ਭਗਵੰਤ ਮਾਨ ਸਰਕਾਰ ਦਾ ‘ਖ਼ਜ਼ਾਨਾ’ ਵੀ ਬਣਿਆ ਖ਼ਾਲੀ ਪੀਪਾ! ਲੱਖਾਂ ਸੇਵਾ ਮੁਲਾਜ਼ਮ ਪੈਨਸ਼ਨ ਨੂੰ ਤਰਸੇ

On: ਮਈ 3, 2026 2:30 ਬਾਃ ਦੁਃ

 

ਭਗਵੰਤ ਮਾਨ ਸਰਕਾਰ ਦਾ ‘ਖ਼ਜ਼ਾਨਾ’ ਵੀ ਬਣਿਆ ਖ਼ਾਲੀ ਪੀਪਾ! ਲੱਖਾਂ ਸੇਵਾ ਮੁਲਾਜ਼ਮ ਪੈਨਸ਼ਨ ਨੂੰ ਤਰਸੇ

ਪੈਨਸ਼ਨਾਂ ਅੱਜ ਤਿੰਨ ਤਰੀਕ ਤੱਕ ਜ਼ਮਾਂ ਨਾ ਹੋਣ ਕਾਰਨ ਪੈਨਸ਼ਨਰ ਕਰ ਰਹੇ ਨੇ ਇੱਕ ਦੂਜੇ ਨੂੰ ਫੋਨ

ਕੋਟਕਪੂਰਾ, 3 ਮਈ 2026- ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਲੱਖਾਂ ਪੈਨਸ਼ਨਰਾਂ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਵੇਰੇ ਸਵੇਰੇ ਗਜ਼ਟਿਡ ਛੁੱਟੀ ਹੋਣ ਦੀ ਸੂਰਤ ਵਿੱਚ ਅਗਲਾ ਦਿਨ ਚੜਨ ਸਾਰ ਹੀ, ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪੈਨਸ਼ਨ ਜ਼ਮਾਂ ਹੋਣ ਦਾ ਮੋਬਾਈਲ ਤੇ ਮੈਸੇਜ ਆ ਜਾਂਦਾ ਸੀ।

ਪਰ ਅੱਜ ਤਿੰਨ ਤਰੀਕ ਨੂੰ ਵੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਜ਼ਮਾਂ ਹੋਣ ਅਤੇ ਸੋਧੇ ਤਨਖਾਹ ਸਕੇਲਾਂ ਅਨੁਸਾਰ ਬਣਦੀ ਮਹੀਨਾ ਵਾਰ ਕਿਸ਼ਤ ਜਮਾਂ ਹੋਣ ਦਾ ਮੈਸੇਜ ਨਾ ਆਉਣ ਕਰਕੇ ਪੈਨਸ਼ਨਰ ਆਪਣੇ ਸਾਥੀਆਂ ਨੂੰ ਜਾਂ ਪੈਨਸ਼ਨਰ ਜਥੇਬੰਦੀਆਂ ਦੇ ਮੁੱਖ ਆਗੂਆਂ ਨੂੰ ਫੋਨ ਕਰਕੇ ਪੁੱਛ ਰਹੇ ਹਨ ਕਿ ਇਸ ਵਾਰ ਪੈਨਸ਼ਨ ਜਮਾ ਕਿਉਂ ਨਹੀਂ ਹੋਈ?

ਕਈ ਪੈਨਸ਼ਨਰਾਂ ਦੇ ਮਨ ਵਿੱਚ ਪੰਜਾਬ ਦੇ ਸਰਕਾਰੀ ਖਜ਼ਾਨੇ ਤੇ ਕਰਜ਼ੇ ਦੀ ਪੰਡ ਭਾਰੀ ਹੋ ਜਾਣ ਕਾਰਨ ਅਤੇ ਖਜ਼ਾਨੇ ਦੀ ਹਾਲਤ ਤਰਸਯੋਗ ਹੋਣ ਕਾਰਨ ਅਤੇ ਬਹੁਤ ਸਾਰਿਆਂ ਦੇ ਮਨ ਵਿੱਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ, ਮਿਤੀ 8 ਅਪ੍ਰੈਲ 2026 ਨੂੰ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਮਿਤੀ 18 ਫਰਵਰੀ 2025 ਦਾ ਨੋਟੀਫਿਕੇਸ਼ਨ ਰੱਦ ਕਰਨ ਕਾਰਨ ਦੇਵ ਖਿਆਲ ਮਨ ਵਿੱਚ ਆ ਰਹੇ ਹਨ।

ਇਹ ਵੀ ਜ਼ਿਕਰਯੋਗ ਹੈ ਕਿ ਅਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਵੀ ਨਸੀਬ ਨਹੀਂ ਹੋਈ ਹੈ।

ਇਸ ਸਬੰਧ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਜਨਰਲ ਸਕੱਤਰ ਪ੍ਰੇਮ ਚਾਵਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਲੱਖਾਂ ਪੈਨਸ਼ਨਰਾਂ ਨੂੰ ਤੁਰੰਤ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਤੇ ਲੱਖਾਂ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਤੁਰੰਤ ਦਿੱਤੀ ਜਾਵੇ।

 

Join WhatsApp

Join Now

Leave a Comment