Friday, May 17, 2024
No menu items!
HomeChandigarhPSEB Result 2024: ਪੰਜਾਬ 'ਚ ਕੰਮੀਆਂ ਦੇ ਵੇਹੜਿਆਂ ਦੇ ਵਿਦਿਆਰਥੀਆਂ ਦਾ ਪੁਲਿਸ...

PSEB Result 2024: ਪੰਜਾਬ ‘ਚ ਕੰਮੀਆਂ ਦੇ ਵੇਹੜਿਆਂ ਦੇ ਵਿਦਿਆਰਥੀਆਂ ਦਾ ਪੁਲਿਸ ਵੱਲੋਂ ਸਨਮਾਨ

 

PSEB Result 2024: SSP ਡਾਕਟਰ ਪ੍ਰਗਿਆ ਜੈਨ ਵੱਲੋਂ ਨਵੀਂ ਪਿਰਤ ਦੀ ਸ਼ੁਰੂਆਤ!

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਪਰਮਜੀਤ ਢਾਬਾਂ, ਫਾਜ਼ਿਲਕਾ

PSEB Result 2024: ਭਾਰਤ ਪਾਕਿ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ, ਜਿੱਥੇ ਸਰਹੱਦੀ ਪਿੰਡਾਂ ਵਿਚ ਬੁਨਿਆਦੀ ਸਹੁਲਤਾਂ ਦੀ ਘਾਟ ਵੀ ਰੜਕਦੀ ਹੈ ਅਤੇ ਇੱਥੋਂ ਤੱਕ ਕਿ ਅੰਤਰ ਰਾਸ਼ਟਰੀ ਹੱਦ ਦੇ ਨਾਲ ਲੱਗਦੇ ਕੁਝ ਪਿੰਡਾਂ ਵਿਚ ਤਾਂ ਮੋਬਾਇਲ ਨੈਟਵਰਕ ਵੀ ਪੂਰਾ ਨਹੀਂ ਪਹੁੰਚਦਾ ਹੈ, ਉਨ੍ਹਾਂ ਪਿੰਡਾਂ ਦੇ ਕੰਮੀਆਂ ਦੇ ਵੇਹੜਿਆਂ ਦੇ ਨਿਆਣਿਆਂ ਜਿੰਨਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਵਿਚ ਆਪਣੇ ਰੌਸ਼ਨ ਦਿਮਾਗ ਨਾਲ ਸਮਾਜ ਲਈ ਆਸ ਦੀਆਂ ਚਿਣਗਾਂ ਬਖੇਰੀਆਂ ਹਨ।

ਇਹ ਵੀ ਪੜ੍ਹੋ-PSEB 10th Result 2024: 10ਵੀਂ ਜਮਾਤ ਦਾ ਨਤੀਜਾ ਇੰਝ ਕਰੋ ਡਾਊਨਲੋਡ! ਇਸ ਲਿੰਕ ‘ਤੇ ਕਰੋ ਕਲਿੱਕ

ਅਜਿਹੇ ਹੀ 18 ਹੋਣਹਾਰ ਬੱਚਿਆਂ ਜਿੰਨ੍ਹਾਂ ਵਿਚੋਂ 16 ਕੁੜੀਆਂ ਹਨ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਡਾ: ਪ੍ਰਗਿਆ ਜੈਨ ਵੱਲੋਂ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਡਿਪਟੀ ਕਮਿਸ਼ਨਰ ਅਤੇ ਸੈਸ਼ਨ ਜੱਜ ਨਾਲ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਨੇ ਵੀ ਇੰਨ੍ਹਾਂ ਬੱਚਿਆਂ ਨਾਲ ਮੁਲਾਕਾਤ ਕਰਕੇ ਇੰਨ੍ਹਾਂ ਨੂੰ ਜੀਵਨ ਵਿਚ ਨਵੇਂ ਮੁਕਾਮ ਸਰ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ-PSEB 5th Result 2024: 5ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਲਈ ਇਸ ਐਕਟਿਵ ਲਿੰਕ ‘ਤੇ ਕਰੋ ਕਲਿੱਕ

ਇੰਨ੍ਹਾਂ ਬੱਚਿਆਂ ਵਿਚ ਜਿਆਦਾਤਰ ਅਜਿਹੇ ਘਰਾਂ ਤੋਂ ਹਨ ਜਿੱਥੇ ਰੋਜ਼ਮਰਾ ਦਾ ਜੀਵਨ ਵੀ ਮੁਸਕਿਲਾਂ ਭਰਿਆ ਹੈ। ਕੁਝ ਦੇ ਮਾਤਾ ਪਿਤਾ ਛੋਟੇ ਕਿਸਾਨ ਹਨ, ਕੁਝ ਦੇ ਦਿਹਾੜੀਦਾਰ ਤੇ ਕੁਝ ਦੇ ਛੋਟੇ ਕਾਰੀਗਰ। ਪਰ ਇੰਨ੍ਹਾਂ ਬੱਚਿਆਂ ਨੇ ਇਨ੍ਹਾਂ ਦੁਸ਼ਵਾਰੀਆਂ ਨੂੰ ਆਪਣੇ ਬੁਲੰਦ ਹੌ਼ਸਲੇ ਨਾਲ ਮਾਤ ਦੇ ਕੇ ਨਾ ਕੇਵਲ ਆਪਣੇ ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਹੀ ਨਹੀਂ ਰੌਸ਼ਨਾਇਆ,ਸਗੋਂ ਇੰਨ੍ਹਾਂ ਨੇ ਹੋਰਨਾਂ ਲਈ ਚਾਣਨ ਮੁਨਾਰੇ ਬਣਨ ਦਾ ਕੰਮ ਵੀ ਕੀਤਾ ਹੈ।

ਇਹ ਵੀ ਪੜ੍ਹੋPSEB 8th Result 2024: PSEB ਨੇ 8ਵੀਂ ਜਮਾਤ ਦੇ ਨਤੀਜੇ ਐਲਾਨੇ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ

ਇਸ ਉਪਰਾਲੇ ਦੇ ਸਿਰਜਕ ਡਾ: ਪ੍ਰਗਿਆ ਜੈਨ ਐਸਐਸਪੀ ਨੇ ਦੱਸਿਆ ਕਿ ਇੰਨ੍ਹਾਂ ਬੱਚਿਆਂ ਨੂੰ ਪੁਲਿਸ ਦੀ ਸਾਂਝ ਟੀਮ ਸਤਿਕਾਰ ਸਹਿਤ ਸਮੇਤ ਇੰਨ੍ਹਾਂ ਦੇ ਮਾਪਿਆਂ ਦੇ ਪੁਲਿਸ ਹੈਡਕੁਆਰਟਰ ਲੈ ਕੇ ਆਈ, ਜਿੱਥੇ ਉਨ੍ਹਾਂ ਨੇ ਇੰਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਇੰਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਸਬੰਧੀ ਕੈਰੀਅਰ ਸਲਾਹ ਵੀ ਦਿੱਤੀ।

ਇਹ ਵੀ ਪੜ੍ਹੋWeather Forecast: ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ! ਪੰਜਾਬ ‘ਚ ਇਸ ਦਿਨ ਪਵੇਗਾ ਭਾਰੀ ਮੀਂਹ

ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਇਕ ਵਾਰ ਦਾ ਪੁਲਿਸ ਦੀ ਗੱਡੀ ਵੇਖ ਕੇ ਉਹ ਡਰ ਹੀ ਗਏ ਸੀ, ਪਰ ਜਦ ਉਨ੍ਹਾਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਤੇ ਮਾਣ ਹੋਇਆ। ਐਸਐਸਪੀ ਦਫ਼ਤਰ ਵਿਚ ਇੰਨ੍ਹਾਂ ਬੱਚਿਆਂ ਨੂੰ ਪੁਲਿਸ ਦੀ ਪੂਰੀ ਕਾਰਗੁਜ਼ਾਰੀ ਵਿਖਾਈ ਗਈ।

ਇਹ ਵੀ ਪੜ੍ਹੋ-PSEB Class 12th Result 2024: 12ਵੀਂ ਜਮਾਤ ਦਾ ਨਤੀਜਾ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ

ਗੱਲਬਾਤ ਦੌਰਾਨ ਇੰਨ੍ਹਾਂ ਵਿਦਿਆਰਥੀਆਂ ਨੇ ਆਈਏਐਸ, ਆਈਪੀਐਸ, ਜੱਜ ਅਤੇ ਇੱਥੋਂ ਤੱਕ ਇਕ ਨੇ ਤਾਂ ਦੇਸ਼ ਦਾ ਅਗਲਾ ਏਪੀਜੇ ਅਬਦੁਲ ਕਲਾਮ ਬਣਨ ਦਾ ਸੁਪਨਾ ਵੀ ਸਾਂਝਾ ਕੀਤਾ। ਪੁਲਿਸ ਵਿਭਾਗ ਵੱਲੋਂ ਐਸਐਸਪੀ ਡਾ: ਪ੍ਰਗਿਆ ਜੈਨ ਨੇ ਇੰਨ੍ਹਾਂ ਨੂੰ ਸਰਟੀਫਿਕੇਟ, ਮੈਡਲ ਦਿੱਤਾ।

ਇਹ ਵੀ ਪੜ੍ਹੋ-PSEB 10th Result 2024: 10ਵੀਂ ਜਮਾਤ ਦਾ ਨਤੀਜਾ ਇੰਝ ਕਰੋ ਡਾਊਨਲੋਡ! ਇਸ ਲਿੰਕ ‘ਤੇ ਕਰੋ ਕਲਿੱਕ

ਇਸ ਮੌਕੇ ਅਨੀਤਾ ਰਾਣੀ ਪੁੱਤਰੀ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਪਿੰਡ ਢਾਬ ਖੁਸ਼ਹਾਲ ਜੋਈਆ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 97.69% ਅੰਕ ਹਾਸਲ ਕੀਤੇ ਹਨ। ਉਸਦੇ ਪਿਤਾ ਜੀ ਟੈਂਟ ਹਾਊਸ ਦਾ ਕੰਮ ਕਰਦੇ ਹਨ ਅਤੇ ਉਹ ਯੂ.ਪੀ.ਐਸ.ਸੀ. ਦੀ ਪੜ੍ਹਾਈ ਕਰਕੇ ਅਫਸਰ ਬਣਨਾ ਚਾਹੁੰਦੀ ਹੈ।

ਇਹ ਵੀ ਪੜ੍ਹੋBe careful! ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਇਸ ਦਿਨ, ਬੰਦ ਰਹਿਣਗੀਆਂ ਬੱਸਾਂ! ਜਾਣੋ ਵਜ੍ਹਾ

ਕਿਰਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਗਰੀਬਾ ਸਾਂਦੜ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 96.92% ਅੰਕ ਹਾਸਲ ਕੀਤੇ ਹਨ ਅਤੇ ਉਸਦੇ ਪਿਤਾ ਜੀ ਕੰਟੀਨ ਦਾ ਕੰਮ ਕਰਦੇ ਹਨ ਅਤੇ ਉਹ ਆਈ.ਏ.ਐਸ ਅਫਸਰ ਬਣਨਾ ਚਾਹੁੰਦੀ ਹੈ। ਅਮਨਜੋਤ ਕੌਰ ਪੁੱਤਰੀ ਲਖਵਿੰਦਰ ਸਿੰਘ, ਗੁਰੂ ਨਾਨਕ ਪਬਲਿਕ ਹਾਈ ਸਕੂਲ ਲੱਧੂਵਾਲਾ ਉਤਾੜ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 96.62% ਅੰਕ ਹਾਸਲ ਕੀਤੇ ਹਨ ਅਤੇ ਉਹ ਜੱਜ ਬਣਨਾ ਚਾਹੁੰਦੀ ਹੈ।

ਇਹ ਵੀ ਪੜ੍ਹੋBank Holidays: ਮਈ ਮਹੀਨੇ ‘ਚ ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ

ਇਹ ਵੀ ਪੜ੍ਹੋ24,000 Teacher appointments canceled: 24,000 ਅਧਿਆਪਕਾਂ ਨਿਯੁਕਤੀਆਂ ਰੱਦ ਕਰਨ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਜਾਂਚ ਤੇ ਵੱਡਾ ਆਦੇਸ਼ ਜਾਰੀ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments