Punjab Jobs- ‘ਡਿਜੀਟਲ ਕਰੋਪ ਸਰਵੇ’ ਲਈ ਸਰਵੇਅਰਾਂ ਦੀ ਭਰਤੀ; 12ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ
ਚਾਹਵਾਨ ਉਮੀਦਵਾਰ ਆਪਣੇ ਪਿੰਡ ਦੇ ਪਟਵਾਰੀ ਜਾਂ ਫਰਦ ਕੇਂਦਰ ਨਾਲ ਤੁਰੰਤ ਕਰਨ ਸੰਪਰਕ
Punjab Network
Punjab Jobs- ਫਾਜ਼ਿਲਕਾ, 8 ਫਰਵਰੀ 2026- ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਸ਼ੁਰੂ ਕੀਤੇ ਗਏ ਡਿਜੀਟਲ ਕਰੋਪ ਸਰਵੇ (Digital Crop Survey) ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੀ ਸਰਵੇਅਰਾਂ ਦੀ ਆਰਜ਼ੀ ਤੌਰ ‘ਤੇ ਭਰਤੀ ਕੀਤੀ ਜਾ ਰਹੀ ਹੈ। ਇਹ ਸਰਵੇ ਰੱਬੀ 2026 ਦੀ ਫ਼ਸਲ ਦੇ ਵੇਰਵੇ ਇਕੱਠੇ ਕਰਨ ਲਈ ਕੀਤਾ ਜਾ ਰਿਹਾ ਹੈ।
ਉਮੀਦਵਾਰਾਂ ਲਈ ਜ਼ਰੂਰੀ ਸ਼ਰਤਾਂ
ਵਿੱਦਿਅਕ ਯੋਗਤਾ: ਪ੍ਰਾਰਥੀ ਘੱਟੋ-ਘੱਟ 12ਵੀਂ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਆਪਣਾ ਐਂਡਰਾਇਡ (Smart Phone) ਹੋਣਾ ਲਾਜ਼ਮੀ ਹੈ, ਕਿਉਂਕਿ ਸਰਵੇ ਡਿਜੀਟਲ ਮਾਧਿਅਮ ਰਾਹੀਂ ਕੀਤਾ ਜਾਵੇਗਾ। ਸਰਵੇ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਯੋਗ ਮਾਣ-ਭੱਤਾ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ, ਜੋ ਨੌਜਵਾਨ ਇਸ ਸਰਵੇ ਵਿੱਚ ਬਤੌਰ ਸਰਵੇਅਰ ਕੰਮ ਕਰਨ ਦੇ ਚਾਹਵਾਨ ਹਨ, ਉਹ ਆਪਣੇ ਪਿੰਡ ਦੇ ਪਟਵਾਰੀ ਜਾਂ ਇਲਾਕੇ ਦੇ ਇੰਚਾਰਜ ਫਰਦ ਕੇਂਦਰ ਨਾਲ ਤੁਰੰਤ ਸੰਪਰਕ ਕਰ ਸਕਦੇ ਹਨ।
ਇਸ ਡਿਜੀਟਲ ਸਰਵੇ ਦਾ ਮੁੱਖ ਉਦੇਸ਼ ਖੇਤਾਂ ਵਿੱਚ ਲੱਗੀ ਫ਼ਸਲ ਦੀ ਸਹੀ ਅਤੇ ਪਾਰਦਰਸ਼ੀ ਜਾਣਕਾਰੀ ਤਕਨਾਲੋਜੀ ਰਾਹੀਂ ਇਕੱਠੀ ਕਰਨਾ ਹੈ, ਤਾਂ ਜੋ ਭਵਿੱਖ ਦੀਆਂ ਖੇਤੀਬਾੜੀ ਯੋਜਨਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਇਹ ਨਿਯੁਕਤੀਆਂ ਪੂਰੀ ਤਰ੍ਹਾਂ ਆਰਜ਼ੀ (Temporary) ਹਨ ਅਤੇ ਸਿਰਫ਼ ਸਰਵੇ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਕੀਤੀਆਂ ਜਾ ਰਹੀਆਂ ਹਨ।






