Join WhatsApp

Join Now

ਚੰਡੀਗੜ੍ਹ ਤੋਂ ਵੱਡੀ ਖ਼ਬਰ: ਭਾਜਪਾ ਵੱਲੋਂ MC ਚੋਣਾਂ ਲਈ 23 ਉਮੀਦਵਾਰਾਂ ਦਾ ਐਲਾਨ, ਪੜ੍ਹੋ ਲਿਸਟ

On: November 27, 2026 6:23 PM

 

ਚੰਡੀਗੜ੍ਹ: ਭਾਜਪਾ ਵੱਲੋਂ MC ਚੋਣਾਂ ਲਈ 23 ਉਮੀਦਵਾਰਾਂ ਦਾ ਐਲਾਨ, ਪੜ੍ਹੋ ਲਿਸਟ

ਚੰਡੀਗੜ੍ਹ, 27 ਨਵੰਬਰ 2026

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ 35 ਵਿੱਚੋਂ 23 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।

ਮੇਅਰ ਸੌਰਭ ਜੋਸ਼ੀ, ਸਾਬਕਾ ਕੌਂਸਲਰ ਦੇਵੇਂਦਰ ਬਬਲਾ, ਅਰਵਿੰਦ ਸਿੰਘ ਅਤੇ ਰਾਜੇਸ਼ ਕੁਮਾਰ ਗੁਪਤਾ ਬਿੱਟੂ ਸਮੇਤ ਕਈ ਪੁਰਾਣੇ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ।

ਲਿਸਟ ਵਿੱਚ ਸ਼ਾਮਲ ਅੱਠ ਮਹਿਲਾ ਉਮੀਦਵਾਰਾਂ ਵਿੱਚੋਂ ਗੁਰਬਖਸ਼ ਰਾਵਤ ਵਾਰਡ 27 ਤੋਂ ਮੌਜੂਦਾ ਕੌਂਸਲਰ ਹਨ। ਹੋਰ ਉਮੀਦਵਾਰਾਂ ਵਿੱਚ ਵਾਰਡ 8 ਤੋਂ ਕਿਰਨ ਸਿੰਘ, ਵਾਰਡ 11 ਤੋਂ ਸੁਮਿਤਾ ਕੋਹਲੀ, ਵਾਰਡ 13 ਤੋਂ ਸੁਖਜੀਵਨ ਕੌਰ ਅਤੇ ਵਾਰਡ 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ ਸ਼ਾਮਲ ਹਨ।

ਇਸ ਤੋਂ ਇਲਾਵਾ ਵਾਰਡ 21 ਤੋਂ ਸੁਨੀਤਾ ਕੌਰ, ਵਾਰਡ 26 ਤੋਂ ਰੇਖਾ ਸੂਦ ਅਤੇ ਵਾਰਡ 29 ਤੋਂ ਪ੍ਰਿਆ ਵਹਰੋਤਰਾ ਸ਼ਾਮਲ ਹਨ। ਇਸਦਾ ਮਤਲਬ ਹੈ ਕਿ ਪਾਰਟੀ ਨੇ ਇੱਕ ਮੌਜੂਦਾ ਮਹਿਲਾ ਕੌਂਸਲਰ ਨੂੰ ਦੁਬਾਰਾ ਨਾਮਜ਼ਦ ਕੀਤਾ ਹੈ।

 

Leave a Comment