Join WhatsApp

Join Now

ਪੰਜਾਬ ‘ਚ ਖੰਡ ਦੀਆਂ ਕੀਮਤਾਂ ਵਧਣ ਤੋਂ ਬਾਅਦ ਪ੍ਰਸਾਸ਼ਨ ਦਾ ਵੱਡਾ ਐਕਸ਼ਨ, ਜਾਰੀ ਕੀਤੀਆਂ ਸਖ਼ਤ ਹਦਾਇਤਾਂ

On: ਅਗਸਤ 25, 2026 2:54 ਬਾਃ ਦੁਃ

 

ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਡੀ.ਐੱਫ.ਐੱਸ.ਸੀ. ਵੱਲੋਂ ਹੋਲਸੇਲਰਾਂ ਨਾਲ ਮੀਟਿੰਗ, ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਹਦਾਇਤਾਂ

ਖੰਡ ਹੋਲਸੇਲਰਾਂ ਨੂੰ 4 ਹਜ਼ਾਰ ਕੁਇੰਟਲ ਤੋਂ ਵੱਧ ਸਟਾਕ ਨਾ ਰੱਖਣ ਅਤੇ ਹਰ ਸ਼ੁੱਕਰਵਾਰ ਸਟਾਕ ਅਪਡੇਟ ਕਰਨ ਦੇ ਨਿਰਦੇਸ਼

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਨਿਰਦੇਸ਼ਾਂ ’ਤੇ ਖੰਡ ਦੇ ਹੋਲਸੇਲਰਾਂ ਦੀ ਮੀਟਿੰਗ, ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਰੋਕਣ ਲਈ ਚੌਕਸੀ

ਮੋਗਾ 25 ਅਗਸਤ 2026- ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਪਿਛਲੇ ਲਗਭਗ ਇੱਕ ਹਫਤੇ ਤੋਂ ਆਈ ਤੇਜੀ ਕਾਰਨ ਖਪਤਕਾਰਾਂ ਨੂੰ ਸਹੀ ਰੇਟ ਤੇ ਖੰਡ ਉਪਲਬਧ ਕਰਵਾਉਣ ਅਤੇ ਬਾਜ਼ਾਰ ਵਿੱਚੋਂ ਕਾਲਾਬਾਜ਼ਾਰੀ ਰੋਕਣ ਲਈ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਮੋਗਾ ਦੇ ਸਮੁੱਚੇ ਖੰਡ ਦੇ ਹੋਲਸੇਲਰਾਂ ਦੀ ਮੀਟਿੰਗ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸ਼੍ਰੀ ਸੁਖਵਿੰਦਰ ਸਿੰਘ ਗਿੱਲ ਵੱਲੋਂ ਆਪਣੇ ਦਫਤਰ ਵਿਖੇ ਬੁਲਾਈ ਗਈ । ਮੀਟਿੰਗ ਵਿੱਚ ਜਿਲ੍ਹੇ ਦੇ ਲਗਭਗ ਸਾਰੇ ਹੋਲਸੇਲਰ ਹਾਜ਼ਰ ਹੋਏ।

