Join WhatsApp

Join Now

Sangrur News: ਅਧਿਆਪਕ ਵਿਰੋਧੀ ਵਤੀਰੇ ਖ਼ਿਲਾਫ਼ ‘ਦਹਿਸ਼ਤ ਤੋੜੋ ਰੈਲੀ’ ਭਲਕੇ!

On: ਅਗਸਤ 3, 2026 6:27 ਬਾਃ ਦੁਃ

 

Sangrur News: ਅਧਿਆਪਕ ਵਿਰੋਧੀ ਵਤੀਰੇ ਖ਼ਿਲਾਫ਼ ‘ਦਹਿਸ਼ਤ ਤੋੜੋ ਰੈਲੀ’ ਭਲਕੇ!

ਸੰਗਰੂਰ, 3 ਅਗਸਤ 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਨਮੋਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਗਰੂਰ ਦੇ ਅਧਿਆਪਕ ਵਿਰੋਧੀ ਵਤੀਰੇ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ 4 ਅਗਸਤ ਨੂੰ ਇਸ ਅਧਿਕਾਰੀ ਵਿਰੁੱਧ ਇਸ ਦੇ ਦਫ਼ਤਰ ਵਿਖੇ ‘ਦਹਿਸ਼ਤ ਤੋੜੋ ਰੈਲੀ’ ਕਰਨ ਦਾ ਫੈਸਲਾ ਕੀਤਾ ਗਿਆ।

ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਧਿਕਾਰੀ ਦਾ ਅਧਿਆਪਕਾਂ ਪ੍ਰਤੀ ਰਵੱਈਆ ਬਹੁਤ ਮਾੜਾ ਹੈ ਅਤੇ ਇਸ ਨੇ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਜਿਸ ਦੇ ਚੱਲਦਿਆਂ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹਨ ਤੇ ਉਹ ਆਪਣਾ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੇ। ਸਕੂਲ ਮੁਖੀਆਂ ਨਾਲ ਇਸ ਅਧਿਕਾਰੀ ਦਾ ਰਵੱਈਆ ਹੋਰ ਵੀ ਮਾੜਾ ਅਤੇ ਤਾਨਾਸ਼ਾਹੀ ਭਰਿਆ ਹੈ ਅਤੇ ਮੀਟਿੰਗਾਂ ਵਿੱਚ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।

ਅਜਿਹੇ ਮਾਹੌਲ ਵਿੱਚ ਜਿੱਥੇ ਅਧਿਆਪਕ ਮਾਣ-ਸਨਮਾਨ ਨਾਲ ਨੌਕਰੀ ਨਹੀਂ ਕਰ ਪਾ ਰਹੇ ਉੱਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋ ਰਿਹਾ ਹੈ। ਇਸ ਅਧਿਕਾਰੀ ਦੁਆਰਾ ਜੁਲਾਈ ਦੇ ਮਹੀਨੇ ਸਕੂਲਾਂ ਵਿੱਚ ਦਾਖਲਾ ਵਧਾਉਣ ਦੇ ਫਰਮਾਨ ਮੀਟਿੰਗਾਂ ਵਿੱਚ ਜਾਰੀ ਕੀਤੇ ਜਾ ਰਹੇ ਹਨ ਜੋ ਕਿ ਸੰਭਵ ਨਹੀਂ ਹੈ। ਅਧਿਆਪਕਾਂ ਦੀ ਕੋਈ ਵੀ ਦਲੀਲ ਨਹੀਂ ਸੁਣੀ ਜਾ ਰਹੀ ਬਲਕਿ ਉਹਨਾਂ ਉੱਤੇ ਰੋਅਬ ਨਾਲ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਨਾਲ ਸਕੂਲ ਮੁਖੀ ਸਹਿਮ ਦਾ ਸ਼ਿਕਾਰ ਹਨ।

