲਓਜ਼ ‘ਤੇ ਬੇਲੋੜਾ ਦਬਾਅ ਨਾ ਪਾਇਆ ਜਾਵੇ। ਇਸ ਮੌਕੇ ਤੇ ਭਰਾਤਰੀ ਜਥੇਬੰਦੀਆਂ, ਜਿੰਨਾ ਵਿੱਚੋ ਡੀ ਟੀ ਐੱਫ (ਦਿਗਵਿਜੇ) ਦੇ ਜਿਲਾ ਪ੍ਰਧਾਨ ਸ਼ਬੀਰ ਖਾਂਨ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਵਲੋ ਰੋਬਿਨ ਆਪਣੇ ਸਾਥੀਆਂ ਨਾਲ ਪਹੁੰਚੇ।

 

Leave a Comment