Join WhatsApp

Join Now

ਵੱਡੀ ਖ਼ਬਰ: ਭਾਜਪਾ ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਗ੍ਰਿਫ਼ਤਾਰ!

On: July 28, 2026 2:21 PM

 

ਵੱਡੀ ਖ਼ਬਰ: ਭਾਜਪਾ ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਗ੍ਰਿਫ਼ਤਾਰ!

ਸੰਗਰੂਰ ਬੀਜੇਪੀ ਦਫ਼ਤਰ ਪੈਟਰੋਲ ਬੰਬ ਮਾਮਲਾ: ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 24 ਘੰਟਿਆਂ ‘ਚ 2 ਮੁਲਜ਼ਮ ਕਾਬੂ; ਮੋਟਰਸਾਈਕਲ ਤੇ ਮੋਬਾਈਲ ਬਰਾਮਦ- ਸੋਸ਼ਲ ਮੀਡੀਆ ਰਾਹੀਂ ਰਚੀ ਗਈ ਸੀ ਸਾਜ਼ਿਸ਼

ਚੰਡੀਗੜ੍ਹ, 28 ਜੁਲਾਈ 2026: 

ਸੰਗਰੂਰ ਪੁਲਿਸ ਨੇ ਥਾਣਾ ਸਿਟੀ-1 ਦੇ ਏਰੀਆ ਅੰਦਰ ਭਾਰਤੀ ਜਨਤਾ ਪਾਰਟੀ (BJP) ਦੇ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਦੀ ਗੰਭੀਰ ਵਾਰਦਾਤ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰਕੇ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਤੇ 02 ਮੋਬਾਈਲ ਫੋਨ ਵੀ ਬਰਾਮਦ ਕਰ ਲਏ ਹਨ।

ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮਿਤੀ 26 ਜੁਲਾਈ 2026 ਨੂੰ ਰਾਤ ਕਰੀਬ 02:35 ਵਜੇ ਦੋ ਅਣਪਛਾਤੇ ਵਿਅਕਤੀ ਪੈਦਲ ਹੀ ਪਿੰਡ ਉਪਲੀ ਵਾਲੀ ਸਾਈਡ ਤੋਂ ਆਏ। ਉਨ੍ਹਾਂ ਨੇ ਬੋਤਲ ‘ਤੇ ਲੱਗੀ ਸੂਤਲੀ ਨੂੰ ਅੱਗ ਲਗਾ ਕੇ ਬੀ.ਜੇ.ਪੀ. ਦਫ਼ਤਰ ਦੀ ਚਾਰਦੀਵਾਰੀ ਦੀ ਕੰਧ ਦੇ ਉੱਪਰੋਂ ਬਿਲਡਿੰਗ ਵਾਲੀ ਕੰਧ ‘ਤੇ ਪੈਟਰੋਲ ਬੰਬ ਸੁੱਟ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਪੈਦਲ ਹੀ ਉਪਲੀ ਰੋਡ ਵੱਲ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਮੁੱਖ ਮਕਸਦ ਬੀ.ਜੇ.ਪੀ. ਦਫ਼ਤਰ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣਾ ਅਤੇ ਇਲਾਕੇ ਦਾ ਮਾਹੌਲ ਖਰਾਬ ਕਰਨਾ ਸੀ। ਇਸ ਘਟਨਾ ਦੇ ਸਬੰਧ ਵਿੱਚ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਮਨਿੰਦਰ ਸਿੰਘ (ਵਾਸੀ ਕਪਿਆਲ, ਥਾਣਾ ਭਵਾਨੀਗੜ੍ਹ) ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ-1 ਸੰਗਰੂਰ ਵਿਖੇ 02 ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 109 ਮਿਤੀ 27.07.2026 ਅਧਾਰਿਤ ਧਾਰਾ 326(g) BNS ਅਤੇ 03 ਦਿ ਐਕਸਪਲੋਸਿਵ ਸਬਸਟਾਂਸਿਜ਼ ਐਕਟ, 1908 ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਸੰਗਰੂਰ ਨੇ ਮੁਕੱਦਮੇ ਨੂੰ ਜਲਦ ਤੋਂ ਜਲਦ ਸੁਲਝਾਉਣ ਲਈ ਦਵਿੰਦਰ ਅੱਤਰੀ (ਕਪਤਾਨ ਪੁਲਿਸ, ਇਨਵੈਸਟੀਗੇਸ਼ਨ) ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਇਸ ਟੀਮ ਵਿੱਚ ਦਲਬੀਰ ਸਿੰਘ ਸਿੱਧੂ (ਡੀ.ਐੱਸ.ਪੀ. ਸੰਗਰੂਰ), ਸਤਨਾਮ ਸਿੰਘ (ਡੀ.ਐੱਸ.ਪੀ. ਭਵਾਨੀਗੜ੍ਹ), ਸੁਖਦੇਵ ਸਿੰਘ (ਡੀ.ਐੱਸ.ਪੀ. ਡਿਟੈਕਟਿਵ), ਇੰਸਪੈਕਟਰ ਸੁਖਦੀਪ ਸਿੰਘ (ਐੱਸ.ਐੱਚ.ਓ. ਸਿਟੀ-1) ਅਤੇ ਇੰਸਪੈਕਟਰ ਸੰਦੀਪ ਸਿੰਘ (ਇੰਚਾਰਜ ਸੀ.ਆਈ.ਏ. ਸਟਾਫ਼) ਸ਼ਾਮਲ ਸਨ।