ਸੁਖਵਿੰਦਰ ਸਿੰਘ ਗਿੱਲ ਜਿਲ੍ਹਾ ਕੰਟਰੋਲਰ ਮੋਗਾ ਵੱਲੋਂ ਮੀਟਿੰਗ ਵਿੱਚ ਖੰਡ ਦੇ ਸਾਰੇ ਹੋਲਸੇਲਰਾਂ/ਡੀਲਰਾਂ ਨੂੰ ਪੰਜਾਬ ਸਰਕਾਰ ਦੀਆਂ ਮਿਤੀ 17-08-2026 ਨੂੰ ਜਾਰੀ ਕੀਤੀਆਂ ਹਦਾਇਤਾਂ ਦੀ ਕਾਪੀ ਦਿੰਦੇ ਹੋਏ ਨੋਟ ਕਰਵਾਇਆ ਗਿਆ ਕਿ ਕੋਈ ਵੀ ਡੀਲਰ ਸਟਾਕ ਪ੍ਰਾਪਤ ਹੋਣ ਦੀ ਮਿਤੀ ਤੋਂ 30 ਦਿਨਾਂ ਤੋਂ ਵੱਧ ਸਮੇਂ ਲਈ ਕੋਈ ਵੀ ਸਟਾਕ ਆਪਣੇ ਪਾਸ ਨਹੀਂ ਰੱਖੇਗਾ ਅਤੇ ਦੇਸ਼ ਭਰ ਵਿੱਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ਤੇ 4000 ਕੁਇੰਟਲ ਤੋਂ ਵੱਧ ਦਾ ਸਟਾਕ ਨਹੀਂ ਰੱਖੇਗਾ ।

ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਉਹ ਪਹਿਲਾਂ ਤੋਂ ਰਜਿਸਟਰ ਨਹੀਂ ਹਨ ਤਾਂ ਉਹ ਤੁਰੰਤ ਫੂਡ ਸਟਾਕ ਮੋਨੀਟੀਰਿੰਗ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਨ ਅਤੇ ਰਜਿਸਟ੍ਰੇਸ਼ਨ ਹੁੰਦੇ ਹੀ ਪੋਰਟਲ ਤੇ ਆਪਣੀ ਮੌਜੂਦਾ ਸਟਾਕ ਦੀ ਸਥਿਤੀ ਨੂੰ ਅਪਲੋਡ ਕਰਨ । ਇਸ ਉਪਰੰਤ ਹਰ ਸ਼ੁੱਕਰਵਾਰ ਨੂੰ ਨਿਯਮਿਤ ਤੌਰ ਤੇ ਪੋਰਟਲ ਤੇ ਆਪਣੇ ਖੰਡ ਦੇ ਸਟਾਕ ਦੀ ਸਥਿਤੀ ਨੂੰ ਅਪਡੇਟ ਕਰਨ। ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਸਟਾਕ ਲਿਮਟ ਅਤੇ ਸਮਾਂ ਸੀਮਾ ਅਨੁਸਾਰ ਹੀ ਸਟਾਕ ਦੀ ਸਥਿਤੀ ਬਣਾਈ ਰੱਖਣ ਤਾਂ ਜੋ ਜਿਲ੍ਹਾ ਮੋਗਾ ਵਿੱਚ ਖੰਡ ਦੀ ਜਮਾ-ਖੋਰੀ ਅਤੇ ਕਾਲਾ-ਬਾਜ਼ਾਰੀ ਨਾ ਹੋ ਸਕੇ ਅਤੇ ਖੰਡ ਦੀ ਆਮ ਜਨਤਾ ਨੂੰ ਕੋਈ ਘਾਟ ਨਾ ਆ ਸਕੇ।

ਖੰਡ ਦੇ ਸਾਰੇ ਹੋਲਸੇਲਰਾਂ ਵੱਲੋਂ ਵਿਸ਼ਵਾਸ ਦਵਾਇਆ ਕਿ ਮੋਗਾ ਜਿਲ੍ਹੇ ਦੇ ਸਮੂਹ ਖੰਡ ਦੇ ਹੋਲਸੇਲਰ/ਡੀਲਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਦਾਇਤਾਂ ਅਨੁਸਾਰ ਹੀ ਕੰਮ ਕਰਨਗੇ ਅਤੇ ਜਿਲ੍ਹਾ ਮੋਗਾ ਵਿੱਚ ਖੰਡ ਦੀ ਜਮ੍ਹਾਂਖੋਰੀ, ਕਾਲਾਬਾਜ਼ਾਰੀ ਅਤੇ ਖੰਡ ਦੀ ਘਾਟ ਆਦਿ ਸਬੰਧੀ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment