Verka increased milk prices- ਆਮ ਆਦਮੀ ਨੂੰ ਝਟਕਾ; ਵੇਰਕਾ ਨੇ ਵਧਾਇਆ ਦੁੱਧ ਦਾ ਰੇਟ; ਨਵੀਆਂ ਕੀਮਤਾਂ

On: ਅਪ੍ਰੈਲ 19, 2026 7:50 ਪੂਃ ਦੁਃ

 

Verka increased milk pricesਆਮ ਆਦਮੀ ਨੂੰ ਝਟਕਾ; ਵੇਰਕਾ ਨੇ ਵਧਾਇਆ ਦੁੱਧ ਦਾ ਰੇਟ; ਨਵੀਆਂ ਕੀਮਤਾਂ

Verka increased milk prices ਲੁਧਿਆਣਾ, 19 ਅਪ੍ਰੈਲ 2026- ਵੇਰਕਾ (Verka) ਲੁਧਿਆਣਾ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਨਵੀਆਂ ਕੀਮਤਾਂ ਬੀਤੇ ਸਵੇਰ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਦੱਸ ਦੇਈਏ ਕਿ ਇਹ ਵਾਧਾ ਫਿਲਹਾਲ ਸਿਰਫ਼ 6 ਲੀਟਰ ਵਾਲੇ ਵੱਡੇ ਪੈਕਟਾਂ ‘ਤੇ ਹੀ ਕੀਤਾ ਗਿਆ ਹੈ, ਜਦਕਿ ਅੱਧਾ ਕਿੱਲੋ (500 ਗ੍ਰਾਮ) ਜਾਂ 1 ਕਿੱਲੋ ਵਾਲੇ ਪੈਕਟਾਂ ਦੀਆਂ ਕੀਮਤਾਂ ਫਿਲਹਾਲ ਸਥਿਰ ਹਨ।

ਵੇਰਕਾ ਦੁੱਧ ਦੀਆਂ ਨਵੀਆਂ ਕੀਮਤਾਂ (6 ਲੀਟਰ ਪੈਕਟ)

ਲੜੀ ਨੰ:ਦੁੱਧ ਦੀ ਕਿਸਮਨਵਾਂ ਰੇਟ (ਪ੍ਰਤੀ ਪੈਕਟ)
1ਫੁੱਲ ਕਰੀਮ (FCM) – 6 ਲੀਟਰ390/- ਰੁਪਏ
2ਸਟੈਂਡਰਡ ਦੁੱਧ (STD) – 6 ਲੀਟਰ347/- ਰੁਪਏ

ਪੁਰਾਣੇ ਸਟਾਕ ਸਬੰਧੀ ਜ਼ਰੂਰੀ ਸੂਚਨਾ ਅਤੇ ਡੀਲਰਾਂ ਨੂੰ ਹਦਾਇਤਾਂ

 

ਵੇਰਕਾ ਪ੍ਰਬੰਧਨ ਨੇ ਸਪੱਸ਼ਟ ਕੀਤਾ ਹੈ ਕਿ ਪੈਕਟਾਂ ਵਾਲੀ ਪੌਲੀ ਫਿਲਮ (ਲਿਫਾਫੇ) ਦਾ ਪੁਰਾਣਾ ਸਟਾਕ ਪਿਆ ਹੋਣ ਕਾਰਨ, ਦੁੱਧ ਦੇ ਪੈਕਟਾਂ ਉੱਪਰ ਪੁਰਾਣੇ ਰੇਟ ਹੀ ਛਪੇ ਹੋ ਸਕਦੇ ਹਨ। ਪਰ ਖਪਤਕਾਰਾਂ ਤੋਂ ਉੱਪਰ ਦੱਸੇ ਗਏ ਨਵੇਂ ਰੇਟ ਹੀ ਵਸੂਲੇ ਜਾਣਗੇ।

ਵੇਰਕਾ ਵੱਲੋਂ ਸਮੂਹ ਡਿਸਟ੍ਰੀਬਿਊਟਰਾਂ ਅਤੇ ਡੀਲਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਨਵੇਂ ਰੇਟਾਂ ਦੀ ਸੂਚੀ ਆਪਣੀਆਂ ਦੁਕਾਨਾਂ ‘ਤੇ ਅਜਿਹੀ ਜਗ੍ਹਾ ਲਗਾਉਣ ਜਿੱਥੇ ਖਪਤਕਾਰ ਇਸ ਨੂੰ ਆਸਾਨੀ ਨਾਲ ਦੇਖ ਸਕਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਤੋਂ ਬਚਿਆ ਜਾ ਸਕੇ।

ਇਹ ਫੈਸਲਾ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਦੀਆਂ ਕਾਪੀਆਂ ਮੈਨੇਜਰ ਕੁਆਲਿਟੀ, ਪ੍ਰੋਡਕਸ਼ਨ, ਅਕਾਊਂਟਸ ਅਤੇ ਸਿਕਿਉਰਿਟੀ ਇੰਚਾਰਜ ਸਮੇਤ ਸਾਰੇ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ ਗਈਆਂ ਹਨ।

 

Join WhatsApp

Join Now

Leave a Comment