Join WhatsApp

Join Now

Amritsar News: ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਸਮੂਹਿਕ ਛੁੱਟੀ ਲੈ ਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

On: October 21, 2026 9:16 PM

 

Amritsar News: ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਸਮੂਹਿਕ ਛੁੱਟੀ ਲੈ ਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਅੰਮ੍ਰਿਤਸਰ 21 ਅਕਤੂਬਰ 2026- ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸਮੂਹਿਕ ਛੁੱਟੀ ਲੈਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਹਜ਼ਾਰਾਂ ਮੁਲਾਜਮਾਂ ਵਲੋਂ ਸ਼ਿਰਕਤ ਕੀਤੀ ਗਈ।

ਇਸ ਵਿਸ਼ਾਲ ਇਕੱਠ ਦੀ ਪ੍ਰਧਾਨਗੀ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕਰ, ਅਸ਼ਵਨੀ ਅਵਸਥੀ , ਸੁਖਦੇਵ ਸਿੰਘ ਪੰਨੂ , ਜੋਗਿੰਦਰ ਸਿੰਘ, ਨਿਰਮਲਜੀਤ ਸਿੰਘ ਬਾਜਵਾ , ਮਨਜਿੰਦਰ ਸਿੰਘ ਸੰਧੂ, ਜਸਵੰਤ ਰਾਏ ਛੇਹਰਟਾ, ਇੰਸ. ਅਸ਼ੋਕ ਕੁਮਾਰ, ਆਤਮਜੀਤ ਸਿੰਘ, ਹਰਪਾਲ ਸਿੰਘ, ਬਾਬਾ ਸ਼ਮਸ਼ੇਰ ਸਿੰਘ ਕੋਹਰੀ , ਜੈਮਲ ਸਿੰਘ , ਹਰਜਿੰਦਰ ਪਾਲ ਸਿੰਘ ਪੰਨੂ, ਗੁਰਪ੍ਰੀਤ ਰਿਆੜ , ਕਮਲਜੀਤ ਰੰਧਾਵਾ ਨੇ ਸਾਂਝੇ ਤੌਰ ਤੇ ਕੀਤੀ।

ਇਸ ਮੌਕੇ ਕੰਵਲਜੀਤ ਕੌਰ ਛੱਜਲਵੱਡੀ , ਕੁਲਵੰਤ ਸਿੰਘ ਡੇਅਰੀਵਾਲ , ਸੁੱਚਾ ਸਿੰਘ ਟਰਪਈ, ਸੁਖਵਿੰਦਰ ਸਿੰਘ ਮਾਨ, ਮੰਗਲ ਟਾਂਡਾ, ਬਲਜਿੰਦਰ ਵਡਾਲੀ, ਹਰਵਿੰਦਰ ਸਿੰਘ ਸੁਲਤਾਨਵਿੰਡ, ਰਜੇਸ਼ ਪ੍ਰਾਸ਼ਰ , ਸੁਖਜਿੰਦਰ ਸਿੰਘ ਰਈਆ , ਚਰਨਜੀਤ ਸਿੰਘ ਰਜਧਾਨ , ਪ੍ਰੇਮ ਚੰਦ ਅਜ਼ਾਦ, ਕਰਮਜੀਤ ਕੇ ਪੀ , ਚਰਨ ਸਿੰਘ ਸੰਧੂ, ਅਤੁਲ ਸ਼ਰਮਾਂ, ਤਜਿੰਦਰ ਸਿੰਘ ਢਿਲੋਂ, ਰਕੇਸ਼ ਕੁਮਾਰ ਬੱਬੋਵਾਲ , ਜਤਿੰਦਰ ਸਿੰਘ , ਰਕੇਸ਼ ਧਵਨ , ਬਿਕਰਮਜੀਤ ਸਿੰਘ, ਨਰਿੰਦਰ ਨੂਰ , ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ , ਅਵਤਾਰ ਸਿੰਘ ਮਜੀਠਾ , ਬਲਦੇਵ ਸਿੰਘ ਝੰਡੇਰ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਵਿੱਚ ਮੁਲਾਜਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ।

ਉਹਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ, 10% ਮਹਿੰਗਾਈ ਭੱਤਾ ਤਰੁੰਤ ਜਾਰੀ ਕੀਤਾ ਜਾਵੇ, ਅਤੇ ਸਾਰੇ ਰਹਿੰਦੇ ਬਕਾਏ ਯਕਮੁਸ਼ਤ ਜਾਰੀ ਕੀਤੇ ਜਾਣ, 17-7-20 ਦਾ ਕੇਂਦਰੀ ਸਕੇਲ ਪੱਤਰ ਰੱਦ ਕੀਤਾ ਜਾਵੇ, 15-1-15 ਦਾ ਪੱਤਰ ਰੱਦ ਕੀਤਾ ਜਾਵੇ ਅਤੇ ਪ੍ਰੋਬੇਸ਼ਨ ਸਮੇਂ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ, ਕੰਪਿਊਟਰ ਅਧਿਆਪਕ, ਐਨ ਐਸ ਕਿਉ ਐੱਫ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਐਸੋਸੀਏਟ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ।

ਸਾਰੇ ਵਿਭਾਗਾਂ ਦੀਆਂ ਖ਼ਾਲੀ ਆਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ, ਪੇਂਡੂ ਭੱਤੇ ਸਮੇਤ ਸਾਰੇ ਤਰ੍ਹਾਂ ਦੇ ਭੱਤੇ ਬਹਾਲ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ਤੇ ਕੰਮ ਕਰਦੇ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ, ਸਫ਼ਾਈ ਮਜ਼ਦੂਰਾਂ, ਚੌਕੀਦਾਰਾ, ਸੇਵਾਦਾਰਾਂ ਨੂੰ ਪੱਕਾ ਕੀਤਾ ਜਾਵੇ, ਪੈਨਸ਼ਨਰਾਂ ਦੀ ਦੁਹਰਾਈ 2.59 ਗੁਣਾਕ ਨਾਲ਼ ਕੀਤੀ ਜਾਵੇ, ਏ ਸੀ ਪੀ ਬਹਾਲ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਡੈੱਥ ਕਮ ਸੇਵਾ ਮੁਕਤੀ ਗ੍ਰਚਟੀ 25 ਲੱਖ ਕੀਤੀ ਜਾਵੇ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, 200 ਰੁਪਏ ਜਜੀਆ ਕਰ ਖ਼ਤਮ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਸਾਰੇ ਅਦਾਲਤੀ ਹੁਕਮਾਂ ਨੂੰ ਜਨਰਲਾਯੇਜ਼ ਕੀਤੇ ਜਾਣ, ਆਦਿ।

ਇਸ ਮੌਕੇ ਗੁਰਵਿੰਦਰ ਸਿੰਘ ਪੀ ਐੱਸ ਪੀ ਐੱਲ , ਭੁਪਿੰਦਰ ਸਿੰਘ ਸੋਖੀ , ਮਮਤਾ ਸ਼ਰਮਾ, ਵਰਿੰਦਰ ਕੌਰ , ਸਰਬਜੀਤ ਕੌਰ , ਵਿਪਨ ਰਿਖੀ , ਗੁਰਦੇਵ ਸਿੰਘ ਢਿਲੋਂ, ਮਲਕੀਤ ਸਿੰਘ ਭੱਟੀ , ਸੁਖਜਿੰਦਰ ਹੰਸ , ਜਤਿਨ ਸ਼ਰਮਾਂ, ਹਰਪ੍ਰੀਤ ਸਿੰਘ ਸੋਹੀਆਂ , ਕਮਲ ਕਨੋਜੀਆ, ਹਰਮਨਦੀਪ ਭੰਗਾਲੀ , ਅਮਨ ਥਰੀਏਵਾਲ , ਨਰਿੰਦਰ ਸ਼ਰਮਾਂ, ਬਲਬੀਰ ਸਿੰਘ ਖਲਚੀਆਂ , ਜਸਵਿੰਦਰ ਸਿੰਘ ਮਾਨਾਵਾਲਾ , ਰਛਪਾਲ ਸਿੰਘ, ਨਰੇਸ਼ ਕੁਮਾਰ, ਨਵਤੇਜ ਸਿੰਘ, ਵਿਪਨ ਰਿਖੀ , ਹਰਿੰਦਰ ਐਮਾ , ਗਿਰੀਸ਼ ਭਾਰਤੀ, ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਥਿੰਦ , ਹਰਦੇਵ ਸਿੰਘ ਭਕਨਾ, ਲਖਵਿੰਦਰ ਗਿੱਲ , ਅਮਰਜੀਤ ਵੇਰਕਾ , ਮੇਲਾ ਰਾਮ, ਗੁਰਹਰਪ੍ਰੀਤ ਸਿੰਘ, ਤਰਲੋਚਨ ਸਿੰਘ ਬੱਲਕਲਾਂ , ਹੀਰਾ ਸਿੰਘ ਭੱਟੀ , ਕੁਲਵੰਤ ਸਿੰਘ ਘੁੱਕੇਵਾਲੀ , ਹਰਮਿੰਦਰ ਸਿੰਘ ਕਾਨੂੰਗੋ , ਪਲਵਿੰਦਰ ਸਿੰਘ ਧੰਮੂ , ਮਨਜੀਤ ਸਿੰਘ ਰਈਆ, ਰਣਜੋਧ ਸਿੰਘ ਸੰਘਾ, ਹਰਦੀਪ ਸਿੰਘ, ਆਦਿ ਹਾਜ਼ਰ ਸਨ।

 

Leave a Comment