ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ PRTC ਦੇ ਮੈਨੇਜਿੰਗ ਡਾਇਰੈਕਟਰ ਦਾ ਤਬਾਦਲਾ, ਪੜ੍ਹੋ ਨਵਾਂ MD ਕੌਣ?

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ PRTC ਦੇ ਐਮ.ਡੀ ਦਾ ਤਬਾਦਲਾ, ਪੜ੍ਹੋ ਨਵਾਂ ਕੌਣ?

ਮਨੀਸ਼ਾ ਰਾਣਾ ਨੇ ਪੀ.ਆਰ.ਟੀ.ਸੀ ਦੇ ਐਮ ਡੀ ਦਾ ਅਹੁਦਾ ਸੰਭਾਲਿਆ

ਸਵਾਰੀਆਂ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ -ਮਨੀਸ਼ਾ ਰਾਣਾ

ਪਟਿਆਲਾ, 4 ਮਈ 2026- ਪੰਜਾਬ ਸਰਕਾਰ ਦੇ ਵੱਲੋਂ PRTC ਦੇ ਐਮ.ਡੀ ਦਾ ਪਿਛਲੇ ਦਿਨੀਂ ਤਬਾਦਲਾ ਕੀਤਾ ਗਿਆ ਸੀ। ਅੱਜ ਪੀਆਰਟੀਸੀ ਦੇ ਨਵੇਂ ਐਮ.ਡੀ. ਵਜੋਂ ਮਨੀਸ਼ਾ ਰਾਣਾ (ਸੀਨੀਅਰ ਆਈਏਐਸ ਅਫ਼ਸਰ) ਨੇ ਅਹੁਦਾ ਸੰਭਾਲ ਲਿਆ।

ਸਰਕਾਰੀ ਪ੍ਰੈੱਸ ਬਿਆਨ ਮੁਤਾਬਿਕ, ਸੀਨੀਅਰ ਆਈ.ਏ.ਐਸ ਅਧਿਕਾਰੀ ਮਨੀਸ਼ਾ ਰਾਣਾ ਨੇ ਅੱਜ ਪੀ.ਆਰ.ਟੀ.ਸੀ ਪਟਿਆਲਾ ਵਿਖੇ ਬਤੌਰ ਮੈਨੇਜਿੰਗ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ ਹੈ।

ਇਸ ਮੌਕੇ ‘ਤੇ ਪੀ.ਆਰ.ਟੀ.ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਮਨੀਸ਼ਾ ਰਾਣਾ ਵੱਲੋਂ ਬਤੌਰ ਮੈਨੇਜਿੰਗ ਡਾਇਰੈਕਟਰ ਦੀ ਜਿੰਮੇਵਾਰੀ ਸੰਭਾਲਣ ‘ਤੇ, ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪੀ.ਆਰ.ਟੀ.ਸੀ ਦੀ ਕਾਰਗੁਜ਼ਾਰੀ ਸਬੰਧੀ ਜਾਣੂ ਕਰਵਾਇਆ।

ਮਨੀਸ਼ਾ ਰਾਣਾ ਨੇ ਬਤੌਰ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਸੰਭਾਲਣ ਮੌਕੇ ਕਿਹਾ ਕਿ ਪੀ.ਆਰ.ਟੀ.ਸੀ. ਵੱਲੋਂ ਸਵਾਰੀਆਂ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਪੀ.ਆਰ.ਟੀ.ਸੀ ਦੇ ਬੇੜੇ ਵਿਚ ਹੋਰ ਬੱਸਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ ਪੀ.ਆਰ.ਟੀ.ਸੀ ਨੂੰ ਵਿੱਤੀ ਪੱਖੋਂ ਹੋਰ ਮਜ਼ਬੂਤ ਕਰਨ ਲਈ ਨਵੇਂ ਉਪਰਾਲੇ ਵੀ ਕੀਤੇ ਜਾਣਗੇ।