Join WhatsApp

Join Now

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਨਾਲ ਵਾਪਰਿਆ ਦਰਦਨਾਕ ਹਾਦਸਾ; ਮਿਲੀ ਮੌਤ

On: June 16, 2026 9:02 AM

 

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਨਾਲ ਵਾਪਰਿਆ ਦਰਦਨਾਕ ਹਾਦਸਾ; ਮਿਲੀ ਮੌਤ

ਬ੍ਰਿਜਵਾਟਰ ਸ਼ਹਿਰ ਦੀ ਕਿੰਗ ਸਟਰੀਟ ‘ਤੇ ਸਥਿਤ ਛੇ ਯੂਨਿਟਾਂ ਵਾਲੀ ਇਮਾਰਤ ਵਿੱਚ ਵਾਪਰਿਆ ਭਾਣਾ- ਸਾਲ 2020 ਵਿੱਚ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਗਈ ਸੀ 24 ਸਾਲਾ ਮ੍ਰਿਤਕ ਅਮਿਤੋਜ ਕੌਰ

ਬ੍ਰਿਜਵਾਟਰ (ਕੈਨੇਡਾ), 16 ਜੂਨ 2026-

ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੁੱਧਵਾਰ ਸਵੇਰੇ ਇੱਕ ਅਪਾਰਟਮੈਂਟ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਕਾਰਨ 24 ਸਾਲਾ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਬੇਘਰ ਹੋ ਗਏ। ਮ੍ਰਿਤਕ ਲੜਕੀ ਦੀ ਪਛਾਣ ਅਮਿਤੋਜ ਕੌਰ ਵਜੋਂ ਹੋਈ ਹੈ, ਜੋ ਸਾਲ 2020 ਵਿੱਚ ਉੱਜਵਲ ਭਵਿੱਖ ਦੀ ਆਸ ਲੈ ਕੇ ਕੈਨੇਡਾ ਪੜ੍ਹਨ ਆਈ ਸੀ।

ਜਾਣਕਾਰੀ ਅਨੁਸਾਰ ਅੱਗ ਕਿੰਗ ਸਟਰੀਟ ’ਤੇ ਸਥਿਤ ਛੇ ਯੂਨਿਟਾਂ ਵਾਲੀ ਇੱਕ ਅਪਾਰਟਮੈਂਟ ਇਮਾਰਤ ਵਿੱਚ ਲੱਗੀ ਸੀ, ਜਿਸ ਨੇ ਦੇਖਦੇ ਹੀ ਦੇਖਦੇ ਨਾਲ ਲੱਗਦੀ ਵਪਾਰਕ ਦਫ਼ਤਰਾਂ ਵਾਲੀ ਇਮਾਰਤ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਬ੍ਰਿਜਵਾਟਰ ਪੁਲੀਸ ਦੇ ਐਕਟਿੰਗ ਚੀਫ਼ ਡੈਨ ਮੈਕਫੀ ਨੇ ਦੱਸਿਆ ਕਿ ਜਦੋਂ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਦੇ ਅੰਦਰ ਦਾਖ਼ਲ ਹੋਣਾ ਵੀ ਸੰਭਵ ਨਹੀਂ ਸੀ।

ਸ਼ੁਰੂਆਤ ਵਿੱਚ ਪ੍ਰਸ਼ਾਸਨ ਨੂੰ ਲੱਗ ਰਿਹਾ ਸੀ ਕਿ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲ ਗਏ ਹਨ, ਪਰ ਬਾਅਦ ਵਿੱਚ ਇੱਕ ਵਿਅਕਤੀ ਲਾਪਤਾ ਪਾਇਆ ਗਿਆ। ਸ਼ਾਮ ਵੇਲੇ ਜਦੋਂ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਅੰਦਰ ਜਾਣਾ ਸੁਰੱਖਿਅਤ ਹੋਇਆ, ਤਾਂ ਮਲਬੇ ਵਿੱਚੋਂ ਅਮਿਤੋਜ ਕੌਰ ਦੀ ਲਾਸ਼ ਬਰਾਮਦ ਕੀਤੀ ਗਈ। ਫਿਲਹਾਲ ਪੁਲਿਸ, ਫਾਇਰ ਮਾਰਸ਼ਲ ਦਫ਼ਤਰ ਅਤੇ ਮੈਡੀਕਲ ਐਗਜ਼ਾਮੀਨਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਨੂੰ ਸ਼ੱਕੀ ਨਹੀਂ ਮੰਨਿਆ ਗਿਆ।

ਕਿਚਨਰ ਨਿਵਾਸੀ ਗੋਬਿੰਦ ਨਿਸਾਨ ਸਿੰਘ ਵੱਲੋਂ ਸ਼ੁਰੂ ਕੀਤੇ ਗਏ ‘ਗੋਫ਼ੰਡਮੀ’ (GoFundMe) ਪੇਜ ਅਨੁਸਾਰ ਅਮਿਤੋਜ ਕੌਰ ਆਪਣੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਪੜ੍ਹਾਈ ਦੇ ਨਾਲ-ਨਾਲ ਦਿਨ-ਰਾਤ ਸਖ਼ਤ ਮਿਹਨਤ ਕਰ ਰਹੀ ਸੀ। ਉਸ ਦੇ ਪਿਤਾ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਮਾਤਾ ਗ੍ਰਹਿਣੀ ਹੈ। ਪਰਿਵਾਰ ਦੀ ਆਮਦਨ ਦਾ ਮੁੱਖ ਸਰੋਤ ਅਮਿਤੋਜ ਹੀ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮ੍ਰਿਤਕ ਦੇਹ ਨੂੰ ਭਾਰਤ ਭੇਜਣ ਅਤੇ ਅੰਤਿਮ ਸੰਸਕਾਰ ਦੇ ਖ਼ਰਚਿਆਂ ਲਈ ਪ੍ਰਵਾਸੀ ਭਾਈਚਾਰੇ ਵੱਲੋਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।

ਬ੍ਰਿਜਵਾਟਰ ਦੇ ਮੇਅਰ ਡੇਵਿਡ ਮਿਚੇਲ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਕਰੀਬ 15 ਫਾਇਰ ਵਿਭਾਗਾਂ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕੀਤੀ। ਹਾਦਸੇ ਵਿੱਚ ਬੇਘਰ ਹੋਏ 10 ਲੋਕਾਂ (ਜਿਨ੍ਹਾਂ ਵਿੱਚ ਕੁਝ ਨਵੇਂ ਪਰਵਾਸੀ ਵੀ ਹਨ) ਦੀ ਮਦਦ ਲਈ ਸਥਾਨਕ ਭਾਈਚਾਰਾ ਅਤੇ ਕੈਨੇਡੀਅਨ ਰੈੱਡ ਕਰਾਸ ਅੱਗੇ ਆਇਆ ਹੈ। ਰੈੱਡ ਕਰਾਸ ਵੱਲੋਂ ਟਾਊਨ ਹਾਲ ਵਿੱਚ ਸਹਾਇਤਾ ਕੇਂਦਰ ਸਥਾਪਤ ਕਰਕੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮੁਹੱਵੀਆ ਕਰਵਾਈ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਅੱਗ ਦੇ ਕਾਰਨਾਂ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਕਿਆਸ-ਅਰਾਈਆਂ ਜਾਂ ਅਟਕਲਾਂ ਤੋਂ ਬਚਿਆ ਜਾਵੇ।

 

More

Punjab News: ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ: ਡੀਟੀਐੱਫ

ਪਰਮਿੰਦਰ ਝੋਟਾ ਕਤਲ ਕਾਂਡ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 15 ਅਕਤੂਬਰ ਦੇ ਪੰਜਾਬ ਬੰਦ ਦੀ ਹਮਾਇਤ

ਸਿੱਖਿਆ ਕ੍ਰਾਂਤੀ’ ਦਾ ਕੌੜਾ ਸੱਚ ਸਿੱਖਿਆ ਬੋਰਡ ਵੱਲੋਂ ਫ਼ੀਸਾਂ ਵਿੱਚ ਵਾਧਾ ਗ਼ਰੀਬ ਮਾਪਿਆਂ ‘ਤੇ ਆਰਥਿਕ ਬੋਝ ਵਾਧਾ ਤੁਰੰਤ ਵਾਪਸ ਲਿਆ ਜਾਵੇ: ਡੈਮੋਕ੍ਰੈਟਿਕ ਟੀਚਰਜ਼ ਫਰੰਟ

ਪਰਮਿੰਦਰ ਝੋਟੇ ਦੇ ਕਤਲ ਦੀ ਪੰਜਾਬ ਪੁਲਿਸ, ਸਰਕਾਰ ਅਤੇ ਨਸ਼ਾ ਤਸਕਰਾਂ ਦਾ ਗਠਜੋੜ ਮੁੱਖ ਜ਼ਿੰਮੇਵਾਰ- PSU ਦਾ ਗੰਭੀਰ ਦੋਸ਼ 

Big Breaking: ਪਰਵਿੰਦਰ ਝੋਟਾ ਕਤਲਕਾਂਡ ‘ਤੇ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ, ਕਿਹਾ…

Holiday News: ਪੰਜਾਬ ਸਰਕਾਰ ਵੱਲੋਂ 27 ਅਕਤੂਬਰ ਦੀ ਛੁੱਟੀ ਦਾ ਐਲਾਨ; ਇੱਕ ਜ਼ਿਲ੍ਹੇ ਦੇ ਸਕੂਲ-ਕਾਲਜ ਰਹਿਣਗੇ ਬੰਦ (ਪੜ੍ਹੋ ਪੱਤਰ)

Leave a Comment