Join WhatsApp

Join Now

ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ਿਰਜ਼ ਯੂਨੀਅਨ ਦਾ ਵਫ਼ਦ DC ਦੀ ਗੈਰਹਾਜ਼ਰੀ ‘ਚ ਜ਼ਿਲ੍ਹਾ ਮਾਲ ਅਫ਼ਸਰ ਫ਼ਿਰੋਜ਼ਪੁਰ ਨੂੰ ਮਿਲਿਆ, ਪੜ੍ਹੋ ਕੀ ਹਨ ਮੰਗਾਂ?

On: ਸਤੰਬਰ 29, 2026 5:23 ਬਾਃ ਦੁਃ

 

ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ਿਰਜ਼ ਯੂਨੀਅਨ ਦਾ ਵਫ਼ਦ DC ਦੀ ਗੈਰਹਾਜ਼ਰੀ ‘ਚ ਜ਼ਿਲ੍ਹਾ ਮਾਲ ਅਫ਼ਸਰ ਫ਼ਿਰੋਜ਼ਪੁਰ ਨੂੰ ਮਿਲਿਆ, ਪੜ੍ਹੋ ਕੀ ਹਨ ਮੰਗਾਂ?

ਫ਼ਿਰੋਜ਼ਪੁਰ 29 ਸਤੰਬਰ 2026

ਸਰਕਾਰੀ ਦਫਤਰਾਂ ਵਿੱਚ ਮਾਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ ਖੁਆਰੀ ਨੂੰ ਧਿਆਨ ਵਿੱਚ ਰੱਖਦਿਆਂ “ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ਿਰਜ਼ ਯੂਨੀਅਨ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਜਸਬੀਰ ਸਿੰਘ ਸੈਣੀ ਪ੍ਰਧਾਨ ਅਤੇ ਸੰਤੋਖ ਸਿੰਘ ਤੱਖੀ ਜਨਰਲ ਸਕੱਤਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਣ ਲਈ ਗਿਆ। ਉਹਨਾਂ ਦੀ ਗ਼ੈਰ ਹਾਜ਼ਰੀ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਮੈਡਮ ਲਵਪ੍ਰੀਤ ਕੌਰ ਨੇ ਇਸ ਵਫ਼ਦ ਨਾਲ ਮੀਟਿੰਗ ਕੀਤੀ। 1/1/2016 ਦੇ ਬਕਾਇਆਂ, ਪੈਂਡਿੰਗ ਪਏ ਮੈਡੀਕਲ ਬਿੱਲਾਂ ਅਤੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਬਕਾਇਆ ਪੈਨਸ਼ਨ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ।

ਜਥੇਬੰਦੀ ਨੇ ਪੁਰਜ਼ੋਰ ਤਰੀਕੇ ਨਾਲ ਆਪਣਾ ਕੇਸ ਰੱਖਦਿਆਂ ਕਿਹਾ ਕਿ ਸਾਡੇ ਵੱਲੋਂ ਦਰਸਾਏ ਗਏ ਕਮਸਲੇ ਮੰਗਾਂ ਨਹੀਂ ਹਨ ਸਗੋਂ ਰੋਜ਼ਮਰ੍ਹਾ ਦੇ ਕੰਮ ਹਨ ਜਿਨ੍ਹਾਂ ਦੇ ਨਾ ਹੋਣ ਕਰਕੇ ਸੇਵਾ ਮੁਕਤ ਕਰਮਚਾਰੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ।
ਮੈਡਮ ਲਵਪ੍ਰੀਤ ਕੌਰ ਨੇ ਯਕੀਨ ਦੁਆਇਆ ਕਿ ਉਹ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਇਹਨਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਕਿਉਂਕਿ ਸੇਵਾ ਮੁਕਤ ਕਰਮਚਾਰੀ ਵੀ ਪ੍ਰਸ਼ਾਸਨ ਦੇ ਪਰਿਵਾਰ ਦਾ ਹਿੱਸਾ ਹਨ।

ਇਸ ਵਫ਼ਦ ਵਿੱਚ ਮੁੱਖ ਸਲਾਹਕਾਰ ਹਰਮੀਤ ਵਿਦਿਆਰਥੀ, ਸਰਪ੍ਰਸਤ ਜਸਵੰਤ ਸਿੰਘ ਛਾਬੜਾ, ਮੀਤ ਪ੍ਰਧਾਨ ਸੁਖਦੇਵ ਸਿੰਘ,ਜਸਵਿੰਦਰ ਸਿੰਘ ਖੁੰਗਰ, ਸੁਧੀਰ ਕੁਮਾਰ, ਦਲੀਪ ਸਿੰਘ ਵਿਜੇ ਮੈਣੀ, ਜਸਪਾਲ ਸਿੰਘ, ਕੁਲਵੰਤ ਸਿੰਘ ਆਦਿ ਅਹੁਦੇਦਾਰ ਅਤੇ ਗੁਰਮੇਜ ਸਿੰਘ ਸਦਰ ਕਾਨੂੰਨਗੋ ਸ਼ਾਮਲ ਸਨ।

Leave a Comment