ਇਸ ਤੋਂ ਇਲਾਵਾ ਡਾ. ਸਿਮਰਤ ਕੌਰ (IPS), ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੀ ਇਸ ਆਪ੍ਰੇਸ਼ਨ ਵਿੱਚ ਅਹਿਮ ਯੋਗਦਾਨ ਪਾਇਆ। ਪੁਲਿਸ ਟੀਮਾਂ ਨੇ ਹਿਊਮਨ ਅਤੇ ਤਕਨੀਕੀ ਇੰਟੈਲੀਜੈਂਸ (Human & Technical Intelligence) ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਦੋਵੇਂ ਦੋਸ਼ੀਆਂ ਨੂੰ ਟਰੇਸ ਕਰਕੇ 27 ਜੁਲਾਈ 2026 ਨੂੰ ਗ੍ਰਿਫ਼ਤਾਰ ਕਰ ਲਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹੈਪੀ ਸਿੰਘ ਉਰਫ਼ ਹੈਪੀ ਪੁੱਤਰ ਹਰਵਿੰਦਰ ਸਿੰਘ, ਵਾਸੀ ਭੰਮਾਬੰਦੀ (ਥਾਣਾ ਲੌਂਗੋਵਾਲ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਹਰਦੀਪ ਸਿੰਘ, ਵਾਸੀ ਵਾਰਡ ਨੰਬਰ 12, ਸ਼ਹੀਦ ਊਧਮ ਸਿੰਘ ਬਸਤੀ, ਲਹਿਰਾ (ਥਾਣਾ ਲਹਿਰਾ) ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

‘ਰਾਣਾ ਭਾਈ’ ਨੇ ਦਿੱਤਾ ਸੀ ਪੈਸਿਆਂ ਦਾ ਲਾਲਚ, ਬਣਵਾਈ ਸੀ ਵੀਡੀਓ

ਐੱਸ.ਐੱਸ.ਪੀ. ਨੇ ਖੁਲਾਸਾ ਕੀਤਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ‘ਰਾਣਾ ਭਾਈ’ ਨਾਮ ਦੇ ਵਿਅਕਤੀ ਦੇ ਸੰਪਰਕ ਵਿੱਚ ਸਨ। ਰਾਣਾ ਭਾਈ ਨੇ ਉਨ੍ਹਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਅਤੇ ਮੌਕੇ ਦੀ ਵੀਡੀਓ ਬਣਾ ਕੇ ਭੇਜਣ ਬਦਲੇ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਸਾਜ਼ਿਸ਼ ਦੇ ਹਿੱਸੇ ਵਜੋਂ ‘ਰਾਣਾ ਭਾਈ’ ਨੇ ਦੋ ਟਰਾਂਜੈਕਸ਼ਨਾਂ (1200 ਰੁਪਏ ਅਤੇ 1000 ਰੁਪਏ) ਰਾਹੀਂ ਕੁੱਲ 2200 ਰੁਪਏ ਦੋਸ਼ੀਆਂ ਨੂੰ ਭੇਜ ਵੀ ਦਿੱਤੇ ਸਨ।

ਮੁਲਜ਼ਮਾਂ ਨੇ ਵਾਰਦਾਤ ਵੇਲੇ ਵੀਡੀਓ ਵੀ ਬਣਾਈ ਸੀ ਤਾਂ ਜੋ ਉਹ ਵੀਡੀਓ ਭੇਜ ਕੇ ਬਾਕੀ ਦੇ ਪੈਸੇ ਹਾਸਲ ਕਰ ਸਕਣ। ਪੁਲਿਸ ਵੱਲੋਂ ‘ਰਾਣਾ ਭਾਈ’ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਪੈਸੇ ਟ੍ਰਾਂਸਫਰ ਕਰਨ ਲਈ ਵਰਤੀਆਂ ਗਈਆਂ UPI IDs ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment