Join WhatsApp

Join Now

Sangrur News: ਜਵਾਬ ਤਾਂ ਤੈਨੂੰ ਦੇਣਾ ਪਵੇਗਾ ਸਰਕਾਰੇ! ਮਾਪਿਆਂ ਨੂੰ ਥਾਣੇ ‘ਚ ਡੱਕ ਕੇ ਮਜ਼ਦੂਰ ਦੀ ਲਾਸ਼ ਦਾ ਜਬਰੀ ਸੰਸਕਾਰ ਕਰਨ ਵਿਰੁੱਧ ਪੰਜਾਬ ਭਰ ‘ਚ ਅਰਥੀ ਫੂਕ ਮੁਜ਼ਾਹਰੇ; 7 ਅਕਤੂਬਰ ਨੂੰ DC ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ‘ਚ ਸ਼ਾਮਲ ਹੋਣ ਦਾ ਸੱਦਾ

On: October 4, 2026 7:42 PM

 

Sangrur News: ਜਵਾਬ ਤਾਂ ਤੈਨੂੰ ਦੇਣਾ ਪਵੇਗਾ ਸਰਕਾਰੇ! ਮਾਪਿਆਂ ਨੂੰ ਥਾਣੇ ‘ਚ ਡੱਕ ਕੇ ਮਜ਼ਦੂਰ ਦੀ ਲਾਸ਼ ਦਾ ਜਬਰੀ ਸੰਸਕਾਰ ਕਰਨ ਵਿਰੂੱਧ ਪੰਜਾਬ ਭਰ ‘ਚ ਅਰਥੀ ਫੂਕ ਮੁਜ਼ਾਹਰੇ; 7 ਅਕਤੂਬਰ ਨੂੰ DC ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ‘ਚ ਸ਼ਾਮਲ ਹੋਣ ਦਾ ਸੱਦਾ

ਸੰਗਰੂਰ, 4 ਅਕਤੂਬਰ 2026- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਵਿਖੇ ਖੁਦਕੁਸ਼ੀ ਕਰ ਗਏ ਨੌਜਵਾਨ ਮਜ਼ਦੂਰ ਸ਼ਮਨਦੀਪ ਸਿੰਘ ਦੇ ਮਾਪਿਆਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਗਿਰਫ਼ਤਾਰ ਕਰਕੇ ਧੱਕੇ ਨਾਲ ਲਾਸ਼ ਦਾ ਸਸਕਾਰ ਕਰਨ ਖਿਲਾਫ ਅੱਜ਼ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲੇ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ‘ਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਸਿੰਘ ਮੂਣਕ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਜ਼ਾਰੀ ਬਿਆਨ ਰਾਹੀਂ ਦੱਸਿਆ ਕਿ ਇਸ ਧੱਕੜ ਕਾਰਵਾਈ ਖਿਲਾਫ ਜ਼ਿਲ੍ਹਾ ਸੰਗਰੂਰ ਦੇ ਕਸਬੇ ਧੂਰੀ , ਚੀਮਾ , ਲਹਿਰਾਗਾਗਾ, ਲੌਂਗੋਵਾਲ , ਘਰਾਚੋ, ਗੱਗੜਪੁਰ, ਲੇਹਲ ਕੋਟੜਾ, ਗੋਬਿੰਦਪੁਰਾ ਪਾਪੜਾ ,ਲੌਂਗੋਵਾਲ ,ਛਾਜਲੀ ,ਨਮੋਲ ਤੇ ਮੰਡੇਰ ਕਲਾਂ ਆਦਿ ਥਾਵਾਂ ਸਮੇਤ ਡੇਢ ਦਰਜਨ ਤੋਂ ਵਧੇਰੇ ਥਾਵਾਂ ‘ਤੇ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।

ਇਸ ਮੌਕੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਆਖਿਆ ਕਿ ਆਪ ਸਰਕਾਰ ਨੇ ਗਰੀਬ ਪਰਿਵਾਰ ਤੋਂ ਆਪਣੇ ਮਿਰਤਕ ਨੌਜਵਾਨ ਦੀਆਂ ਅੰਤਿਮ ਰਸਮਾਂ ਕਰਨ ਦਾ ਵੀ ਖੋਹ ਲਿਆ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਅੱਜ ਦੇ ਇਕੱਠਾਂ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਲਖਵੀਰ ਸਿੰਘ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜੂਝਾਰ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਸਿੰਘ ਨਮੋਲ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਸਿੰਘ ਮੂਣਕ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਆਗੂ ਬਲਵੀਰ ਚੰਦ ਲੌਂਗੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਖਿਆ ਕਿ ਜੰਗਾਂ ਦੌਰਾਨ ਵੀ ਮਾਰੇ ਗਏ ਵਿਰੋਧੀ ਮੁਲਕ ਦੇ ਫੌਜੀਆਂ ਦੀਆਂ ਲਾਸ਼ਾਂ ਸਬੰਧਤ ਮੁਲਕ ਨੂੰ ਸੌਂਪ ਕੇ ਉਨ੍ਹਾਂ ਦੇ ਵਾਰਸਾਂ ਨੂੰ ਉਹਨਾਂ ਦੀਆਂ ਅੰਤਿਮ ਰਸਮਾਂ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਭਗਵੰਤ ਮਾਨ ਸਰਕਾਰ ਤੇ ਅਫ਼ਸਰਸ਼ਾਹੀ ਦੀ ਮਜਦੂਰ ਵਰਗ ਪ੍ਰਤੀ ਅੰਨੀ ਨਫ਼ਰਤ ਕਾਰਨ ਕਨੋਈ ਦੇ ਦਲਿਤ ਪਰਿਵਾਰ ਨੂੰ ਇਸ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਗਿਆ। ਉਹਨਾਂ ਆਖਿਆ ਕਿ ਮਾਮਲਾ ਭਖਣ ਉਪਰੰਤ ਭਾਵੇਂ ਪੁਲਿਸ ਮਿਰਤਕ ਦੇ ਮਾਪਿਆਂ ਨੂੰ ਤਾਂ ਰਿਹਾਅ ਕਰਨ ਲਈ ਮਜਬੂਰ ਹੋ ਗਈ, ਪ੍ਰੰਤੂ ਉਹਨਾਂ ਦੇ ਰਿਸ਼ਤੇਦਾਰ ਤੇ ਹਮਾਇਤੀ ਹਿੱਸੇ ਅਜੇ ਵੀ ਜੇਲ੍ਹ ਵਿਚ ਡੱਕੇ ਹੋਏ ਹਨ।

ਉਹਨਾਂ ਮੰਗ ਕੀਤੀ ਕਿ ਨੌਜਵਾਨ ਮਜ਼ਦੂਰ ਦਾ ਜਬਰੀ ਸੰਸਕਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਗਿਰਫ਼ਤਾਰ ਕੀਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਸਮੇਤ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਸ਼ਮਨਦੀਪ ਸਿੰਘ ਦੀ ਖੁਦਕੁਸ਼ੀ ਦੇ ਜ਼ਿੰਮੇਵਾਰਾਂ ਤੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਫੌਰੀ ਗਿਰਫ਼ਤਾਰ ਕੀਤਾ ਜਾਵੇ। ਉਹਨਾਂ ਸਮੂਹ ਇਨਸਾਫ਼ ਪਸੰਦ ਲੋਕਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਜਾਬਰ ਤੇ ਧੱਕੜ ਕਾਰਵਾਈ ਖਿਲਾਫ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ 7 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਦਿੱਤੇ ਜਾ ਰਹੇ ਧਰਨੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।

 

More

Teacher Recruitment Punjab! ਵਾਅਦੇ ਵਫ਼ਾ ਨਾ ਹੋਣ ’ਤੇ ਭੜਕੇ ਕੱਚੇ ਅਧਿਆਪਕ; 6 ਅਕਤੂਬਰ ਨੂੰ ਵਿੱਤ ਮੰਤਰੀ ਦੇ ਹਲਕੇ ’ਚ ਹੋਵੇਗਾ ਜ਼ਬਰਦਸਤ ਰੋਸ ਪ੍ਰਦਰਸ਼ਨ

Chandigarh: ‘ਪੰਜਾਬ ਦਾ ਇਤਿਹਾਸ’ ਪੁਸਤਕ ਰਿਲੀਜ਼; ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਨੇ ਲਗਭਗ 90 ਫੀਸਦੀ ਕੁਰਬਾਨੀਆਂ ਦਿੱਤੀਆਂ

Punjab Cabinet Meeting! ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ ਕੱਲ੍ਹ ਹੋਵੇਗੀ ਅਹਿਮ ਮੀਟਿੰਗ; ਕਈ ਫ਼ੈਸਲਿਆਂ ‘ਤੇ ਲੱਗੀ ਸਕਦੀ ਮੋਹਰ

Punjab News: ਭਗਵੰਤ ਮਾਨ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਨਾਂਹ? ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਦੀ ਅਣਦੇਖੀ ਕਰਨ ਦਾ ਲਾਇਆ ਦੋਸ਼!

Computer Teachers Protest! ਹਾਈਕੋਰਟ ਨੇ ਕੰਪਿਊਟਰ ਅਧਿਆਪਕਾਂ ਦੇ ਹੱਕ ‘ਚ ਸੁਣਾਇਆ ਸੀ ਫ਼ੈਸਲਾ; ਪਰ AAP ਸਰਕਾਰ ਟੀਚਰਾਂ ਖਿਲਾਫ਼ ਪਹੁੰਚ ਗਈ ਸੁਪਰੀਮ ਕੋਰਟ

ਪੰਜਾਬ ‘ਚ ਵੱਡੀ ਅੱਤਵਾਦੀ ਸਾਜਿਸ਼ ਬੇਨਕਾਬ; AK-47 ਰਾਈਫ਼ਲ ਅਤੇ ਦੋ ਹੈਂਡ ਗ੍ਰਨੇਡਾਂ ਸਮੇਤ ਸ਼ੱਕੀ ਗ੍ਰਿਫ਼ਤਾਰ

Leave a Comment