Breaking: Bhagwant Mann ਸਰਕਾਰ ਨੇ 15 AAP ਵਿਧਾਇਕਾਂ ਨੂੰ ਸੌਂਪੀ ਵੱਡੀ ਜਿੰਮੇਵਾਰੀ! ਵੱਖ-ਵੱਖ ਕਮੇਟੀਆਂ ਦੇ ਲਗਾਏ ਚੇਅਰਮੈਨ, ਪੜ੍ਹੋ ਸੂਚੀ

On: ਮਈ 25, 2026 8:02 ਬਾਃ ਦੁਃ

 

Breaking: ਭਗਵੰਤ ਮਾਨ (Bhagwant Mann) ਸਰਕਾਰ ਨੇ 15 AAP ਵਿਧਾਇਕਾਂ ਨੂੰ ਸੌਂਪੀ ਵੱਡੀ ਜਿੰਮੇਵਾਰੀ! ਵੱਖ-ਵੱਖ ਕਮੇਟੀਆਂ ਦੇ ਲਗਾਏ ਚੇਅਰਮੈਨ, ਪੜ੍ਹੋ ਸੂਚੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ

ਚੰਡੀਗੜ੍ਹ, 25 ਮਈ, 2026:

ਪੰਜਾਬ ਦੀ ਭਗਵੰਤ ਮਾਨ ਸਰਕਾਰ (Bhagwant Mann Government) ਦੇ ਵੱਲੋਂ 15 ‘ਆਪ’ ਵਿਧਾਇਕਾਂ (15 AAP MLAs) ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦੱਸਿਆ ਗਿਆ ਕਿ, ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

15 MLAs ਨੂੰ ਕਮੇਟੀਆਂ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਪੰਜਾਬ ਵਿਧਾਨ ਸਭਾ ਦੇ ਨਾਮਜ਼ਦ ਮੈਂਬਰਾਂ ਦੀ ਵਿਸਤ੍ਰਿਤ ਸੂਚੀ ਨੱਥੀ ਹੈ।

ਪੜ੍ਹੋ ਸੂਚੀ

1. ਡਾ. ਇੰਦਰਬੀਰ ਸਿੰਘ ਨਿੱਝਰ- ਲੋਕ ਲੇਖਾ ਕਮੇਟੀ

2. ਜਗਰੂਪ ਸਿੰਘ ਗਿੱਲ- ਸਰਕਾਰੀ ਕਾਰੋਬਾਰ ਕਮੇਟੀ

3. ਮਨਜੀਤ ਸਿੰਘ ਬਿਲਾਸਪੁਰ – ਅਨੁਮਾਨ ਕਮੇਟੀ

4. ਸਰਵਜੀਤ ਕੌਰ ਮਾਣੂੰਕੇ- ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਭਲਾਈ ਕਮੇਟੀ

5. ਜੈ ਕ੍ਰਿਸ਼ਨ ਸਿੰਘ, ਡਿਪਟੀ ਸਪੀਕਰ (ਅਹੁਦੇ ਦੇ ਆਧਾਰ ‘ਤੇ ਚੇਅਰਮੈਨ)- ਹਾਊਸ ਕਮੇਟੀ

6. ਕੁਲਵੰਤ ਸਿੰਘ – ਸਥਾਨਕ ਸੰਸਥਾਵਾਂ ਬਾਰੇ ਕਮੇਟੀ

7. ਬੁੱਧ ਰਾਮ – ਪੰਚਾਇਤੀ ਰਾਜ ਇਕਾਈਆਂ ਬਾਰੇ ਕਮੇਟੀ

8. ਗੁਰਪ੍ਰੀਤ ਸਿੰਘ ਬਨਾਂਵਾਲੀ- ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕਮੇਟੀ

9. ਸਰਵਣ ਸਿੰਘ ਧੁੰਨ- ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕਮੇਟੀ

10. ਕੁਲਵੰਤ ਸਿੰਘ ਪੰਡੋਰੀ- ਵਿਸ਼ੇਸ਼ ਅਧਿਕਾਰ ਕਮੇਟੀ

11. ਦਵਿੰਦਰਜੀਤ ਸਿੰਘ ਲਾਡੀ ਢੋਸ – ਸਰਕਾਰੀ ਆਸ਼ਵਾਸਨ ਕਮੇਟੀ

12. ਕੁਲਵੰਤ ਸਿੰਘ ਸਿੱਧੂ – ਅਧੀਨ ਵਿਧਾਨ ਕਮੇਟੀ

13. ਬ੍ਰਹਮ ਸ਼ੰਕਰ ਜਿੰਪਾ – ਪਟੀਸ਼ਨ ਕਮੇਟੀ

14. ਡਾ. ਮੁਹੰਮਦ ਜਮੀਲ ਉਰ ਰਹਿਮਾਨ- ਪੇਪਰ ਲੇਡ ਅਤੇ ਲਾਇਬ੍ਰੇਰੀ ਕਮੇਟੀ

15. ਇੰਦਰਜੀਤ ਕੌਰ ਮਾਨ – ਕੁਐਸਚਨਜ਼ ਐਂਡ ਰੈਫ਼ਰੈਂਸਿਜ਼ ਕਮੇਟੀ

 

Join WhatsApp

Join Now

Leave a Comment