Join WhatsApp

Join Now

ਪੰਜਾਬ ਦੇ DC ਦਫ਼ਤਰ ‘ਚ ਵੱਡਾ ਹਾਦਸਾ ਟਲਿਆ; 3 ਮੁਲਾਜ਼ਮਾਂ ਨੂੰ ਲਿਜਾ ਰਹੀ ਲਿਸਟ ਅੱਧ ਵਿਚਾਲੇ ਫਸੀ, ਜਾਣੋ ਫਿਰ ਕੀ ਹੋਇਆ?

On: ਸਤੰਬਰ 29, 2026 12:06 ਬਾਃ ਦੁਃ

 

ਪੰਜਾਬ ਦੇ DC ਦਫ਼ਤਰ ‘ਚ ਵੱਡਾ ਹਾਦਸਾ ਟਲਿਆ; 3 ਮੁਲਾਜ਼ਮਾਂ ਨੂੰ ਲਿਜਾ ਰਹੀ ਲਿਸਟ ਅੱਧ ਵਿਚਾਲੇ ਫਸੀ, ਜਾਣੋ ਫਿਰ ਕੀ ਹੋਇਆ?

ਬਰਨਾਲਾ DC ਦਫ਼ਤਰ ਦੀ ਲਿਫ਼ਟ ਖ਼ਰਾਬ ਹੋਣ ਕਾਰਨ ਫਸੇ ਤਿੰਨ ਮੁਲਾਜ਼ਮ, ਮੌਕੇ ‘ਤੇ ਪਹੁੰਚੇ ਐਸਐਸਪੀ ਅਤੇ ਫਾਇਰ ਬ੍ਰਿਗੇਡ ਦੀ ਟੀਮ

ਬਰਨਾਲਾ ਡੀਸੀ ਦਫ਼ਤਰ ਲਿਫ਼ਟ ਘਟਨਾ: ਵੋਲਟੇਜ ਦੀ ਸਮੱਸਿਆ ਕਾਰਨ ਵਾਪਰਿਆ ਹਾਦਸਾ, ਡਿਪਟੀ ਕਮਿਸ਼ਨਰ ਨੇ ਦਿੱਤੇ ਉੱਚ-ਪੱਧਰੀ ਜਾਂਚ ਦੇ ਹੁਕਮ

ਬਰਨਾਲਾ ਡੀਸੀ ਦਫ਼ਤਰ ਦੀ ਲਿਫ਼ਟ ‘ਚ ਫਸੇ 3 ਮੁਲਾਜ਼ਮ, 2 ਘੰਟੇ ਬਾਅਦ ਸਹੀ-ਸਲਾਮਤ ਕੱਢਿਆ ਬਾਹਰ; ਉੱਚ-ਪੱਧਰੀ ਜਾਂਚ ਦੇ ਹੁਕਮ

ਬਰਨਾਲਾ/ਚੰਡੀਗੜ੍ਹ, 29 ਸਤੰਬਰ 2026- ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਬਰਨਾਲਾ ਵਿਖੇ ਅੱਜ ਦੁਪਹਿਰ ਵੇਲੇ ਉਸ ਸਮੇਂ ਅਚਾਨਕ ਹੜਕੰਪ ਮਚ ਗਿਆ, ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੀ ਪਹਿਲੀ ਮੰਜ਼ਿਲ ਵੱਲ ਜਾ ਰਹੀ ਲਿਫ਼ਟ ਅਚਾਨਕ ਅੱਧ-ਵਿਚਕਾਰ ਹੀ ਜਾਮ ਹੋ ਗਈ। ਇਸ ਲਿਫ਼ਟ ਵਿੱਚ DC ਦਫ਼ਤਰ ਦੇ ਤਿੰਨ ਮੁਲਾਜ਼ਮ ਸਵਾਰ ਸਨ, ਜੋ ਲਿਫ਼ਟ ਬੰਦ ਹੋਣ ਕਾਰਨ ਅੰਦਰ ਹੀ ਫਸ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ ਵਿੱਚ ਭਾਜੜਾਂ ਪੈ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ, ਪੀ.ਡਬਲਯੂ.ਡੀ. ਵਿਭਾਗ ਅਤੇ ਇਲੈਕਟ੍ਰੀਕਲ ਟੈਕਨੀਸ਼ੀਅਨਾਂ ਦੀਆਂ ਟੀਮਾਂ ਨੇ ਕਰੀਬ ਦੋ ਘੰਟਿਆਂ ਦੀ ਭਾਰੀ ਜੱਦੋ-ਜਹਿਦ ਤੋਂ ਬਾਅਦ ਤਿੰਨਾਂ ਮੁਲਾਜ਼ਮਾਂ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ।

ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕਰੀਬ 2:15 ਵਜੇ ਉਨ੍ਹਾਂ ਨੂੰ ਲਿਫ਼ਟ ਅੱਧ-ਵਿਚਕਾਰ ਫਸਣ ਦੀ ਖ਼ਬਰ ਮਿਲੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਲਿਫ਼ਟ ਦੀ ਦੇਖ-ਰੇਖ ਕਰਨ ਵਾਲੀ ਮੇਨਟੇਨੈਂਸ ਕੰਪਨੀ ਦੀ ਤਕਨੀਕੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਹਾਲਾਂਕਿ, ਜਦੋਂ ਕੰਪਨੀ ਦੇ ਟੈਕਨੀਸ਼ੀਅਨ ਲਿਫ਼ਟ ਨੂੰ ਚਾਲੂ ਕਰਨ ਵਿੱਚ ਅਸਫ਼ਲ ਰਹੇ, ਤਾਂ ਬਿਨਾਂ ਸਮਾਂ ਗਵਾਏ ਲੋਕ ਨਿਰਮਾਣ ਵਿਭਾਗ (PWD) ਦੇ ਐਸ.ਡੀ.ਓ. ਅਤੇ ਇਲੈਕਟ੍ਰੀਕਲ ਮਾਹਰਾਂ ਦੀ ਵਿਸ਼ੇਸ਼ ਟੀਮ ਨੂੰ ਮੌਕੇ ‘ਤੇ ਸੱਦਿਆ ਗਿਆ।

