Join WhatsApp

Join Now

2392 ਅਧਿਆਪਕ ਯੂਨੀਅਨ ਪੰਜਾਬ ਨੇ ਅਖ਼ਬਾਰਾਂ ‘ਚ ਛਪੇ ਤਨਖਾਹਾਂ ਦੇ ਗਲਤ ਅੰਕੜਿਆਂ ਦੀ ਕੀਤੀ ਸਖ਼ਤ ਨਿਖੇਧੀ

On: ਸਤੰਬਰ 2, 2026 3:58 ਬਾਃ ਦੁਃ

 

2392 ਅਧਿਆਪਕ ਯੂਨੀਅਨ ਪੰਜਾਬ ਨੇ ਅਖ਼ਬਾਰਾਂ ‘ਚ ਛਪੇ ਤਨਖਾਹਾਂ ਦੇ ਗਲਤ ਅੰਕੜਿਆਂ ਦੀ ਕੀਤੀ ਸਖ਼ਤ ਨਿਖੇਧੀ

ਚੰਡੀਗੜ੍ਹ, 2 ਸਤੰਬਰ 2026- 2392 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਸੰਜੀਵ ਗਰਗ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਵੱਖ-ਵੱਖ ਅਖ਼ਬਾਰਾਂ ਅਤੇ ਮੀਡੀਆ ਅਦਾਰਿਆਂ ਵਿੱਚ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਰੇ ਛਾਪੇ ਜਾ ਰਹੇ ਗਲਤ ਤੇ ਭੁਲੇਖਾਪਾਊ ਅੰਕੜਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਯੂਨੀਅਨ ਆਗੂਆਂ ਨੇ ਆਖਿਆ ਕਿ ਅਖ਼ਬਾਰਾਂ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਬਾਰੇ ਜੋ ਅੰਕੜੇ ਪੇਸ਼ ਕੀਤੇ ਜਾ ਰਹੇ ਹਨ, ਉਹ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਅਜਿਹੀਆਂ ਗੁਮਰਾਹਕੁੰਨ ਖ਼ਬਰਾਂ ਨਾਲ ਆਮ ਜਨਤਾ ਵਿੱਚ ਅਧਿਆਪਕ ਵਰਗ ਦਾ ਅਕਸ ਖਰਾਬ ਹੁੰਦਾ ਹੈ।

ਉਨ੍ਹਾਂ ਮੀਡੀਆ ਅਦਾਰਿਆਂ ਨੂੰ ਤਾਕੀਦ ਕੀਤੀ ਕਿ ਸਰਕਾਰ ਜਾਂ ਹੋਰ ਤੱਥਹੀਣ ਸਰੋਤਾਂ ਦੇ ਦਾਅਵਿਆਂ ਨੂੰ ਬਿਨਾਂ ਪੜਤਾਲ ਛਾਪਣ ਦੀ ਬਜਾਏ, ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ (Fact Check) ਜ਼ਰੂਰ ਕੀਤੀ ਜਾਵੇ ਅਤੇ ਅਸਲ ਪੇ-ਸਲਿਪਾਂ ਤੇ ਨੋਟੀਫਿਕੇਸ਼ਨਾਂ ਨੂੰ ਵੇਖ ਕੇ ਹੀ ਅੰਕੜੇ ਛਾਪੇ ਜਾਣ।

 

Leave a Comment