Join WhatsApp

Join Now

Chandigarh News: ਕਹਾਣੀ-ਸੰਗ੍ਰਹਿ ‘ਬਰਨਿੰਗ ਸਨੋਅ’ ‘ਤੇ ਗੋਸ਼ਠੀ ਦਾ ਆਯੋਜਨ

On: ਜੁਲਾਈ 4, 2026 9:04 ਬਾਃ ਦੁਃ

 

ਚੰਡੀਗੜ੍ਹ: ਕਹਾਣੀ-ਸੰਗ੍ਰਹਿ ‘ਬਰਨਿੰਗ ਸਨੋਅ’ ‘ਤੇ ਗੋਸ਼ਠੀ ਦਾ ਆਯੋਜਨ

ਚੰਡੀਗੜ੍ਹ-

ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਨਿਰਮਲ ਜਸਵਾਲ ਦੇ ਨਵੇਂ ਕਹਾਣੀ-ਸੰਗ੍ਰਹਿ ‘ਬਰਨਿੰਗ ਸਨੋਅ’ ’ਤੇ ਇੱਕ ਪੁਸਤਕ: ਇੱਕ ਸੰਵਾਦ ਤਹਿਤ ਗੋਸ਼ਟੀ ਕਰਾਈ ਗਈ।

ਗੋਸ਼ਟੀ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਗੋਸ਼ਟੀ ਵਿੱਚ ਸ਼ਾਮਿਲ ਵਿਦਵਾਨਾਂ ਅਤੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਵਿਭਾਗ ਦੀ ਪ੍ਰਾਧਿਆਪਕਾ ਡਾ. ਪਰਮਜੀਤ ਕੌਰ ਸਿੱਧੂ ਨੇ ਕਹਾਣੀ ਲੇਖਿਕਾ ਨਿਰਮਲ ਜਸਵਾਲ ਦੇ ਕਥਾ ਬੋਧ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ।

ਉਹਨਾਂ ਦੱਸਿਆ ਕਿ ਨਿਰਮਲ ਜਸਵਾਲ ਪੰਜਾਬੀ ਦੀ ਵਿਲੱਖਣ ਅਤੇ ਸਥਾਪਿਤ ਲੇਖਿਕਾ ਹੈ ਜੋ ਆਪਣੇ ਆਪ ਨੂੰ ਨਿਰੋਲ ਨਾਰੀ ਦੀ ਹੋਣੀ ਤੇ ਹੋਂਦ ਦੇ ਸੁਆਲਾਂ ਤੱਕ ਸੀਮਿਤ ਨਾ ਰੱਖ ਕੇ ਸਮਾਜਿਕ ਸਮੱਸਿਆਵਾਂ ਦੇ ਵਡੇਰੇ ਪ੍ਰਸੰਗ ਨੂੰ ਆਪਣੇ ਕਥਾ ਜਗਤ ਦਾ ਆਧਾਰ ਬਣਾਉਂਦੀ ਹੈ। ਉਸਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਨਾਲ ਜੁੜੇ ਹੋਏ ਹਨ ਅਤੇ ਉਹ ਸਮਾਜਿਕ ਯਥਾਰਥ ਨੂੰ ਬੇਬਾਕੀ ਨਾਲ ਪੇਸ਼ ਕਰਦੀ ਹੈ।

ਇਸ ਗੋਸ਼ਟੀ ਵਿੱਚ ਕਹਾਣੀ ਸੰਗ੍ਰਹਿ ‘ਬਰਨਿੰਗ ਸਨੋਅ’ ਉੱਪਰ ਦੋ ਖੋਜ-ਪੱਤਰ ਪੜ੍ਹੇ ਗਏ। ਪਹਿਲਾ ਪਰਚਾ ਡਾ. ਜਤਿੰਦਰ ਸਿੰਘ ਨੇ ਪੜ੍ਹਿਆ। ਡਾ. ਜਤਿੰਦਰ ਨੇ ਆਪਣੇ ਖੋਜ-ਪੱਤਰ ਵਿੱਚ ਪੰਜਾਬੀ ਕਹਾਣੀ ਪ੍ਰੰਪਰਾ ਦੇ ਪ੍ਰਸੰਗ ਵਿੱਚ ਸਮਕਾਲੀ ਪੰਜਾਬੀ ਕਹਾਣੀ ਦੀ ਵੱਖਰਤਾ ਬਾਰੇ ਗੱਲ ਕਰਦਿਆਂ ਨਿਰਮਲ ਜਸਵਾਲ ਦੀਆਂ ਕਹਾਣੀਆਂ ਦੇ ਸਮਾਜਿਕ ਤੇ ਇਤਿਹਾਸਕ ਖਾਸੇ ਨੂੰ ਉਭਾਰਿਆ। ਦੂਜਾ ਪਰਚਾ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਦੁਆਰਾ ਪੇਸ਼ ਕੀਤਾ ਗਿਆ।