ਤਕਨੀਕੀ ਟੀਮਾਂ ਨੇ ਲਗਭਗ ਦੋ ਘੰਟੇ ਦੀੜ ਮਿਹਨਤ ਅਤੇ ਜੱਦੋ-ਜਹਿਦ ਤੋਂ ਬਾਅਦ ਲਿਫ਼ਟ ਦਾ ਦਰਵਾਜ਼ਾ ਖੋਲ੍ਹ ਕੇ ਤਿੰਨਾਂ ਫਸੇ ਹੋਏ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲਿਫ਼ਟ ਵਿੱਚੋਂ ਨਿਕਲਦੇ ਹੀ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਤੈਨਾਤ ਕੀਤੀ ਗਈ ਮੈਡੀਕਲ ਟੀਮ ਦੁਆਰਾ ਤਿੰਨਾਂ ਮੁਲਾਜ਼ਮਾਂ ਦੀ ਡਾਕਟਰੀ ਜਾਂਚ ਕੀਤੀ ਗਈ। ਉਨ੍ਹਾਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ (First Aid) ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਤਿੰਨੋਂ ਮੁਲਾਜ਼ਮ ਪੂਰੀ ਤਰ੍ਹਾਂ ਸੁਰੱਖਿਅਤ, ਸਿਹਤਮੰਦ ਅਤੇ ਤੰਦਰੁਸਤ ਹਨ।

ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਬਿਜਲੀ ਦੀ ਵੋਲਟੇਜ ਵਿੱਚ ਅਚਾਨਕ ਘੱਟ-ਵੱਧ (Voltage Fluctuation) ਹੋਣ ਕਾਰਨ ਲਿਫ਼ਟ ਦਾ ਸਿਸਟਮ ਠੱਪ ਹੋ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਪੂਰੀ ਘਟਨਾ ਦੇ ਅਸਲ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ (Inquiry) ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜਾਂਚ ਰਿਪੋਰਟ ਵਿੱਚ ਜੇਕਰ ਕਿਸੇ ਵੀ ਅਧਿਕਾਰੀ, ਕਰਮਚਾਰੀ ਜਾਂ ਲਿਫ਼ਟ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ, ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਰੈਸਕਿਊ ਆਪ੍ਰੇਸ਼ਨ ਦੌਰਾਨ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਐਸ.ਡੀ.ਐਮ. ਤਪਾ ਆਯੂਸ਼ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਵਿਜੇ ਕੁਮਾਰ ਸਮੇਤ ਭਾਰੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਡਟੀਆਂ ਰਹੀਆਂ।

 

More

Rain Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ; ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ!

ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੀ ਮੋਸਟ ਵਾਂਟਡ ਲਿਸਟ ਚ ਸ਼ਾਮਲ, FBI ਨੇ 10 ਕਰੋੜ ਰੁਪਏ ਦਾ ਰੱਖਿਆ ਇਨਾਮ

Government Job: ਸਰਕਾਰੀ ਨੌਕਰੀਆਂ ਲਈ ਉਮਰ ਦੀ ਕੋਈ ਪਾਬੰਦੀ ਨਹੀਂ! 30-40 ਸਾਲ ਦੀ ਉਮਰ ਵਾਲਿਆਂ ਲਈ ਖੁੱਲ੍ਹੇ ਹਨ ਰੋਜ਼ਗਾਰ ਦੇ ਰਾਹ- ਜਾਣੋ ਕਿਹੜੀਆਂ ਪ੍ਰੀਖਿਆਵਾਂ ਲਈ ਕਰ ਸਕਦੇ ਹੋ ਅਪਲਾਈ

4,488 ਮਾਸਟਰ ਕਾਡਰ ਤਰੱਕੀਆਂ ’ਚ ਵੱਡੀਆਂ ਬੇਨਿਯਮੀਆਂ ਦਾ ਦੋਸ਼! ਮਹਿਲਾ ਅਤੇ ਸੀਨੀਅਰ ਅਧਿਆਪਕਾਂ ਨੂੰ 150 ਕਿਲੋਮੀਟਰ ਦੂਰ ਸੁੱਟਿਆ

ਝੋਨੇ ਦੀ ਖਰੀਦ! ਪੰਜਾਬ ਲਈ 42786 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਮਨਜ਼ੂਰ

Pharmacist Recruitment Scam: ਪੰਜਾਬ ਸਰਕਾਰ ਨੂੰ ਵੱਡਾ ਝਟਕਾ! ਹਾਈਕੋਰਟ ਨੇ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ‘ਤੇ ਲਾਈ ਰੋਕ, CBI ਜਾਂਚ ਦੇ ਦਿੱਤੇ ਸੰਕੇਤ

Leave a Comment