Join WhatsApp

Join Now

ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗੁਲ; 22 ਅਪ੍ਰੈਲ ਨੂੰ ਕਨਵੈਨਸ਼ਨ ਕਰਕੇ ਸਿਹਤ ਮੰਤਰੀ ਦੀ ਕੋਠੀ ਵੱਲ ਹੋਵੇਗਾ ਰੋਸ ਮਾਰਚ

On: April 5, 2026 7:30 PM

 

ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗੁਲ; 22 ਅਪ੍ਰੈਲ ਨੂੰ ਕਨਵੈਨਸ਼ਨ ਕਰਕੇ ਸਿਹਤ ਮੰਤਰੀ ਦੀ ਕੋਠੀ ਵੱਲ ਹੋਵੇਗਾ ਰੋਸ ਮਾਰਚ

ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਪਟਿਆਲਾ ਇਕਾਈ ਨੇ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ

ਮੋਰਚੇ ਦੇ ਸੂਬਾਈ ਫੈਸਲੇ ਅਨੁਸਾਰ 22 ਅਪ੍ਰੈਲ ਨੂੰ ਤਰਕਸ਼ੀਲ ਹਾਲ ਪਟਿਆਲਾ ਵਿਖੇ ਜ਼ਿਲ੍ਹਾ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ‘ਚਿਤਾਵਨੀ ਪੱਤਰ’ ਦਿੱਤਾ ਜਾਵੇਗਾ

ਕਨਵੈਨਸ਼ਨ ਦੀ ਤਿਆਰੀ ਲਈ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ

ਪਟਿਆਲਾ, 5 ਅਪ੍ਰੈਲ 2026:

ਮੁਲਾਜ਼ਮਾਂ ਦੀਆਂ ਪ੍ਰਮੁੱਖ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ੀਲ ਜੱਥੇਬੰਦੀਆਂ ‘ਤੇ ਅਧਾਰਿਤ ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਮੋਗਾ ਸੂਬਾ ਕਮੇਟੀ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਮੋਰਚੇ ਦੇ ਪਟਿਆਲਾ ਯੂਨਿਟ ਦੀ ਅਹਿਮ ਮੀਟਿੰਗ ਮਿੰਨੀ ਸਕੱਤਰੇਤ ਦੇ ਪਾਰਕ ਵਿੱਚ ਕੀਤੀ ਗਈ।

ਜਿਸ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, 6635 ਈਟੀਟੀ ਯੂਨੀਅਨ, ਕੰਟਰੈਕਟ ਤੋਂ ਰੈਗੂਲਰ ਹੋਏ ਸਰਵ ਸਿੱਖਿਆ ਅਭਿਆਨ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ (1007), ਸਕੂਲ ਵਿਭਾਗ ਕਲਰਕ ਯੂਨੀਅਨ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਵੈਟਰਨਰੀ ਇੰਸਪੈਕਟਰ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਦੇ ਆਗੂ ਸ਼ਾਮਲ ਹੋਏ।

ਮੀਟਿੰਗ ਵਿੱਚ ਕੀਤੇ ਗਏ ਫੈਸਲੇ:

