ਵੱਡੀ ਖ਼ਬਰ: ਪੰਜਾਬ ‘ਚ ਦਿਨ ਦਿਹਾੜੇ ਸਰਕਾਰੀ ਬੱਸ ਨੂੰ ਲੁੱਟਿਆ!

 

ਵੱਡੀ ਖ਼ਬਰ: ਪੰਜਾਬ ‘ਚ ਦਿਨ ਦਿਹਾੜੇ ਸਰਕਾਰੀ ਬੱਸ ਨੂੰ ਲੁੱਟਿਆ!

ਜਲੰਧਰ, 4 ਅਪ੍ਰੈਲ 2026-

ਪੰਜਾਬ ਦੇ ਅੰਦਰ ਇੱਕ ਵਾਰ ਫਿਰ ਲੁੱਟ ਦੀ ਬਹੁਤ ਵੱਡੀ ਵਾਰਦਾਤ ਵਾਪਰੀ ਹੈ। ਜਿੱਥੇ ਪਹਿਲਾਂ ਲੁਟੇਰੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ , ਉੱਥੇ ਹੀ ਬੀਤੇ ਦਿਨ ਲੁਟੇਰਿਆਂ ਦੇ ਵੱਲੋਂ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਲੁੱਟ ਲਿਆ ਗਿਆ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ ਲੁਟੇਰਿਆਂ ਨੇ ਤੇ ਤਰ ਹਥਿਆਰ ਦਿਖਾ ਕੇ ਬੱਸ ਦੇ ਕੰਡਕਟਰ ਤੋਂ ਨਗਦੀ ਖੋਹ ਲਈ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਮਲਸੀਆਂ-ਸੁਲਤਾਨਪੁਰ ਸੜਕ ‘ਤੇ ਮੋਠਾਂਵਾਲਾ ਪਿੰਡ ਨੇੜੇ ਦਿਨ-ਦਿਹਾੜੇ ਇੱਕ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾ ਕੇ ਲੁੱਟਣ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ।

ਇਹ ਘਟਨਾ ਜਲੰਧਰ ਡਿਪੂ 2 ਦੀ ਇੱਕ ਬੱਸ ਨਾਲ ਸਬੰਧਤ ਹੈ, ਜੋ ਜਲੰਧਰ ਤੋਂ ਸੁਲਤਾਨਪੁਰ ਜਾ ਰਹੀ ਸੀ। ਬੱਸ ਕੰਡਕਟਰ ਦੇ ਅਨੁਸਾਰ, ਲੁਟੇਰੇ ਇੱਕ ਕਾਰ ਵਿੱਚ ਆਏ। ਪਹਿਲਾਂ, ਉਨ੍ਹਾਂ ਨੇ ਬੱਸ ਨੂੰ ਰਸਤਾ ਛੱਡਣ ਦਾ ਇਸ਼ਾਰਾ ਕੀਤਾ, ਅਤੇ ਫਿਰ, ਅਚਾਨਕ ਆਪਣੀ ਕਾਰ ਬੱਸ ਦੇ ਸਾਹਮਣੇ ਖੜ੍ਹੀ ਕਰਕੇ, ਉਨ੍ਹਾਂ ਨੇ ਇਸਨੂੰ ਰੋਕਣ ਲਈ ਮਜਬੂਰ ਕੀਤਾ।

ਦੱਸਿਆ ਗਿਆ ਹੈ ਕਿ ਜਿਵੇਂ ਹੀ ਬੱਸ ਰੁਕੀ, ਲੁਟੇਰੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ – ਅੰਦਰ ਵੜ ਗਏ ਅਤੇ ਪੈਸੇ ਦੀ ਮੰਗ ਕੀਤੀ। ਇਸ ਤੋਂ ਬਾਅਦ ਹੋਈ ਹਫੜਾ-ਦਫੜੀ ਵਿੱਚ, ਲੁਟੇਰਿਆਂ ਨੇ ਕੰਡਕਟਰ ਤੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਤੇਜ਼ੀ ਨਾਲ ਭੱਜਣ ਵਿੱਚ ਕਾਮਯਾਬ ਹੋ ਗਏ। ਰਿਪੋਰਟਾਂ ਅਨੁਸਾਰ, ਉਸ ਸਮੇਂ ਬੈਗ ਵਿੱਚ ₹900 ਨਕਦ ਸਨ।

ਦੱਸਿਆ ਜਾ ਰਿਹਾ ਹੈ ਕਿ, ਜਦੋਂ ਇਹ ਘਟਨਾ ਵਾਪਰੀ, ਬੱਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਕਾਫ਼ੀ ਦਹਿਸ਼ਤ ਫੈਲ ਗਈ ਹੈ। ਲੁੱਟ ਨੂੰ ਅੰਜਾਮ ਦੇਣ ਤੋਂ ਬਾਅਦ, ਦੋਸ਼ੀ ਮੌਕੇ ਤੋਂ ਭੱਜ ਗਏ।

ਵੈਸੇ ਪੰਜਾਬ ਦੇ ਅੰਦਰ ਇਸ ਵੇਲੇ ਕਾਨੂੰਨ ਦਾ ਜਨਾਜ਼ਾ ਨਿਕਲਿਆ ਪਿਆ ਹੈ। ਸਰਕਾਰ ਜਿੱਥੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਉੱਪਰ ਵੱਡੇ ਸਵਾਲ ਖੜੇ ਕਰ ਦਿੱਤੇ ਹਨ।

ਵੇਖਿਆ ਜਾਵੇ ਤਾਂ, ਬੱਸਾਂ ਨੂੰ ਲੁੱਟਣ ਦਾ ਰਿਵਾਜ਼ ਪਹਿਲਾਂ ਯੂਪੀ ਬਿਹਾਰ ਵਰਗੇ ਰਾਜਾਂ ਦੇ ਵਿੱਚ ਹੁੰਦਾ ਸੀ। ਪਰ ਹੁਣ ਤਾਂ ਪੰਜਾਬ ਨੂੰ ਹੀ ਬਖਸ਼ਿਆ ਨਹੀਂ ਜਾ ਰਿਹਾ। ਪੰਜਾਬ ਦੇ ਅੰਦਰ ਇਹ ਕੋਈ ਲੁੱਟ ਦੀ ਪਹਿਲੀ ਵਾਰਦਾਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਬੱਸਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਿਆ ਗਿਆ ਹੈ।