ਪਿੱਛੇ ਜਿਹੇ ਇਸ ਅਧਿਕਾਰੀ ਨੇ ਸਰਕਾਰੀ ਹਾਈ ਸਕੂਲ ਬਮਾਲ ਦੀ ਇੱਕ ਅਧਿਆਪਕਾ ਦੀ ਬੇਨਿਯਮੀ ਡੈਪੂਟੇਸ਼ਨ ਕਰ ਦਿੱਤੀ ਗਈ ਤੇ ਜਥੇਬੰਦੀ ਦੇ ਦੋ ਵਾਰ ਮਿਲਣ ਦੇ ਬਾਵਜੂਦ ਵੀ ਇਹ ਡੈਪੂਟੇਸ਼ਨ ਰੱਦ ਨਹੀਂ ਕੀਤੀ ਗਈ ਬਲਕਿ ਇਹ ਝੂਠ ਬੋਲਿਆ ਗਿਆ ਕਿ ਇਸ ਅਧਿਆਪਕਾ ਨੇ ਡੈਪੂਟੇਸ਼ਨ ਲਈ ਸਹਿਮਤੀ ਦਿੱਤੀ ਹੈ। ਅਜਿਹਾ ਕਰਕੇ ਇਸ ਨੇ ਸਬੰਧਤ ਅਧਿਆਪਕਾ ਨੂੰ ਬੇਲੋੜਾ ਪ੍ਰੇਸ਼ਾਨ ਕੀਤਾ ਹੈ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਪ੍ਰੈੱਸ ਸਕੱਤਰ ਜਸਬੀਰ ਨਮੋਲ ਅਤੇ ਸੀਨੀਅਰ ਆਗੂ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਐਕਸ਼ਨ ਇਸ ਅਧਿਕਾਰੀ ਦੇ ਰਵੱਈਏ ਵਿਰੁੱਧ ਸ਼ੁਰੂਆਤ ਹੈ ਅਤੇ ਜੇਕਰ ਇਸ ਨੇ ਅਧਿਆਪਕਾਂ ਪ੍ਰਤੀ ਆਪਣੇ ਵਤੀਰੇ ਵਿੱਚ ਸੁਧਾਰ ਨਾ ਕੀਤਾ ਤਾਂ ਭਵਿੱਖ ਵਿੱਚ ਇਸ ਵਿਰੁੱਧ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੇ ਆਗੂ ਜੁਝਾਰ ਲੌਂਗੋਵਾਲ ਅਤੇ ਬਲਾਕਾਂ ਦੇ ਆਗੂ ਜਗਦੀਪ ਸਿੰਘ,ਰਵਿੰਦਰ ਸਿੰਘ ਤੇ ਸੁਖਪਾਲ ਧੂਰੀ ਸ਼ਾਮਿਲ ਸਨ। ਆਗੂਆਂ ਨੇ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਵਧ ਚੜ੍ਹ ਕੇ ਇਸ ਐਕਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।

 

More

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਬਿਆਨ ਨੇ “ਸਿੱਖਿਆ ਕ੍ਰਾਂਤੀ” ਦਾ ਅਸਲ ਸੱਚ ਲਿਆਂਦਾ ਸਾਹਮਣੇ: DTF ਨੇ ਵੀ ਸਰਕਾਰ ਦੀ ਖੋਲ੍ਹੀ ਪੋਲ!

Punjab News: 15 ਅਗਸਤ ਨੂੰ CM ਮਾਨ ਦਾ ਕਾਲੀਆਂ ਝੰਡੀਆਂ ਨਾਲ ਕੰਪਿਊਟਰ ਅਧਿਆਪਕ ਕਰਨਗੇ ਵਿਰੋਧ!

Punjab News: ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ; 4 ਅਗਸਤ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਪਰਿਵਾਰਾਂ ਸਮੇਤ ਗਰਜਣਗੇ ਕਾਮੇ

ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਦੇ ਹੱਕ ‘ਚ ਭਰਾਤਰੀ ਜਥੇਬੰਦੀਆਂ ਦਾ ਵੱਡਾ ਐਲਾਨ! ਭਲਕੇ ਹੋਵੇਗਾ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾਉਣ ਵਾਲਾ ਇਕੱਠ

ਸਿੱਖਿਆ ਵਿਭਾਗ ‘ਚ 31370 ਪੋਸਟਾਂ ਖਾਲੀ! ਹਰਜੋਤ ਬੈਂਸ ਨੇ ਵਿਧਾਨ ਸਭਾ ‘ਚ ਦਿੱਤੀ ਜਾਣਕਾਰੀ, ਅਧਿਆਪਕਾਂ ਨੇ ‘ਸਿੱਖਿਆ ਕ੍ਰਾਂਤੀ’ ‘ਤੇ ਚੁੱਕੇ ਸਵਾਲ

Gold Price Today: ਸੋਨਾ-ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ! ਖਰੀਦਣ ਤੋਂ ਪਹਿਲਾਂ ਪੜ੍ਹੋ ਨਵੇਂ ਰੇਟ

Leave a Comment