Big Update: ਪੰਜਾਬ ਸਰਕਾਰ ਵੱਲੋਂ ਸਾਲ 2026-27 ਦਾ ਬਜਟ ਆਨਲਾਈਨ ਜਾਰੀ; ਮੋਬਾਈਲ ਐਪ ਰਾਹੀਂ ਵੀ ਮਿਲੇਗੀ ਜਾਣਕਾਰੀ

 

Big Update: ਪੰਜਾਬ ਸਰਕਾਰ ਵੱਲੋਂ ਸਾਲ 2026-27 ਦਾ ਬਜਟ ਆਨਲਾਈਨ ਜਾਰੀ; ਮੋਬਾਈਲ ਐਪ ਰਾਹੀਂ ਵੀ ਮਿਲੇਗੀ ਜਾਣਕਾਰੀ

Punjab Network

ਚੰਡੀਗੜ੍ਹ, 1 ਅਪ੍ਰੈਲ 2026:

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਾਲ 2026-27 ਦੇ ਬਜਟ ਅਨੁਮਾਨਾਂ ਨੂੰ ਅਧਿਕਾਰਤ ਤੌਰ ‘ਤੇ ਆਨਲਾਈਨ ਜਾਰੀ ਕਰ ਦਿੱਤਾ ਗਿਆ ਹੈ।

ਵਿੱਤ ਵਿਭਾਗ (ਬਜਟ ਸ਼ਾਖਾ) ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਬਜਟ ਦਸਤਾਵੇਜ਼ ਹੁਣ ਸਰਕਾਰ ਦੀ ਵੈੱਬਸਾਈਟ ਅਤੇ ਮੋਬਾਈਲ ਐਪ ‘ਤੇ ਉਪਲਬਧ ਹਨ।

ਸਾਲ 2026-27 ਦੇ ਬਜਟ ਅਨੁਮਾਨ 8 ਮਾਰਚ, 2026 ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਨ। ਐਪਰੋਪ੍ਰੀਏਸ਼ਨ ਬਿੱਲ ਨੂੰ ਵਿਧਾਨ ਸਭਾ ਵੱਲੋਂ 13 ਮਾਰਚ, 2026 ਨੂੰ ਪਾਸ ਕੀਤਾ ਗਿਆ ਅਤੇ ਉਸੇ ਦਿਨ ਮਾਨਯੋਗ ਰਾਜਪਾਲ ਵੱਲੋਂ ਵੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ।

ਆਮ ਲੋਕ ਅਤੇ ਸਬੰਧਤ ਵਿਭਾਗ ਹੁਣ ਬਜਟ ਦਸਤਾਵੇਜ਼ਾਂ ਨੂੰ finance.punjab.gov.in ਵੈੱਬਸਾਈਟ ਜਾਂ ‘Punjab Budget App’ (ਐਂਡਰਾਇਡ ਅਤੇ ਐਪਲ) ਰਾਹੀਂ ਡਾਊਨਲੋਡ ਕਰ ਸਕਦੇ ਹਨ। ਵਿੱਤ ਵਿਭਾਗ ਨੇ IFMS ਪ੍ਰਣਾਲੀ ਰਾਹੀਂ ਬਜਟ ਨੂੰ ਆਨਲਾਈਨ ਰਿਲੀਜ਼ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਭੇਜ ਦਿੱਤੀ ਗਈ ਹੈ।