ਆਂਗਣਵਾੜੀ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਅਹਿਮ ਮੀਟਿੰਗ; ਸਮਾਰਟ ਫ਼ੋਨ ਅਤੇ ਮਾਣਭੱਤਾ ਦੁੱਗਣਾ ਕਰਨ ਸਮੇਤ ਕਈ ਮਸਲਿਆਂ ‘ਤੇ ਹੋਈਆਂ ਵਿਚਾਰਾਂ

 

ਆਂਗਣਵਾੜੀ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਅਹਿਮ ਮੀਟਿੰਗ; ਸਮਾਰਟ ਫ਼ੋਨ ਅਤੇ ਮਾਣਭੱਤਾ ਦੁੱਗਣਾ ਕਰਨ ਸਮੇਤ ਕਈ ਮਸਲਿਆਂ ਤੇ ਹੋਈਆਂ ਵਿਚਾਰਾਂ

ਜਥੇਬੰਦੀ ਨੇ ਮਾਵਾਂ ਧੀਆਂ ਸਕੀਮ ਵਿੱਚ ਬਿਨਾਂ ਸਮਾਰਟ ਫੋਨ ਤੋਂ ਕੰਮ ਕਰਨ ਤੋਂ ਕੀਤਾ ਇਨਕਾਰ

ਦਲਜੀਤ ਕੌਰ

ਚੰਡੀਗੜ੍ਹ, 16 ਅਪ੍ਰੈਲ, 2026: ਅੱਜ ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸ਼੍ਰੀਮਤੀ ਸ਼ੈਨਾ ਅਗਰਵਾਲ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮਾਵਾਂ ਧੀਆਂ ਸਕੀਮ ਵਿੱਚ ਆਂਗਣਵਾੜੀ ਵਰਕਰ ਤਾਂ ਹੀ ਕੰਮ ਕਰਨਗੀਆਂ ਜੇਕਰ ਸਰਕਾਰ ਆਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੇਵੇਗੀ ਅਤੇ ਹਰ ਵਰਕਰ ਨੂੰ ਪ੍ਰਤੀ ਲਾਭਪਾਤਰੀ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਣਗੇ।

ਕਿਉਂਕਿ ਸਰਕਾਰ ਨੇ ਪਿਛਲੇ ਅੱਠ ਸਾਲ ਆਂਗਣਵਾੜੀ ਵਰਕਰਾਂ ਨੂੰ ਫੋਨ ਨਹੀਂ ਦਿੱਤੇ ਜੇਕਰ ਹੁਣ ਫੋਨ ਖਰੀਦੇ ਹਨ ਵਰਕਰਾਂ ਲਈ ਅਤੇ ਕਿਸੇ ਹੋਰ ਵਿਭਾਗ ਨੂੰ ਦਿੱਤੇ ਜਾ ਰਹੇ ਹਨ। ਦੂਸਰਾ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਭੇਜਿਆ ਜਾ ਰਿਹਾ ਰਾਸ਼ਨ ਖਰਾਬ ਹੈ ਅਤੇ ਜਿਆਦਾ ਮਾਤਰਾ ਵਿੱਚ ਸੁੱਟਿਆ ਜਾ ਰਿਹਾ ਹੈ ਰਾਸ਼ਨ ਨੂੰ ਬੱਚਿਆਂ ਦੇ ਹਿਸਾਬ ਨਾਲ ਹੀ ਦਿੱਤਾ ਜਾਵੇ ਜੋ ਬੱਚੇ ਗਲਤ ਤਰੀਕੇ ਨਾਲ ਪੋਸ਼ਨ ਟਰੈਕਰ ਐਪ ਤੇ ਅਪਲੋਡ ਹੋਏ ਹਨ ਉਹਨਾਂ ਨੂੰ ਹਟਾਇਆ ਜਾਵੇ ਅਤੇ ਰਾਸ਼ਨ ਲੋੜ ਮੁਤਾਬਿਕ ਹੀ ਦਿੱਤਾ ਜਾਵੇ।

ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਤਿੰਨ ਤੋਂ ਛੇ ਸਾਲ ਦੇ ਬੱਚੇ ਦਾਖਲ ਕੀਤੇ ਗਏ ਬੱਚੇ ਵਾਪਸ ਆਗਣਵਾੜੀ ਕੇਂਦਰਾਂ ਵਿੱਚ ਭੇਜੇ ਜਾਣ ਅਤੇ ਆਂਗਣਵਾੜੀ ਵਰਕਰ ਹੈਲਪਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਵੋਟਾਂ ਵੇਲੇ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਤੁਹਾਡਾ ਮਾਣ ਭੱਤਾ ਦੁਗਣਾ ਕਰਾਂਗੇ ਉਸ ਦੀ ਮੰਗ ਕੀਤੀ ਹੈ ਕਿ ਮਾਨ ਭੱਤਾ ਦੁਗਣਾ ਕੀਤਾ ਜਾਵੇ।

ਜਥੇਬੰਦੀ ਨੇ ਮੰਗ ਕੀਤੀ ਕਿ ਉਡਾਨ ਸਕੀਮ ਦੇ ਵਿੱਚ ਆ ਰਹੇ ਸੈਂਟਰੀ ਪੈਡ 50 ਦੀ ਥਾਂ ਏਰੀਏ ਦੇ ਵਿੱਚ ਪੈਂਦੀਆਂ ਸਾਰੀਆਂ ਔਰਤਾਂ ਨੂੰ ਦਿੱਤੇ ਜਾਣ ਅਤੇ ਸਮੇਂ ਸਿਰ ਦਿੱਤੇ ਜਾਣ ਕਿਉਂਕਿ 50 ਔਰਤਾਂ ਦੇ ਪੈਡ ਆਉਣ ਨਾਲ ਔਰਤਾਂ ਆਗਣਵਾੜੀ ਵਰਕਰਾਂ ਨਾਲ ਝਗੜਾ ਕਰਦੀਆਂ ਹਨ ਅਤੇ ਟਾਈਮ ਸਿਰ ਨਾ ਪਹੁੰਚਣ ਕਰਕੇ ਔਰਤਾਂ ਵਾਰ ਵਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਵੀ ਪਰੇਸ਼ਾਨ ਕਰਦੀਆਂ ਹਨ ਕਿ ਸਾਨੂੰ ਜਾਣ ਬੁੱਝ ਕੇ ਪੈਡ ਨਹੀਂ ਦਿੱਤੇ ਜਾ ਰਹੇ।

ਜਦਕਿ ਸਰਕਾਰ ਵੱਲੋਂ ਹੀ ਇਹ ਪੈਡ ਆਂਗਣਵਾੜੀ ਕੇਂਦਰਾਂ ਵਿੱਚ ਨਹੀਂ ਭੇਜੇ ਜਾ ਰਹੇ। ਜਥੇਬੰਦੀ ਵੱਲੋਂ ਮੀਟਿੰਗ ਵਿੱਚ ਸਤਵੰਤ ਕੌਰ ਸੂਬਾ ਜਨਰਲ ਸਕੱਤਰ, ਮਨਜੀਤ ਕੌਰ, ਸਰਬਜੀਤ ਕੌਰ ਹਾਜ਼ਰ ਸਨ।\