Govt Holiday: ਪੰਜਾਬ ‘ਚ ਅੱਜ ਸਰਕਾਰੀ ਛੁੱਟੀ! ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab Network
April Holidays: ਚੰਡੀਗੜ੍ਹ, 3 ਅਪ੍ਰੈਲ 2026: ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਕਈ ਸਰਕਾਰੀ ਛੁੱਟੀਆਂ ਇਕੱਠੀਆਂ ਆ ਰਹੀਆਂ ਹਨ। ਇਸ ਮਹੀਨੇ ਦੀ ਪਹਿਲੀ ਸਰਕਾਰੀ ਛੁੱਟੀ ਅੱਜ 3 ਅਪ੍ਰੈਲ ਨੂੰ ਹੈ।
ਇਸ ਤੋਂ ਇਲਾਵਾ ਅਪ੍ਰੈਲ ਮਹੀਨੇ ਵਿੱਚ ਹੋਰ ਵੀ ਛੁੱਟੀਆਂ ਹਨ। ਇਨ੍ਹਾਂ ਛੁੱਟੀਆਂ ਕਾਰਨ ਪੰਜਾਬ ਭਰ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਕਈ ਦਿਨ ਬੰਦ ਰਹਿਣਗੇ।
ਛੁੱਟੀਆਂ ਦਾ ਵੇਰਵਾ
- 3 ਅਪ੍ਰੈਲ (ਸ਼ੁੱਕਰਵਾਰ) ਨੂੰ ਮਹੀਨੇ ਦੀ ਪਹਿਲੀ ਸਰਕਾਰੀ ਛੁੱਟੀ ਗੁੱਡ ਫਰਾਈਡੇ ਦੇ ਮੌਕੇ ‘ਤੇ ਹੋਵੇਗੀ।
- 8 ਅਪ੍ਰੈਲ (ਬੁੱਧਵਾਰ) ਨੂੰ ਇਸ ਦਿਨ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਰਹੇਗੀ।
- 14 ਅਪ੍ਰੈਲ (ਮੰਗਲਵਾਰ) ਨੂੰ ਇਸ ਦਿਨ ਵਿਸਾਖੀ ਅਤੇ ਡਾ. ਬੀ. ਆਰ. ਅੰਬੇਡਕਰ ਜੀ ਦੀ ਜਯੰਤੀ ਕਾਰਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
- 19 ਅਪ੍ਰੈਲ ਨੂੰ ਇਸ ਦਿਨ ਭਗਵਾਨ ਪਰਸ਼ੂ ਰਾਮ ਜੀ ਦੀ ਜਯੰਤੀ ਹੈ।







