Join WhatsApp

Join Now

ਵੱਡੀ ਖ਼ਬਰ: Punjab Cabinet ਸਬ ਕਮੇਟੀ ਨੇ ਬੇਰੁਜ਼ਗਾਰਾਂ ਨੂੰ ਮੁੜ ਦਿੱਤਾ ਭਰੋਸਾ

On: November 20, 2026 8:45 PM

 

ਵੱਡੀ ਖ਼ਬਰ: Punjab Cabinet ਸਬ ਕਮੇਟੀ ਨੇ ਬੇਰੁਜ਼ਗਾਰਾਂ ਨੂੰ ਮੁੜ ਦਿੱਤਾ ਭਰੋਸਾ, ਬੇਰੁਜ਼ਗਾਰਾਂ ਨੂੰ ਦਿਸੀ ਆਸ ਦੀ ਕਿਰਨ

ਦਲਜੀਤ ਕੌਰ

ਸੰਗਰੂਰ, 20 ਨਵੰਬਰ, 2026: ਪੰਜਾਬ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਬੇਰੁਜ਼ਗਾਰਾਂ ਦੀ ਮੀਟਿੰਗ ਵਿੱਚ ਅੱਜ ਬੇਰੁਜ਼ਗਾਰਾਂ ਨੂੰ ਕੁਝ ਆਸ ਦੀ ਕਿਰਨ ਵਿਖਾਈ ਦਿੱਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਸਬੰਧੀ ਭਰੋਸਾ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ ਅਸਾਮੀਆਂ ਉਮਰ ਹੱਦ ਛੋਟ ਅਤੇ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਰੱਦ ਕਰਨ ਲਈ ਬਹੁਤ ਜਲਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸੇ ਤਰ੍ਹਾਂ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਅਤੇ ਉਮਰ ਹੱਦ ਛੋਟ ਸਬੰਧੀ ਵੀ ਭਰੋਸਾ ਹਾਂ ਪੱਖੀ ਦਿੱਤਾ। ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆ ਅਤੇ ਕਰੋਨਾ ਵਲੰਟੀਅਰਜ਼ ਦੀਆਂ ਮੰਗਾਂ ਸਬੰਧੀ ਵੀ ਸਾਰਥਕ ਹੁੰਗਾਰਾ ਭਰਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਗੁਰਪਿਆਰ ਸਿੰਘ ਨੇ ਦੱਸਿਆ ਕਿ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਕਾਫੀ ਕੁਝ ਸਾਰਥਕ ਰਿਹਾ।

ਇਸ ਲਈ 24 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਨੂੰ ਬਦਲ ਕੇ 29 ਨਵੰਬਰ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਸਰਕਾਰੀ ਭਰੋਸੇ ਦੇ ਮੱਦੇਨਜ਼ਰ ਕੁਝ ਦਿਨ ਸਰਕਾਰੀ ਪ੍ਰਕਿਰਿਆ ਦੀ ਉਡੀਕ ਕੀਤੀ ਜਾਵੇਗੀ। ਉਹਨਾਂ ਦੱਸਿਆ ਜੇਕਰ ਅਗਲੇ ਹਫਤੇ ਵਿੱਚ ਬੇਰੁਜ਼ਗਾਰਾਂ ਦੀਆਂ ਮੰਗਾਂ ਮਨਜ਼ੂਰ ਕਰਕੇ ਜਨਤਕ ਐਲਾਨ ਨਾ ਕੀਤਾ ਤਾਂ 29 ਨਵੰਬਰ ਨੂੰ ਮੁੱਖ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਉੱਧਰ ਧੂਰੀ ਪ੍ਰਸ਼ਾਸ਼ਨ ਵੱਲੋਂ 14 ਨਵੰਬਰ ਨੂੰ ਬੇਰੁਜ਼ਗਾਰਾਂ ਦੀ ਮੀਟਿੰਗ ਮੁੱਖ ਸਕੱਤਰ ਰਵੀ ਭਗਤ ਨਾਲ ਨਿਸ਼ਚਿਤ ਕਰਵਾਈ ਗਈ ਸੀ ਪ੍ਰੰਤੂ ਮੁੱਖ ਮੰਤਰੀ ਨਿਵਾਸ ‘ਤੇ ਹੋਣ ਵਾਲੀ ਮੀਟਿੰਗ ਨਹੀਂ ਹੋਈ। ਜਿਸ ਦੇ ਰੋਸ ਵਿਚ ਆਉਂਦੇ ਦਿਨਾਂ ਵਿੱਚ ਬੇਰੁਜ਼ਗਾਰ ਗੁਪਤ ਤਰੀਕੇ ਮੁੜ ਮੁੱਖ ਮੰਤਰੀ ਦੀ ਕੋਠੀ ਜਾਣਗੇ। ਇਸ ਮੌਕੇ ਸੰਦੀਪ ਮੋਫ਼ਰ ਅਤੇ ਲਲਿਤਾ ਪਟਿਆਲਾ ਆਦਿ ਹਾਜ਼ਰ ਸਨ।

 

Leave a Comment