ਵੱਡੀ ਖ਼ਬਰ: ਲਾਲਜੀਤ ਭੁੱਲਰ, ਉਸਦੇ ਪਿਤਾ ਅਤੇ PA ਖ਼ਿਲਾਫ਼ FIR ਦਰਜ
ਅੰਮ੍ਰਿਤਸਰ, 22 ਮਾਰਚ 2026-
ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ DM ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਉਸਦੇ ਪਤਾ ਸੁਖਦੇਵ ਸਿੰਘ ਭੁੱਲਰ ਅਤੇ ਮੰਤਰੀ ਭੁੱਲਰ ਦੇ PA ਦਿਲਬਾਗ ਸਿੰਘ ਖ਼ਿਲਾਫ਼ BNS ਦੀ ਧਾਰਾ 108, 351(3) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਦੋਸ਼ ਲਗਾਏ ਹਨ ਕਿ, ਲਾਲਜੀਤ ਭੁੱਲਰ ਦੇ ਪਿਓ ਸੁਖਦੇਵ ਭੁੱਲਰ ਨੂੰ ਗੁਦਾਮਾਂ ਦੇ ਟੈਂਡਰ ਨਾ ਮਿਲਣ ਕਾਰਨ ਉਹ ਮੇਰੇ ਪਤੀ (ਗਗਨਦੀਪ ਸਿੰਘ ਰੰਧਾਵਾ) ਨੂੰ ਪ੍ਰੇਸ਼ਾਨ ਕਰ ਰਹੇ ਸਨ ਅਤੇ 13 ਮਾਰਚ 2026 ਨੂੰ ਮੰਤਰੀ ਭੁੱਲਰ, ਉਸਦੇ ਪਿਓ ਅਤੇ PA ਨੇ ਗਗਨਦੀਪ ਨੂੰ ਧਮਕੀਆਂ ਦਿੱਤੀਆਂ ਸਨ ਅਤੇ ਉਸਦੀ ਕੁੱਟਮਾਰ ਕੀਤੀ ਸੀ। ਉਪਿੰਦਰ ਕੌਰ ਨੇ ਦੋਸ਼ ਲਗਾਇਆ ਕਿ ਮੰਤਰੀ, ਉਸਦੇ ਪਿਓ ਅਤੇ PA ਦੀਆਂ ਧਮਕੀਆਂ ਤੋਂ ਤੰਗ ਆ ਕੇ ਮੇਰੇ ਪਤੀ (ਗਗਨਦੀਪ ਸਿੰਘ ਰੰਧਾਵਾ) ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ।
ਉਪਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ, ਮੰਤਰੀ ਭੁੱਲਰ ਉਸਦੇ ਪਤੀ ਸਮੇਤ ਪੂਰੇ ਪਰਿਵਾਰ ਨੂੰ ਗੈਂਗਸਟਰਾਂ ਤੋਂ ਮਰਵਾਉਣ ਦੀਆਂ ਧਮਕੀਆਂ ਦਿੰਦਾ ਸੀ।
ਗਗਨਦੀਪ ਸਿੰਘ ਭੁੱਲਰ (ਮ੍ਰਿਤਕ DM) ਦੀ ਪਤਨੀ ਉਪਿੰਦਰ ਕੌਰ ਵਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ, ਸੁਖਦੇਵ ਸਿੰਘ ਭੁੱਲਰ (ਮੰਤਰੀ ਲਾਲਜੀਤ ਭੁੱਲਰ ਦਾ ਪਿਤਾ) ਅਤੇ ਦਿਲਬਾਗ ਸਿੰਘ PA (ਮੰਤਰੀ ਭੁੱਲਰ) ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।