ਜਸਵੀਰ ਰਾਣਾ ਨੇ ਬੜੇ ਵਿਸਥਾਰ ਵਿੱਚ ਬਰਨਿੰਗ ਸਨੋਅ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਪੇਸ਼ ਕਰਦਿਆਂ ਜਿੱਥੇ ਇਹਨਾਂ ਕਹਾਣੀਆਂ ਨੂੰ ਵਰਤਮਾਨ ਮਨੁੱਖ ਦੀ ਸੰਵੇਦਨਾ ਨੂੰ ਛੂਹਣ ਵਾਲੀਆਂ ਦੱਸਿਆ ਉੱਥੇ ਸਮਾਜਿਕ ਤੇ ਰਾਜਨੀਤਕ ਸੁਭਾਅ ਵਾਲੀਆਂ ਕਹਾਣੀਆਂ ਦੇ ਪ੍ਰਸੰਗ ਵਿੱਚ ਨਿਰਮਲ ਜਸਵਾਲ ਦੀ ਰਾਜਸੀ ਚੇਤਨਾ ਬਾਰੇ ਅਹਿਮ ਨੁਕਤੇ ਪੇਸ਼ ਕੀਤੇ। ਪ੍ਰਸਿੱਧ ਪੰਜਾਬੀ ਕਹਾਣੀਕਾਰ ਜਤਿੰਦਰ ਹਾਂਸ ਨੇ ਕਹਾਣੀਆਂ ਬਾਰੇ ਬਹਿਸ ਦਾ ਆਰੰਭ ਕਰਦਿਆਂ ਇਹਨਾਂ ਕਹਾਣੀਆਂ ਦੇ ਸਿਰਜਨਾਤਮਕ ਪਹਿਲੂਆਂ ਬਾਰੇ ਕਈ ਨੁਕਤੇ ਪੇਸ਼ ਕੀਤੇ।

ਫਰੈਂਚ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਬਲਜੀਤ ਕੌਰ ਨੇ ਨਿਰਮਲ ਜਸਵਾਲ ਦੀ ਕਹਾਣੀ ‘ਵੈਮਪਾਇਰ’ ਦਾ ਸਮਾਜ ਭਾਸ਼ਾ ਵਿਗਿਆਨ ਦੇ ਨੁਕਤਾ ਨਿਗਾਹ ਤੋਂ ਵਿਸ਼ਲੇਸ਼ਣ ਪੇਸ਼ ਕੀਤਾ। ਇਸ ਗੋਸ਼ਟੀ ਦੀ ਪ੍ਰਧਾਨਗੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਯੋਗਰਾਜ ਨੇ ਕੀਤੀ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਨਿਰਮਲ ਜਸਵਾਲ ਪੰਜਾਬੀ ਕਹਾਣੀ ਦੀ ਤੀਜੀ ਪੀੜ੍ਹੀ ਦੀ ਪਰਪੱਕ ਲੇਖਿਕਾ ਹੈ ਜੋ ਨਿੱਜੀ ਜੀਵਨ ਤਜ਼ਰਬਿਆਂ ਵਿੱਚੋਂ ਆਪਣੀ ਕਹਾਣੀ ਦੀ ਬੁਣਤੀ ਤਿਆਰ ਕਰਦੀ ਹੈ।

ਇਸ ਮੌਕੇ ‘ਤੇ ਵਿਭਾਗ ਦੇ ਹੋਰ ਅਧਿਆਪਕ ਪ੍ਰੋ. ਅਕਵਿੰਦਰ ਕੌਰ ਤਨਵੀ, ਰਵੀ ਕੁਮਾਰ ਅਤੇ ਕਹਾਣੀਕਾਰ ਪਰਮਜੀਤ ਸਿੰਘ ਮਾਨ, ਪਾਲ ਅਜਨਵੀ, ਅਵਤਾਰ ਸਿੰਘ ਪਤੰਗ, ਪਰਮਿੰਦਰ ਕੌਰ ਗਜ਼ਲਗੋ, ਪਰਮਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਖੋਜਾਰਥੀ ਸ਼ਾਮਿਲ ਹੋਏ।

 

More

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

ਵੱਡੀ ਖ਼ਬਰ: ਕਿਸਾਨ ਲੀਡਰ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਘਰ ਚ ਨਜ਼ਰਬੰਦ

ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ 11 ਸਤੰਬਰ ਤੱਕ ਵਧੀ! ਸਾਰੇ ਕੰਮਕਾਜ ਠੱਪ

Leave a Comment