ਮੋਰਚੇ ਦੀ 5 ਮਾਰਚ ਨੂੰ ਮੁੱਖ ਮੰਤਰੀ ਨਿਵਾਸ ‘ਤੇ ਮੁਲਾਜ਼ਮ ਮੰਗਾਂ ਦੇ ਹੱਲ ਲਈ ਹੋਈ ਮੀਟਿੰਗ ਵਿੱਚ ਦਿੱਤੇ ਭਰੋਸਿਆਂ ਨੂੰ ਲਾਗੂ ਨਾ ਕਰਨ, ਪੰਜਾਬ ਸਰਕਾਰ ਵੱਲੋਂ ਵਿੱਤੀ ਮੰਗਾਂ ਤੋਂ ਮੁਕੰਮਲ ਕਿਨਾਰਾ ਕਰਨ (ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੌਰਾਨ ਮੁਲਾਜ਼ਮ ਦੀ ਇੱਕ ਵੀ ਵਿੱਤੀ ਮੰਗ ਨੂੰ ਹੱਲ ਨਾ ਕਰਨਾ ਜਿਸ ਦੀ ਪ੍ਰਤੱਖ ਮਿਸਾਲ ਹੈ) ਖ਼ਿਲਾਫ਼ 22 ਅਪ੍ਰੈਲ ਨੂੰ ਤਰਕਸ਼ੀਲ ਹਾਲ ਪਟਿਆਲਾ ਵਿਖੇ ਬਾਅਦ ਦੁਪਹਿਰ 3 ਵਜੇ ਜ਼ਿਲ੍ਹਾ ਕਨਵੈਨਸ਼ਨ ਕਰਕੇ ਸਿਹਤ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ।

22 ਅਪ੍ਰੈਲ ਨੂੰ ਕਨਵੈਨਸ਼ਨ ਅਤੇ ਰੋਸ ਮਾਰਚ ਦੀ ਤਿਆਰੀ ਲਈ ਇਸ ਹਫ਼ਤੇ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। 17 ਮਈ ਨੂੰ ਮੋਹਾਲੀ ਵਿਖੇ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਉਲੀਕੇ ਰੋਸ ਮਾਰਚ ਲਈ ਮੁੱਢਲੀ ਚਰਚਾ ਕੀਤੀ ਗਈ, ਜਿਸ ਸਬੰਧੀ ਕਨਵੈਨਸ਼ਨ ਉਪਰੰਤ ਜ਼ਿਲ੍ਹੇ ਵਿੱਚ ਵੱਡੀ ਤਿਆਰੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ।

ਮੀਟਿੰਗ ਵਿੱਚ ਮਾਰਚ ਮਹੀਨੇ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਵੱਲ ਵਧ ਰਹੇ ਮੁਲਾਜ਼ਮਾਂ ਅਤੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ‘ਪੁਰਾਣੀ ਪੈਨਸ਼ਨ ਬਹਾਲ ਕਰਨ ‘ਚ ਕਾਹਲੀ ਨਾ ਦਿਖਾਉਣ’ ਦੇ ਦਿੱਤੇ ਬਿਆਨ ਰਾਹੀਂ 4 ਸਾਲ ਪਹਿਲਾਂ ਆਪਣੀ ਹੀ ਸਰਕਾਰ ਦੇ ਕਾਗਜ਼ੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਨੰਗੇ ਚਿੱਟੇ ਰੂਪ ਵਿੱਚ ਮੁਨਕਰ ਹੋਣ ਦੀ ਸਖ਼ਤ ਨਿਖੇਧੀ ਵੀ ਕੀਤੀ ਗਈ।

ਇਸ ਮੌਕੇ ਵਿਕਰਮਦੇਵ ਸਿੰਘ, ਹਰਦੀਪ ਟੋਡਰਪੁਰ, ਅਤਿੰਦਰ ਪਾਲ ਸਿੰਘ, ਸਤਪਾਲ ਸਮਾਣਾ, ਦਾਨਿਸ਼ ਭੱਟੀ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਕੌਰ, ਗੁਰਧਿਆਨ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ, ਰਾਮਸ਼ਰਨ ਅਲੌਹਰਾਂ, ਹਰਵਿੰਦਰ ਬੇਲੂਮਾਜਰਾ, ਕ੍ਰਿਸ਼ਨ ਚੁਹਾਣਕੇ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਪਵਨ ਕੁਮਾਰ, ਰਵਿੰਦਰ ਰਾਜਨ, ਨਰਿੰਦਰ ਸਿੰਘ ਅਤੇ ਦਿਲਬਾਗ ਸਿੰਘ ਹਾਜ਼ਰ ਰਹੇ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment