ਰੋਟਰੀ ਕਲੱਬ ਆਸਥਾ ਵੱਲੋਂ 5 ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ

On: ਮਈ 22, 2026 6:03 ਬਾਃ ਦੁਃ

 

ਰੋਟਰੀ ਕਲੱਬ ਆਸਥਾ ਵੱਲੋਂ 5 ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ

ਅੰਮਿ੍ਤਸਰ 22 ਮਈ 2026- ਰੋਟਰੀ ਇੰਟਰਨੈਸ਼ਨਲ ਦੀ ਰੋਗ ਨਿਵਾਰਣ ਮੁਹਿੰਮ ਤਹਿਤ ਰੋਟਰੀ ਕਲੱਬ ਆਸਥਾ ਨੇ ਇਕ ਸ਼ਲਾਘਾਯੋਗ ਪਹਿਲ ਕੀਤੀ ਹੈ। ਕਲੱਬ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਅਤੇ ਪ੍ਰਾਜੈਕਟ ਚੇਅਰਮੈਨ ਪਰਮਜੀਤ ਸਿੰਘ ਦੀ ਦੇਖ-ਰੇਖ ਵਿਚ ਸ੍ਰੀ ਗੁਰੂ ਰਾਮਦਾਸ ਬਿਰਧ ਆਸ਼ਰਮ ਦੇ 5 ਜ਼ਰੂਰਤਮੰਦ ਮਰੀਜ਼ਾਂ ਦੀ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ ਗਈ।

ਪਰਨੀਤ ਕੌਰ, ਡਾ. ਪੀ. ਐੱਸ. ਗਰੋਵਰ ਅਤੇ ਅਸ਼ਵਨੀ ਅਵਸਥੀ ਵੱਲੋਂ ਰੈਫ਼ਰ ਕੀਤੇ ਗਏ ਮਰੀਜ਼ਾਂ-ਕੁਲਦੀਪ ਸਿੰਘ, ਬਲਵਿੰਦਰ ਕੌਰ, ਸਰਬਜੀਤ ਕੌਰ, ਮੀਨਾ ਅਤੇ ਰਾਜਪਾਲ ਦੀ ਸਰਜਰੀ ਦਾ ਜ਼ਿੰਮਾ ਕਲੱਬ ਨੇ ਉਠਾਇਆ।

ਨਿਰਮਲ ਜੋਤ ਨੇਤਰ ਹਸਪਤਾਲ ਦੇ ਮਾਹਰ ਡਾ. ਹਰਮਨਦੀਪ ਸਿੰਘ ਅਤੇ ਡਾ. ਭੁਪਿੰਦਰ ਸਿੰਘ ਵੱਲੋਂ ਮੋਤੀਆਬਿੰਦ ਦੇ ਇਹ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ। ਇਸ ਪੁੰਨ ਦੇ ਕੰਮ ਦਾ ਸਾਰਾ ਖ਼ਰਚ ਕਲੱਬ ਮੈਂਬਰਾਂ ਬਲਦੇਵ ਸਿੰਘ ਸੰਧੂ ਅਤੇ ਮਨਮੋਹਨ ਸਿੰਘ, ਕੇਐਸ ਚੱਠਾ, ਵਰਿੰਦਰ ਅਰੋੜਾ, ਅਤੇ ਪਰਮਜੀਤ ਸਿੰਘ,ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

ਸਹਾਇਕ ਗਵਰਨਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਹ ਕਲੱਬ ਦਾ ਸਥਾਈ ਪ੍ਰਾਜੈਕਟ ਹੈ, ਜਿਸ ਤਹਿਤ ਹੁਣ ਤੱਕ ਹਜ਼ਾਰਾਂ ਲੋੜਵੰਦਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਹ ਸੇਵਾ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ।

ਇਸ ਮੌਕੇ ਵਰਿੰਦਰ ਅਰੋੜਾ, ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਕੇ.ਐੱਸ. ਚੱਠਾ, ਹਰ ਦੇਸ਼ ਦਵੇਸਰ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਜੇਐਸ ਲਿਖਾਰੀ, ਡੀਡੀਪੀਓ ਸਤੀਸ਼ ਸ਼ਰਮਾ ਆਉਣ ਵਾਲੇ ਪ੍ਰਧਾਨ ਰਜੇਸ਼ ਬੱਦਵਾਰ ਅਤੇ ਰੋਟਰੀ ਕਲੱਬ ਆਸਥਾ ਤੇ ਹੋਰ ਮੈਂਬਰ ਮੌਜੂਦ ਸਨ।

 

Join WhatsApp

Join Now

More

Punjab BJP: ਭਾਜਪਾ ਦੀ ਧੂਰੀ ਰੈਲੀ ਫਲਾਪ! CM ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ- ਹਰਪਾਲ ਚੀਮਾ ਦਾ ਵੱਡਾ ਦਾਅਵਾ!

Punjab News: ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਤਰਕਸ਼ੀਲਾਂ ਨੇ ਕੀਤੀ ਸਖ਼ਤ ਨਿਖੇਧੀ

ਸੰਸਾਰ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ Global Warming ਨੂੰ ਰੋਕਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ!

World Environment Day! ਵਿਸ਼ਵ ਵਾਤਾਵਰਨ ਦਿਵਸ ਮੌਕੇ “ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਤਹਿਤ ਪੌਦੇ ਲਗਾਏ

28th Punjab State Busho Championship 2026: 28ਵੀਂ ਪੰਜਾਬ ਸਟੇਟ ਬੂਸ਼ੋ ਚੈਂਪੀਅਨਸ਼ਿਪ 2026 ‘ਚ ਬੀਐਨ ਗੁਰੂਕੂਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕੇਜਰੀਵਾਲ ਦਾ ਵੱਡਾ ਦਾਅਵਾ: SAD-BJP ਤੇ ਕਾਂਗਰਸ ਰਾਜ ‘ਚ ਪਛੜਿਆ ਪੰਜਾਬ, ‘ਆਪ’ ਸਰਕਾਰ ‘ਚ ਸਕੂਲੀ ਸਿੱਖਿਆ ‘ਚ ਬਣਿਆ ਦੇਸ਼ ਦਾ ਨੰਬਰ-1 ਸੂਬਾ

Leave a Comment