Punjab Budget 2026: Harpal Cheema ਨੇ ₹2,60,437 ਕਰੋੜ ਦਾ ਬਜਟ ਕੀਤਾ ਪੇਸ਼ (ਇੱਕ ਕਲਿੱਕ ਨਾਲ ਪੜ੍ਹੋ ਪੂਰੇ ਬਜਟ ਦੀ ਕਾਪੀ)

 

Punjab Budget 2026: ਚੀਮਾ ਨੇ ₹2,60,437 ਕਰੋੜ ਦਾ ਬਜਟ ਕੀਤਾ ਪੇਸ਼, ਸਿੱਖਿਆ ਅਤੇ ਸਮਾਜਿਕ ਭਲਾਈ ‘ਤੇ ਵੱਡਾ ਫ਼ੋਕਸ (ਪੜ੍ਹੋ ਪੂਰੇ ਬਜਟ ਦੀ ਕਾਪੀ)

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ₹2,60,437 ਕਰੋੜ ਦਾ ਬਜਟ ਕੀਤਾ ਪੇਸ਼; ਸਿੱਖਿਆ ਖੇਤਰ ਲਈ ₹19,279 ਕਰੋੜ ਅਤੇ ਖੇਤੀਬਾੜੀ ਲਈ ₹15,377 ਕਰੋੜ ਰਾਖਵੇਂ

ਚੰਡੀਗੜ੍ਹ: 8 ਮਾਰਚ 2026 ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨੇ ਇਸ ਬਜਟ ਨੂੰ “ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ” ਦਾ ਨਾਮ ਦਿੱਤਾ ਹੈ। ਇਹ ਬਜਟ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ।

ਇਸ ਲਿੰਕ ‘ਤੇ ਕਲਿੱਕ ਕਰਕੇ ਪੜ੍ਹੋ ਪੂਰਾ ਬਜਟ – https://drive.google.com/file/d/1StFc-qkqdC4Q06z9ymbtgCnHT-dvEet4/view?usp=sharing


ਬਜਟ ਦੇ ਮੁੱਖ ਅੰਕੜੇ:

ਕੁੱਲ ਬਜਟ ਖਰਚਾ: ₹2,60,437 ਕਰੋੜ ।

ਜੀ.ਐੱਸ.ਡੀ.ਪੀ. (GSDP): ਵਿੱਤੀ ਸਾਲ 2026-27 ਲਈ ₹9,80,635 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜਿਸ ਵਿੱਚ 10% ਵਿਕਾਸ ਦਰ ਦੀ ਉਮੀਦ ਹੈ ।

ਵਿੱਤੀ ਘਾਟਾ: ਜੀ.ਐੱਸ.ਡੀ.ਪੀ. ਦਾ 4.08 ਪ੍ਰਤੀਸ਼ਤ ਰਹਿਣ ਦਾ ਅਨੁਮਾਨ ।

ਸਿੱਖਿਆ ਖੇਤਰ: “ਸਿੱਖਿਆ ਕ੍ਰਾਂਤੀ 2.0” ਦਾ ਆਗਾਜ਼

ਸਰਕਾਰ ਨੇ ਸਿੱਖਿਆ ਨੂੰ ਆਪਣਾ ਕੇਂਦਰ ਬਿੰਦੂ ਮੰਨਦਿਆਂ ਇਸ ਖੇਤਰ ਲਈ ₹19,279 ਕਰੋੜ ਦੀ ਤਜਵੀਜ਼ ਰੱਖੀ ਹੈ, ਜੋ ਪਿਛਲੇ ਸਾਲ ਨਾਲੋਂ 7% ਵੱਧ ਹੈ ।

ਸਿੱਖਿਆ ਕ੍ਰਾਂਤੀ 2.0: ਅਗਲੇ 6 ਸਾਲਾਂ ਲਈ ₹3,500 ਕਰੋੜ ਦਾ ਬਜਟ ਉਪਬੰਧ ਕੀਤਾ ਗਿਆ ਹੈ ।

ਸਕੂਲ ਬੁਨਿਆਦੀ ਢਾਂਚਾ: ਸਕੂਲਾਂ ਦੀ ਸਫ਼ੇਦੀ ਅਤੇ ਸੁੰਦਰੀਕਰਨ ਲਈ ₹690 ਕਰੋੜ ਅਲਾਟ ਕੀਤੇ ਗਏ ਹਨ ।

ਪ੍ਰਾਪਤੀਆਂ: ਪੰਜਾਬ ‘ਪਰਖ ਰਾਸ਼ਟਰੀ ਸਰਵੇਖਣ 2024’ ਵਿੱਚ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ ਹੈ ।

ਖੇਤੀਬਾੜੀ ਅਤੇ ਕਿਸਾਨ ਭਲਾਈ

ਕਿਸਾਨੀ ਨੂੰ ਹੁਲਾਰਾ ਦੇਣ ਲਈ ਵਿੱਤੀ ਸਾਲ 2026-27 ਵਿੱਚ ₹15,377 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ ।

ਨਰਮਾ ਉਤਪਾਦਕਾਂ ਨੂੰ ਰਾਹਤ: ਬੀ.ਟੀ. ਕਾਟਨ ਦੇ ਬੀਜਾਂ ‘ਤੇ 33% ਸਬਸਿਡੀ ਦਿੱਤੀ ਗਈ, ਜਿਸ ਨਾਲ ਨਰਮੇ ਦੇ ਰਕਬੇ ਵਿੱਚ 19% ਵਾਧਾ ਹੋਇਆ ਹੈ ।

ਨਹਿਰੀ ਪਾਣੀ: ਨਹਿਰੀ ਸਿਸਟਮ ਨੂੰ ਮਜ਼ਬੂਤ ਕਰਨ ਲਈ ₹2,971 ਕਰੋੜ ਦੀ ਤਜਵੀਜ਼ ਹੈ, ਤਾਂ ਜੋ 5 ਲੱਖ ਹੈਕਟੇਅਰ ਰਕਬੇ ਨੂੰ ਸਿੰਚਾਈ ਸਹੂਲਤ ਮਿਲ ਸਕੇ ।

ਸਿਹਤ ਸੇਵਾਵਾਂ

ਆਮ ਆਦਮੀ ਕਲੀਨਿਕ: ਸੂਬੇ ਵਿੱਚ 881 ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ ।

ਮੁੱਖ ਮੰਤਰੀ ਸਿਹਤ ਯੋਜਨਾ: ਹਰ ਪਰਿਵਾਰ ਨੂੰ ₹10 ਲੱਖ ਤੱਕ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾ ਰਿਹਾ ਹੈ ।

ਮੈਡੀਕਲ ਸਿੱਖਿਆ: ਮੈਡੀਕਲ ਸਿੱਖਿਆ ਅਤੇ ਖੋਜ ਲਈ ₹1,220 ਕਰੋੜ ਦਾ ਬਜਟ ਰੱਖਿਆ ਗਿਆ ਹੈ ।

ਮਹਿਲਾ ਅਤੇ ਸਮਾਜਿਕ ਭਲਾਈ

ਸਮਾਜਿਕ ਭਲਾਈ ਅਤੇ ਇਨਸਾਫ਼ ਦੇ ਖੇਤਰ ਲਈ ਕੁੱਲ ₹18,304 ਕਰੋੜ ਦੀ ਤਜਵੀਜ਼ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ ।

ਪੈਨਸ਼ਨ ਸਕੀਮਾਂ: ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗਾਂ (36.52 ਲੱਖ ਲਾਭਪਾਤਰੀਆਂ) ਲਈ ₹6,150 ਕਰੋੜ ਰਾਖਵੇਂ ਹਨ ।

ਨਵੀਂ ਦਿਸ਼ਾ ਯੋਜਨਾ: ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ₹65 ਕਰੋੜ ਦਾ ਬਜਟ ।

ਅਸ਼ੀਰਵਾਦ ਸਕੀਮ: ₹360 ਕਰੋੜ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ₹261 ਕਰੋੜ ਦੀ ਵੰਡ ।

ਪੇਂਡੂ ਅਤੇ ਸ਼ਹਿਰੀ ਵਿਕਾਸ

ਰੰਗਲਾ ਪੰਜਾਬ ਵਿਕਾਸ ਸਕੀਮ: ਇਸ ਸਕੀਮ ਦਾ ਬਜਟ ₹585 ਕਰੋੜ ਤੋਂ ਦੁੱਗਣਾ ਕਰਕੇ ₹1,170 ਕਰੋੜ ਕਰਨ ਦੀ ਤਜਵੀਜ਼ ਹੈ (₹10 ਕਰੋੜ ਪ੍ਰਤੀ ਵਿਧਾਨ ਸਭਾ ਹਲਕਾ) ।

ਮਕਾਨ ਉਸਾਰੀ: PMAY (ਗ੍ਰਾਮੀਣ) ਅਧੀਨ ₹800 ਕਰੋੜ ਦੀ ਲਾਗਤ ਨਾਲ ਇੱਕ ਲੱਖ ਹੋਰ ਘਰ ਬਣਾਉਣ ਦਾ ਟੀਚਾ ।

ਖੇਡਾਂ: ਜੂਨ 2026 ਤੱਕ 3,000 ਤੋਂ ਵੱਧ ਆਧੁਨਿਕ ਪੇਂਡੂ ਖੇਡ ਮੈਦਾਨ ਮੁਕੰਮਲ ਕੀਤੇ ਜਾਣਗੇ ।

ਟਰਾਂਸਪੋਰਟ: ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਬੇੜੇ ਵਿੱਚ 1,279 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ ।

ਜੇਲ੍ਹ ਸੁਧਾਰ: ਜੇਲ੍ਹਾਂ ਵਿੱਚ ਸੁਰੱਖਿਆ ਲਈ ‘ਵੀ-ਕਵਚ 2.0’ ਜੈਮਰ ਅਤੇ AI-ਅਧਾਰਿਤ CCTV ਲਗਾਉਣ ਲਈ ₹535 ਕਰੋੜ ਦੀ ਤਜਵੀਜ਼ ਹੈ ।

ਵਿੱਤ ਮੰਤਰੀ ਨੇ ਕਿਹਾ ਕਿ ਇਹ ਬਜਟ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੇ ਸੰਕਲਪ ਨੂੰ ਪੂਰਾ ਕਰੇਗਾ ।