Gold Price Today: ਸੋਨਾ-ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ; ਖਰੀਦਣ ਤੋਂ ਪਹਿਲਾਂ ਪੜ੍ਹੋ ਨਵੇਂ ਰੇਟ
ਨਵੀਂ ਦਿੱਲੀ, 3 ਅਗਸਤ 2026: ਜੇਕਰ ਤੁਸੀਂ ਅੱਜ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਤਾਜ਼ਾ ਭਾਅ ਜ਼ਰੂਰ ਜਾਣ ਲਓ। ਸੋਮਵਾਰ, 3 ਅਗਸਤ ਨੂੰ ਦੇਸ਼ ਭਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ।
24 ਕੈਰਟ ਅਤੇ 22 ਕੈਰਟ ਸੋਨੇ ਦੇ ਰੇਟ ਵਧੇ ਹਨ, ਜਦਕਿ ਚਾਂਦੀ ਵੀ ਆਪਣੇ ਰਿਕਾਰਡ ਪੱਧਰ ਦੇ ਨੇੜੇ ਕਾਰੋਬਾਰ ਕਰ ਰਹੀ ਹੈ। ਅੱਜ ਸਵੇਰੇ 24 ਕੈਰਟ ਸੋਨੇ ਦੀ ਔਸਤ ਕੀਮਤ 1,43,430 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ, ਜਦਕਿ 22 ਕੈਰਟ ਸੋਨੇ ਦਾ ਔਸਤ ਭਾਅ 1,31,478 ਰੁਪਏ ਪ੍ਰਤੀ 10 ਗ੍ਰਾਮ ਰਿਹਾ।
ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਵੀ ਸੋਨੇ ਦੇ ਭਾਅ ਵਿੱਚ ਹਲਕਾ ਫਰਕ ਦੇਖਣ ਨੂੰ ਮਿਲਿਆ। ਮੁੰਬਈ ਵਿੱਚ 24 ਕੈਰਟ ਸੋਨਾ 1,43,170 ਰੁਪਏ ਅਤੇ 22 ਕੈਰਟ 1,31,239 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ। ਦਿੱਲੀ ਵਿੱਚ 24 ਕੈਰਟ ਦਾ ਭਾਅ 1,42,930 ਰੁਪਏ ਅਤੇ 22 ਕੈਰਟ 1,31,019 ਰੁਪਏ ਹੈ। ਚੇਨਈ ਵਿੱਚ 24 ਕੈਰਟ ਸੋਨਾ 1,43,590 ਰੁਪਏ ਅਤੇ 22 ਕੈਰਟ 1,31,624 ਰੁਪਏ ਪ੍ਰਤੀ 10 ਗ੍ਰਾਮ ਹੈ। ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਵਿੱਚ ਵੀ ਸੋਨੇ ਦੀਆਂ ਕੀਮਤਾਂ 1.43 ਲੱਖ ਰੁਪਏ ਦੇ ਆਸ-ਪਾਸ ਬਣੀਆਂ ਹੋਈਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਖਰੀਦ ਲਈ 22 ਕੈਰਟ ਸੋਨਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ, ਕਿਉਂਕਿ ਇਹ 24 ਕੈਰਟ ਦੇ ਮੁਕਾਬਲੇ ਵਧੇਰੇ ਮਜ਼ਬੂਤ ਹੁੰਦਾ ਹੈ। ਇਸ ਲਈ ਖਰੀਦਦਾਰੀ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਅਤੇ ਹਾਲਮਾਰਕ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ। ਚਾਂਦੀ ਦੀਆਂ ਕੀਮਤਾਂ ਵੀ ਉੱਚ ਪੱਧਰ ‘ਤੇ ਹੋਣ ਕਾਰਨ ਨਿਵੇਸ਼ਕਾਂ ਅਤੇ ਖਰੀਦਦਾਰਾਂ ਦੀ ਨਜ਼ਰ ਬਾਜ਼ਾਰ ‘ਤੇ ਬਣੀ ਹੋਈ ਹੈ।
















