Love on Instagram – 2 ਜਵਾਕਾਂ ਦੀ ਮਾਂ ਦੇ ਪਿਆਰ ‘ਚ ਫਸਿਆ ਨੌਜਵਾਨ, ਕਰਵਾ ਲਿਆ ਵਿਆਹ ਅਤੇ ਫੇਰ ਕੀਤੀ ਖੁਦਕੁਸ਼ੀ

 

Love on Instagram – 2 ਜਵਾਕਾਂ ਦੀ ਮਾਂ ਦੇ ਪਿਆਰ ‘ਚ ਫਸਿਆ ਨੌਜਵਾਨ, ਕਰਵਾ ਲਿਆ ਵਿਆਹ ਅਤੇ ਫੇਰ ਕੀਤੀ ਖੁਦਕੁਸ਼ੀ

ਪੰਜਗਰਾਈਂ ਕਲਾਂ, 19 ਅਪ੍ਰੈਲ, 2026

Love on Instagram – ਨੇੜਲੇ ਪਿੰਡ ਔਲਖ ਵਿੱਚ ਇੱਕ ਨੌਜਵਾਨ ਵੱਲੋਂ ਘਰ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਇਸ ਖੁਦਕੁਸ਼ੀ ਪਿੱਛੇ ਘਰੇਲੂ ਕਲੇਸ਼ ਅਤੇ ਮਾਨਸਿਕ ਪਰੇਸ਼ਾਨੀ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ, ਮ੍ਰਿਤਕ ਨੌਜਵਾਨ ਦਾ ਸੰਪਰਕ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ਰਾਹੀਂ ਇੱਕ 24 ਸਾਲਾ ਔਰਤ ਨਾਲ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਔਰਤ ਪਹਿਲਾਂ ਹੀ ਵਿਆਹਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਵੀ ਸਨ।

ਇੰਸਟਾਗ੍ਰਾਮ ‘ਤੇ ਸ਼ੁਰੂ ਹੋਈ ਇਹ ਜਾਣ-ਪਛਾਣ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ।

ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਵਿਚਕਾਰ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ। ਘਰੇਲੂ ਝਗੜੇ ਕਾਰਨ ਔਰਤ ਰੁੱਸ ਕੇ ਆਪਣੇ ਪੇਕੇ ਘਰ ਚਲੀ ਗਈ।

ਨੌਜਵਾਨ ਨੇ ਉਸ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਵਾਰ-ਵਾਰ ਵਾਪਸ ਆਉਣ ਦੀ ਗੁਹਾਰ ਲਗਾਈ, ਪਰ ਔਰਤ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ।

ਪਤਨੀ ਦੇ ਵਿਛੋੜੇ ਅਤੇ ਲਗਾਤਾਰ ਵੱਧ ਰਹੇ ਮਾਨਸਿਕ ਦਬਾਅ ਕਾਰਨ ਨਿਰਾਸ਼ ਹੋਏ ਨੌਜਵਾਨ ਨੇ ਅੰਤ ਮੌਤ ਨੂੰ ਗਲੇ ਲਗਾ ਲਿਆ।

ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਇਸ ਨੋਟ ਵਿੱਚ ਨੌਜਵਾਨ ਨੇ ਆਪਣੀ ਮੌਤ ਲਈ ਆਪਣੀ ਪਤਨੀ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ ‘ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।