Join WhatsApp

Join Now

ਪੰਜਾਬ ਕਾਂਗਰਸ ‘ਚ ਵੱਡਾ ਓਲਟਫੇਰ! ਚਰਨਜੀਤ ਚੰਨੀ ਸਣੇ ਕਈ ਲੀਡਰਾਂ ਨੂੰ ਮਿਲੇ ਨਵੇਂ ਅਹੁਦੇ (ਪੜ੍ਹੋ ਲਿਸਟ)

On: April 26, 2026 9:17 PM

 

ਪੰਜਾਬ ਕਾਂਗਰਸ ‘ਚ ਵੱਡਾ ਓਲਟਫੇਰ; ਚਰਨਜੀਤ ਚੰਨੀ ਸਣੇ ਕਈ ਲੀਡਰਾਂ ਨੂੰ ਮਿਲੇ ਨਵੇਂ ਅਹੁਦੇ (ਪੜ੍ਹੋ ਲਿਸਟ)

ਲੱਕੀ ਪੱਖੋਕੇ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਨਵੀਂ ਗਠਿਤ ਕੌਂਸਲ ‘ਚ ਕਈ ਦਿੱਗਜ ਚਿਹਰਿਆਂ ਦੀ ਸ਼ਮੂਲੀਅਤ

ਚੰਡੀਗੜ੍ਹ 26 ਅਪ੍ਰੈਲ 2026: ਪੰਜਾਬ ਦੀ ਸਿਆਸਤ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਇੱਕ ਅਹਿਮ ਸੰਗਠਨਾਤਮਕ ਫੈਸਲਾ ਲਿਆ ਹੈ।

ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ.ਸੀ. (SC) ਵਿੰਗ ਲਈ ‘ਸੂਬਾ ਸਲਾਹਕਾਰ ਕੌਂਸਲ’ (State Advisory Council) ਦੀ ਘੋਸ਼ਣਾ ਕੀਤੀ ਗਈ ਹੈ।

ਇਸ ਕਦਮ ਨੂੰ ਆਉਣ ਵਾਲੀਆਂ ਚੋਣਾਂ ਅਤੇ ਦਲਿਤ ਵੋਟ ਬੈਂਕ ਨੂੰ ਲਾਮਬੰਦ ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।

ਨਵੀਂ ਗਠਿਤ ਕੌਂਸਲ ਦੀ ਕਮਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੂੰ ਇਸ ਕੌਂਸਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਨੂੰ ਉਮੀਦ ਹੈ ਕਿ ਲੱਕੀ ਪੱਖੋਕੇ ਦੀ ਅਗਵਾਈ ਵਿੱਚ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ। ਪਾਰਟੀ ਨੇ ਇਸ ਕੌਂਸਲ ਵਿੱਚ ਤਜਰਬੇਕਾਰ ਅਤੇ ਪ੍ਰਭਾਵਸ਼ਾਲੀ ਆਗੂਆਂ ਨੂੰ ਸ਼ਾਮਲ ਕਰਕੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਕੌਂਸਲ ਦੇ ਪ੍ਰਮੁੱਖ ਮੈਂਬਰਾਂ ਵਿੱਚ ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ, ਪੰਜਾਬ), ਡਾ. ਅਮਰ ਸਿੰਘ (ਮੈਂਬਰ ਪਾਰਲੀਮੈਂਟ), ਸ਼ੇਰ ਸਿੰਘ ਘੁਬਾਇਆ (MP), ਅਰੁਣਾ ਚੌਧਰੀ (ਸਾਬਕਾ ਮੰਤਰੀ), ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹਨ।

ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸੀਨੀਅਰ ਆਗੂਆਂ ਨੂੰ ਇਸ ਸਲਾਹਕਾਰ ਕੌਂਸਲ ਵਿੱਚ ਸ਼ਾਮਲ ਕਰਨਾ ਇਹ ਦਰਸਾਉਂਦਾ ਹੈ ਕਿ ਕਾਂਗਰਸ ਪੰਜਾਬ ਵਿੱਚ ਐੱਸ.ਸੀ. ਭਾਈਚਾਰੇ ਨਾਲ ਜੁੜੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

 

Leave a Comment