Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ; ਲੋਕ ਘਰਾਂ ਤੋਂ ਬਾਹਰ ਨਿਕਲੇ

 

Earthquake: ਭੂਚਾਲ ਦੇ ਝਟਕੇ: 4.3 ਦੀ ਤੀਬਰਤਾ ਨਾਲ ਕੰਬੀ ਧਰਤੀ; ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਵੱਲੋਂ ਪੁਸ਼ਟੀ

Earthquake: ਤਿੰਨ ਦਿਨਾਂ ‘ਚ ਦੂਜੀ ਵਾਰ ਆਇਆ ਭੂਚਾਲ; NCS ਨੇ ਜਾਰੀ ਕੀਤੇ ਅੰਕੜੇ

Earthquake: ਟੈਕਟੋਨਿਕ ਪਲੇਟਾਂ ਦੇ ਟਕਰਾਅ ਕਾਰਨ ਤਿੱਬਤ-ਨੇਪਾਲ ਖੇਤਰ ‘ਚ ਵਧੀ ਭੂਚਾਲ ਦੀ ਗਤੀਵਿਧੀ

ਤਿੱਬਤ, 29 ਮਾਰਚ 2026:

Earthquake: ਤਿੱਬਤ ਵਿੱਚ ਐਤਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਅਨੁਸਾਰ ਰਿਐਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ।

NCS ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, 29 ਮਾਰਚ 2026 ਸਵੇਰੇ 10:54:27 (ਭਾਰਤੀ ਸਮੇਂ ਅਨੁਸਾਰ/ਤਿੱਬਤ (ਲੈਟੀਟਿਊਡ: 30.187 N, ਲੌਂਗੀਟਿਊਡ: 84.280 E), ਭੂਚਾਲ ਦਾ ਕੇਂਦਰ ਜ਼ਮੀਨ ਤੋਂ 145 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 27 ਮਾਰਚ ਨੂੰ ਵੀ ਤਿੱਬਤ ਦੇ ਖੇਤਰ ਵਿੱਚ 3.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਦੀ ਗਹਿਰਾਈ 40 ਕਿਲੋਮੀਟਰ ਸੀ।

ਖੇਤਰ ਵਿੱਚ ਕਿਉਂ ਆਉਂਦੇ ਹਨ ਵਾਰ-ਵਾਰ ਭੂਚਾਲ?

ਤਿੱਬਤ ਅਤੇ ਨੇਪਾਲ ਦਾ ਖੇਤਰ ਇੱਕ ਪ੍ਰਮੁੱਖ ਭੂ-ਵਿਗਿਆਨਕ ਫਾਲਟ ਲਾਈਨ (Geological Fault Line) ‘ਤੇ ਸਥਿਤ ਹੈ। ਇੱਥੇ ਭਾਰਤੀ ਟੈਕਟੋਨਿਕ ਪਲੇਟ ਲਗਾਤਾਰ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਹੀ ਹੈ।

ਇਨ੍ਹਾਂ ਪਲੇਟਾਂ ਦੇ ਆਪਸੀ ਟਕਰਾਅ ਕਾਰਨ ਹੀ ਹਿਮਾਲਿਆ ਪਰਬਤ ਦੀ ਉਤਪਤੀ ਹੋਈ ਹੈ ਅਤੇ ਇਸੇ ਹਲਚਲ ਕਾਰਨ ਇਸ ਖੇਤਰ ਵਿੱਚ ਭੂਚਾਲ ਆਉਣਾ ਇੱਕ ਆਮ ਗੱਲ ਹੈ।

ਵਿਗਿਆਨੀਆਂ ਅਨੁਸਾਰ ਤਿੱਬਤ ਦੇ ਪਠਾਰ ਵਿੱਚ ਹੋਣ ਵਾਲੀ ਇਹ ਟੈਕਟੋਨਿਕ ਹਲਚਲ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਹਿਮਾਲਿਆ ਦੀਆਂ ਚੋਟੀਆਂ ਦੀ ਉਚਾਈ ਵਿੱਚ ਵੀ ਤਬਦੀਲੀ ਲਿਆ ਸਕਦੀ ਹੈ। ਇਤਿਹਾਸਕ ਤੌਰ ‘ਤੇ ਤਿੱਬਤ ਵਿੱਚ 8.0 ਦੀ ਤੀਬਰਤਾ ਤੱਕ ਦੇ ਵੱਡੇ ਭੂਚਾਲ ਵੀ ਦਰਜ ਕੀਤੇ ਜਾ ਚੁੱਕੇ ਹਨ।