Employees News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਵੱਡਾ ਐਲਾਨ; ਪੁਰਾਣੇ ਪੇ-ਸਕੇਲ ਅਤੇ OPS ਬਹਾਲੀ ਲਈ ਲਾਉਣਗੇ ਮੋਰਚਾ
ਡੈਮੋਕਰੇਟਿਕ ਟੀਚਰਜ਼ ਫਰੰਟ ਬਲਾਕ ਪਾਤੜਾਂ ਦੀ ਮੀਟਿੰਗ- 17 ਮਈ ਨੂੰ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਸਾਂਝਾ ਮੋਰਚਾ ਦੀ ਮੋਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ
Punjab News, 14 May 2026-
Employees News: ਪੁਰਾਣੇ ਪੇ–ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਲਈ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਪੁਰਾਣਾ ਬੱਸ ਸਟੈਂਡ, ਪਾਤੜਾਂ ਵਿਖੇ ਹੋਈ, ਜਿਸ ਵਿੱਚ ਬਲਾਕ ਪਾਤੜਾਂ ਦੇ ਅਧਿਆਪਕ ਭਰਵੀਂ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ 6635 ਅਧਿਆਪਕ ਯੂਨੀਅਨ, 4161 ਅਤੇ 3704 ਅਧਿਆਪਕ ਯੂਨੀਅਨ ਨੇ ਵੀ ਹਿੱਸਾ ਲਿਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 17-07-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੰਜਾਬ ਦੇ ਪੁਰਾਣੇ ਸਕੇਲ ਲਾਗੂ ਕਰਵਾਉਣ, ਐਨ.ਪੀ.ਐਸ. ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਗਏ 18% ਡੀ.ਏ., ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀ.ਪੀ. ਸਕੀਮ ਅਤੇ ਹੋਰ ਭੱਤੇ ਬਹਾਲ ਕਰਵਾਉਣ ਲਈ 17 ਮਈ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਅਤੇ ਮਾਰਚ ਵਿੱਚ ਬਲਾਕ ਪਾਤੜਾਂ ਤੋਂ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ 3704 ਅਧਿਆਪਕਾਂ ਦੇ ਏਰੀਅਰ ਸਬੰਧੀ ਮੁਸ਼ਕਿਲਾਂ ਤੇ ਵੀ ਚਰਚਾ ਕੀਤੀ ਗਈ।ਡੀ.ਟੀ.ਐੱਫ ਦੀ ਸੂਬਾਈ ਲੀਡਰਸ਼ਿਪ ਵੱਲੋਂ ਡੀ.ਐੱਸ.ਈ (ਐ.ਸਿ.) ਨਾਲ ਮੀਟਿੰਗ ਕਰਕੇ ਰਿਵਾਇਜ਼ਡ ਪੇ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਤੋਂ ਬਣਦੇ ਏਰੀਅਰ ਦੇਣ ਦੇ ਜਾਰੀ ਕਰਵਾਏ ਪੱਤਰ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ।
ਹਾਜਰ ਅਧਿਆਪਕ ਸਾਥੀਆਂ ਨੇ 17 ਮਈ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਅਤੇ ਬਲਾਕ ਪਾਤੜਾਂ ਵਿੱਚ ਜੱਥੇਬੰਦਕ ਭੂਮਿਕਾ ਵਧਾਉਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਮੋਹਾਲੀ ਰੈਲੀ ਅਤੇ ਮੁੱਖ ਮੰਤਰੀ ਦੇ ਨਿਵਾਸ ਵੱਲ ਮਾਰਚ ਸੰਬੰਧੀ ਵੀ ਰਣਨੀਤੀ ਘੜੀ ਗਈ। ਇਸ ਅਤਿੰਦਰ ਪਾਲ ਸਿੰਘ, ਜਸਪਾਲ ਖਾਂਗ, ਰਾਜੀਵ ਕੁਮਾਰ, ਗੁਰਧਿਆਨ ਸਿੰਘ, ਬਲਜਿੰਦਰ ਘੱਗਾ, ਸ਼ੰਕਰ ਸਿੰਘ, ਮਨਿੰਦਰ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ, ਪ੍ਰਗਟ ਸਿੰਘ, ਹਰਜਿੰਦਰ ਸਿੰਘ, ਬਖਸ਼ੀਸ਼ ਸਿੰਘ ਆਦਿ ਹਾਜਰ ਸਨ।






