Join WhatsApp

Join Now

ਵੱਡੀ ਖ਼ਬਰ: ਚੰਡੀਗੜ੍ਹ MC ਚੋਣਾਂ ਲਈ AAP ਨੇ ਐਲਾਨੇ 8 ਹੋਰ ਉਮੀਦਵਾਰ, ਪੜ੍ਹੋ ਲਿਸਟ

On: November 28, 2026 4:33 PM

 

ਵੱਡੀ ਖ਼ਬਰ: ਚੰਡੀਗੜ੍ਹ MC ਚੋਣਾਂ ਲਈ AAP ਨੇ ਐਲਾਨੇ 8 ਹੋਰ ਉਮੀਦਵਾਰ, ਪੜ੍ਹੋ ਲਿਸਟ

ਚੰਡੀਗੜ੍ਹ 28 ਨਵੰਬਰ 2026

23 ਦਸੰਬਰ ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ (AAP) ਨੇ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਅੱਜ ਐਲਾਨੀ ਗਈ ਇਸ ਸੂਚੀ ਵਿੱਚ 8 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ‘ਆਪ’ ਨੇ ਕੁੱਲ 35 ਵਾਰਡਾਂ ਵਿੱਚੋਂ ਹੁਣ ਤੱਕ 25 ਵਾਰਡਾਂ ਲਈ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।

ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਅਨੁਸਾਰ ਵਾਰਡ ਨੰਬਰ 9 ਤੋਂ ਦੇਸ ਰਾਜ ਸਨਾਵਰ, ਵਾਰਡ ਨੰਬਰ 10 ਤੋਂ ਤਰਸੇਮ ਮਿੱਤਲ, ਵਾਰਡ ਨੰਬਰ 11 ਤੋਂ ਗੁਰਨਾਜ਼ ਕੌਰ ਬੋਪਾਰਾਏ ਅਤੇ ਵਾਰਡ ਨੰਬਰ 12 ਤੋਂ ਸੁਰਿੰਦਰ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ।

ਇਸੇ ਤਰ੍ਹਾਂ ਵਾਰਡ ਨੰਬਰ 15 ਤੋਂ ਸਤੀਸ਼, ਵਾਰਡ ਨੰਬਰ 18 ਤੋਂ ਵਿਸ਼ਾਲ ਗੁਪਤਾ, ਵਾਰਡ ਨੰਬਰ 28 ਤੋਂ ਗੁਰਦੇਵ ਯਾਦਵ ਅਤੇ ਵਾਰਡ ਨੰਬਰ 33 ਤੋਂ ਸ਼ਬਦਾਬ ਰਾਠੀ ਚੋਣ ਲੜਨਗੇ।

ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਸਿੰਘ ਨੇ ਦੱਸਿਆ ਕਿ ਬਾਕੀ ਰਹਿੰਦੇ 10 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਪਾਰਟੀ ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨ ਨਾਲ ਚੰਡੀਗੜ੍ਹ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ।

Leave a Comment