Join WhatsApp

Join Now

ਵੱਡੀ ਖ਼ਬਰ: ਪੰਜਾਬ ਭਰ ਦੇ DC ਦਫ਼ਤਰਾਂ ਦਾ ਕੰਮ ਠੱਪ; ਮੁਲਾਜ਼ਮ ਨੇ ਕੀਤੀ ਕਲਮਛੋੜ ਹੜਤਾਲ!

On: August 5, 2026 6:01 PM

 

ਵੱਡੀ ਖ਼ਬਰ: ਪੰਜਾਬ ਭਰ ਦੇ DC ਦਫ਼ਤਰਾਂ ਦਾ ਕੰਮ ਠੱਪ; ਮੁਲਾਜ਼ਮ ਨੇ ਕੀਤੀ ਕਲਮਛੋੜ ਹੜਤਾਲ!

ਮਨਿਸਟੀਰੀਅਲ ਕਾਮੇ ਮਿਤੀ 5 ਅਤੇ 6 ਅਗਸਤ ਨੂੰ ਰਹਿਣਗੇ ਕਲਮਛੋੜ ਹੜਤਾਲ ਤੇ ਅਤੇ 7 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਸੂਬਾ ਪੱਧਰੀ ਰੈਲੀ ਵਿੱਚ ਕਰਨਗੇ ਸ਼ਮੂਲੀਅਤ

ਚੰਡੀਗੜ੍ਹ, 5 ਅਗਸਤ 2026-

ਪੀ ਐੱਸ ਐਮ ਐਸ ਯੂ ਸੂਬਾ ਕਮੇਟੀ ਵੱਲੋਂ ਸੰਘਰਸ਼ ਸਬੰਧੀ ਲਏ ਫੈਸਲੇ ਤਹਿਤ ਪੰਜਾਬ ਭਰ ਦੇ DC ਦਫ਼ਤਰਾਂ ਦੇ ਸਮੂਹ ਮਨਿਸਟੀਰੀਅਲ ਕਾਮੇ ਅੱਜ ਤੋਂ ਹੜਤਾਲ ਤੇ ਚਲੇ ਗਏ ਹਨ। ਅੱਜ 5 ਅਤੇ 6 ਅਗਸਤ ਨੂੰ ਕਲਮਛੋੜ ਹੜਤਾਲ ਤੇ ਰਹਿਣਗੇ ਅਤੇ 7 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਵਿਖੇ ਪੀ ਐੱਸ ਐਮ ਐਸ ਯੂ ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ।

ਜਥੇਬੰਦੀ ਦੇ ਆਗੂ ਮਨਜਿੰਦਰ ਸਿੰਘ ਸੰਧੂ ਅਤੇ ਜਗਦੀਸ਼ ਠਾਕੁਰ ਨੇ ਪ੍ਰੈੱਸ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨ ਕੇ ਕੀਤੀ ਗਈ ਵਾਅਦਾ-ਖਿਲਾਫੀ ਖਿਲਾਫ ਸੰਘਰਸ਼ ਵਿੱਢਿਆ ਗਿਆ ਹੈ। ਜਿਸ ਵਿੱਚ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 17/07/20 ਦਾ ਪੱਤਰ ਰੱਦ ਕਰਨਾ, 4, 9, 14 ਏ ਸੀ ਪੀ, 18 ਪ੍ਰਤੀਸ਼ਤ ਡੀ ਏ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਕੱਟੇ ਹੋਏ ਭੱਤੇ ਬਹਾਲ ਕਰਨਾ ਆਦਿ ਸਮੇਤ ਹੋਰ ਰਹਿੰਦੀਆਂ ਮੰਗਾਂ ਸ਼ਾਮਿਲ ਹਨ।

ਇਸ ਮੌਕੇ ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ, ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ ਤੋਂ ਇਲਾਵਾ ਗੁਰਮੁੱਖ ਸਿੰਘ ਚਾਹਲ ਜਿਲਾ ਵਿੱਤ ਸਕੱਤਰ, ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ, ਅਸ਼ਨੀਲ ਕੁਮਾਰ ਸ਼ਰਮਾ ਜਿਲਾ ਮੁੱਖ ਸਲਾਹਕਾਰ, ਅਮਨ ਥਰੀਏਵਾਲ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਹੁਦੇਦਾਰ, ਗੁਰਵੇਲ ਸਿੰਘ ਸੇਖੋਂ, ਹਰਸਿਮਰਨ ਸਿੰਘ ਹੀਰਾ, ਅਤੁੱਲ ਸ਼ਰਮਾਂ, ਬਿਕਰਮਜੀਤ ਸਿੰਘ ਕਲੇਰ, ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ ਭਕਨਾ, ਰਾਹੁਲ ਸ਼ਰਮਾ, ਨਵਨੀਤ ਕੁਮਾਰ, ਅਕਾਸ਼ ਮਹਾਜਨ, ਸੁਖਰਾਜ ਸਿੰਘ, ਅਨਿਲ ਕੁਮਾਰ, ਅਜੇ ਸ਼ਰਮਾਂ, ਜਗਸ਼ੀਰ ਸਿੰਘ, ਸੁਰਿੰਦਰਪਾਲ ਸਿੰਘ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਦਵਿੰਦਰ ਸਿੰਘ, ਦਲਵਿੰਦਰ ਸਿੰਘ, ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment