Join WhatsApp

Join Now

Bank Holiday: ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ! ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਛੁੱਟੀਆਂ ਦੀ ਕਰੋ ਲਿਸਟ

On: June 22, 2026 4:01 PM

 

Bank Holiday: ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ! ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਛੁੱਟੀਆਂ ਦੀ ਕਰੋ ਲਿਸਟ

ਇਸ ਹਫ਼ਤੇ ਦੇ ਅਖੀਰ ‘ਚ ਆ ਰਿਹਾ ਹੈ ਲੌਂਗ ਵੀਕੈਂਡ; ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕਿੰਗ ਕੰਮਕਾਜ ਰਹੇਗਾ ਠੱਪ- ਬੈਂਕਾਂ ਦੀਆਂ ਬਰੂਹਾਂ ਬੰਦ ਰਹਿਣ ਦੇ ਬਾਵਜੂਦ 24 ਘੰਟੇ ਚਾਲੂ ਰਹਿਣਗੀਆਂ ਡਿਜੀਟਲ ਸੇਵਾਵਾਂ

ਨਵੀਂ ਦਿੱਲੀ, 22 ਜੂਨ 2026-

Bank Holiday: ਜੇਕਰ ਤੁਹਾਨੂੰ ਇਸ ਹਫ਼ਤੇ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ, ਜਿਵੇਂ ਕਿ ਕੈਸ਼ ਕਢਵਾਉਣਾ, ਚੈੱਕ ਕਲੀਅਰ ਕਰਵਾਉਣਾ ਜਾਂ ਡਿਮਾਂਡ ਡਰਾਫਟ (DD) ਬਣਵਾਉਣਾ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਹਫ਼ਤੇ ਦੇ ਅਖੀਰ (ਲੌਂਗ ਵੀਕੈਂਡ) ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹਿਣ ਵਾਲੇ ਹਨ।

ਅਜਿਹੀ ਸਥਿਤੀ ਵਿੱਚ, ਆਖਰੀ ਸਮੇਂ ਦੀ ਭੱਜ-ਦੌੜ ਅਤੇ ਪਰੇਸ਼ਾਨੀ ਤੋਂ ਬਚਣ ਲਈ ਤੁਹਾਨੂੰ ਆਪਣੇ ਪੈਸਿਆਂ ਨਾਲ ਜੁੜੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲੈਣੇ ਚਾਹੀਦੇ ਹਨ। ਦੱਸ ਦੇਈਏ ਕਿ ਅੱਜ ਸੋਮਵਾਰ (22 ਜੂਨ 2026) ਤੋਂ ਲੈ ਕੇ ਵੀਰਵਾਰ (25 ਜੂਨ 2026) ਤੱਕ ਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ ਅਤੇ ਇਨ੍ਹਾਂ ਦਿਨਾਂ ਵਿੱਚ ਹਰ ਤਰ੍ਹਾਂ ਦਾ ਲੈਣ-ਦੇਣ ਆਮ ਵਾਂਗ ਹੋਵੇਗਾ।

ਜਾਣੋ ਕਿਉਂ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ?

ਭਾਰਤੀ ਰਿਜ਼ਰਵ ਬੈਂਕ (RBI) ਦੇ ਅਧਿਕਾਰਤ ਛੁੱਟੀਆਂ ਦੇ ਕੈਲੰਡਰ ਅਤੇ ਵੀਕੈਂਡ ਦੇ ਨਿਯਮਾਂ ਅਨੁਸਾਰ ਇਸ ਹਫ਼ਤੇ ਬੈਂਕਾਂ ਵਿੱਚ ਛੁੱਟੀਆਂ ਦਾ ਗਣਿਤ ਕੁਝ ਇਸ ਤਰ੍ਹਾਂ ਹੈ….

26 ਜੂਨ 2026 (ਸ਼ੁੱਕਰਵਾਰ): ਮੁਹੱਰਮ (Muharram)– ਦੇਸ਼ ਦੇ ਕੁਝ ਚੋਣਵੇਂ ਅਤੇ ਪ੍ਰਮੁੱਖ ਸ਼ਹਿਰਾਂ/ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।

27 ਜੂਨ 2026 (ਸ਼ਨੀਵਾਰ): ਚੌਥਾ ਸ਼ਨੀਵਾਰ (4th Saturday) – ਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਬੈਂਕਾਂ ਵਿੱਚ ਲਾਜ਼ਮੀ ਛੁੱਟੀ

28 ਜੂਨ 2026 (ਐਤਵਾਰ): ਹਫ਼ਤਾਵਾਰੀ ਛੁੱਟੀ (Sunday) – ਪੂਰੇ ਦੇਸ਼ ਵਿੱਚ ਸਾਰੇ ਬੈਂਕ ਪੂਰੀ ਤਰ੍ਹਾਂ ਬੰਦ ਰਹਿਣਗੇ

ਧਿਆਨ ਰੱਖੋ ਕਿ, 26 ਜੂਨ ਨੂੰ ਮੁਹੱਰਮ ਦੀ ਛੁੱਟੀ ਪੂਰੇ ਦੇਸ਼ ਵਿੱਚ ਇੱਕੋ ਵੇਲੇ ਨਹੀਂ ਹੈ। ਇਹ ਵੱਖ-ਵੱਖ ਰਾਜਾਂ ਦੇ ਤਿਉਹਾਰ ਕੈਲੰਡਰ ‘ਤੇ ਨਿਰਭਰ ਕਰਦੀ ਹੈ। ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਥਾਨਕ ਬੈਂਕ ਜਾਂ ਰਾਜ ਦੀਆਂ ਛੁੱਟੀਆਂ ਦੀ ਸੂਚੀ ਇੱਕ ਵਾਰ ਜ਼ਰੂਰ ਚੈੱਕ ਕਰ ਲਵੋ।

ਚਾਲੂ ਰਹਿਣਗੀਆਂ ਇਹ ਡਿਜੀਟਲ ਸੇਵਾਵਾਂ (Digital Services)

ਭਾਵੇਂ ਬੈਂਕਾਂ ਦੇ ਦਰਵਾਜ਼ੇ ਬੰਦ ਰਹਿਣਗੇ, ਪਰ ਤੁਹਾਨੂੰ ਪੈਸਿਆਂ ਦੇ ਲੈਣ-ਦੇਣ ਲਈ ਪਰੇਸ਼ਾਨ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਛੁੱਟੀਆਂ ਹੋਣ ਦੇ ਬਾਵਜੂਦ ਸਾਰੇ ਡਿਜੀਟਲ ਅਤੇ ਆਨਲਾਈਨ ਮਾਧਿਅਮ ਚੌਵੀ ਘੰਟੇ (24×7) ਕੰਮ ਕਰਦੇ ਰਹਿਣਗੇ..

ਮੋਬਾਈਲ ਅਤੇ ਨੈੱਟ ਬੈਂਕਿੰਗ: ਤੁਸੀਂ ਆਪਣੇ ਬੈਂਕ ਦੀ ਐਪ ਜਾਂ ਵੈੱਬਸਾਈਟ ਰਾਹੀਂ ਘਰ ਬੈਠੇ ਹੀ ਕਿਸੇ ਵੀ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਇਸ ਦੌਰਾਨ NEFT, RTGS ਅਤੇ IMPS ਵਰਗੀਆਂ ਫੰਡ ਟ੍ਰਾਂਸਫਰ ਸੇਵਾਵਾਂ ਪੂਰੀ ਤਰ੍ਹਾਂ ਕੰਮ ਕਰਨਗੀਆਂ।

UPI ਪੇਮੈਂਟਸ: ਰੋਜ਼ਾਨਾ ਦੀ ਖਰੀਦਦਾਰੀ ਲਈ Google Pay, PhonePe, ਅਤੇ Paytm ਵਰਗੇ ਡਿਜੀਟਲ ਵਾਲਿਟ ਅਤੇ UPI ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਚੱਲਦੀਆਂ ਰਹਿਣਗੀਆਂ।

ATM ਨੈੱਟਵਰਕ: ਕੈਸ਼ ਕਢਵਾਉਣ ਜਾਂ ਮਸ਼ੀਨਾਂ ਰਾਹੀਂ ਪੈਸੇ ਜਮ੍ਹਾਂ ਕਰਵਾਉਣ ਲਈ ਤੁਹਾਡੇ ਨਜ਼ਦੀਕੀ ਏਟੀਐਮ (ATM) ਹਮੇਸ਼ਾ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ।

 

Leave a Comment