Join WhatsApp

Join Now

“ਅਖੌਤੀ ਇਨਕਲਾਬੀਆਂ” ਵੱਲੋਂ ਵਿਰੋਧੀ ਧਿਰ ਦਾ ਜਵਾਬ ਦੇਣ ਦੀ ਬਜਾਏ, ਮਹਿਲਾ ਵਿਧਾਇਕਾਂ ਨੂੰ ਅੱਗੇ ਕਰਕੇ ਕੀਤੀ ਜਾ ਰਹੀ ਰਾਜਨੀਤੀ- ਰਾਣਾ ਗੁਰਜੀਤ ਦਾ AAP ‘ਤੇ ਵੱਡਾ ਹਮਲਾ

On: October 27, 2026 2:57 PM

 

“ਅਖੌਤੀ ਇਨਕਲਾਬੀਆਂ” ਵੱਲੋਂ ਵਿਰੋਧੀ ਧਿਰ ਦਾ ਜਵਾਬ ਦੇਣ ਦੀ ਬਜਾਏ, ਮਹਿਲਾ ਵਿਧਾਇਕਾਂ ਨੂੰ ਅੱਗੇ ਕਰਕੇ ਕੀਤੀ ਜਾ ਰਹੀ ਰਾਜਨੀਤੀ- ਰਾਣਾ ਗੁਰਜੀਤ ਦਾ AAP ‘ਤੇ ਵੱਡਾ ਹਮਲਾ

“ਮਿੱਤਰਾਂ ਦਾ ਨਾਂ ਤਾਂ ਚੱਲਦਾ ਹੀ ਹੈ”- ਭਾਜਪਾ ‘ਚ ਜਾਣ ਦੀਆਂ ਅਫ਼ਵਾਹਾਂ ‘ਤੇ ਰਾਣਾ ਗੁਰਜੀਤ ਦਾ ਵੱਡਾ ਬਿਆਨ, ਪਾਰਟੀ ਬਦਲਣ ਦੀਆਂ ਚਰਚਾਵਾਂ ‘ਤੇ ਤੋੜੀ ਚੁੱਪ; ਕਿਹਾ- “ਬਿਨਾਂ ਜਾਂਚ-ਪੜਤਾਲ ਸੋਸ਼ਲ ਮੀਡੀਆ ‘ਤੇ ਖ਼ਬਰਾਂ ਨਾ ਚਲਾਓ”

ਚੰਡੀਗੜ੍ਹ 27 ਅਕਤੂਬਰ 2026- ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਹੋਏ ਭਾਰੀ ਹੰਗਾਮੇ ਅਤੇ ਸਿਆਸੀ ਹਲਚਲ ਵਿਚਾਲੇ ਸੀਨੀਅਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੱਤਾਧਾਰੀ ਧਿਰ ‘ਤੇ ਤਿੱਖੇ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਵੱਖ-ਵੱਖ ਸਿਆਸੀ ਅਫ਼ਵਾਹਾਂ ‘ਤੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੋਵੇ, ਤਾਂ ਸੱਤਾਧਾਰੀ ਪਾਰਟੀ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਅਨੁਸਾਰ ਅੰਦਰ ਜਾ ਕੇ ਸ਼ਾਂਤੀਪੂਰਵਕ ਆਪਣਾ ਕੰਮ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ, ਤਾਂ ਮੁੱਖ ਮੰਤਰੀ ਜਾਂ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸਦਨ ਵਿੱਚ ਕੋਈ ਮਤਾ ਜਾਂ ਮਹੱਤਵਪੂਰਨ ਮੁੱਦਾ ਲਿਆ ਕੇ ਉਸ ‘ਤੇ ਚਰਚਾ ਕਰਨੀ ਚਾਹੀਦੀ ਹੈ।

ਰਾਣਾ ਗੁਰਜੀਤ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਇਸੇ ਲਈ ਵਿਧਾਨ ਸਭਾ ਦੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਨਾਲ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ।

“ਮਹਿਲਾ ਵਿਧਾਇਕਾਂ ਨੂੰ ਅੱਗੇ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ”- ਰਾਣਾ ਗੁਰਜੀਤ ਸਿੰਘ

ਸੱਤਾਧਾਰੀ ਧਿਰ (AAP) ਦੇ ਰਵੱਈਏ ‘ਤੇ ਹੈਰਾਨੀ ਪ੍ਰਗਟ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ, “ਜਿਹੜੇ ਲੋਕ ਆਪਣੇ ਆਪ ਨੂੰ ਪੰਜਾਬ ਦੇ ਸੂਰਬੀਰ ਅਤੇ ਯੋਧੇ ਅਖਵਾਉਂਦੇ ਹਨ, ਉਨ੍ਹਾਂ ਨੇ ਵਿਧਾਨ ਸਭਾ ਵਿੱਚ ਹੰਗਾਮਾ ਕਰਨ ਲਈ ਮਹਿਲਾ ਵਿਧਾਇਕਾਂ ਨੂੰ ਅੱਗੇ ਕਰ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਸਿਆਸਤ ਦਾ ਪੱਧਰ ਇੰਨਾ ਹੇਠਾਂ ਡਿੱਗ ਜਾਵੇਗਾ, ਇਸ ਦੀ ਉਮੀਦ ਨਹੀਂ ਸੀ। ਪੰਜਾਬ ਦੇ ਪਾਣੀਆਂ ਅਤੇ ਹੋਰ ਅਹਿਮ ਮੁੱਦਿਆਂ ‘ਤੇ ਸਦਨ ਵਿੱਚ ਗੰਭੀਰ ਚਰਚਾ ਹੋਣੀ ਚਾਹੀਦੀ ਸੀ, ਪਰ ਸਰਕਾਰ ਨੇ ਅਜਿਹਾ ਮਾਹੌਲ ਬਣਾ ਦਿੱਤਾ ਕਿ ਕੋਈ ਵੀ ਬੋਲਣ ਵਾਲਾ ਨਹੀਂ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਰਕਾਰ ਵਿਰੋਧੀ ਧਿਰ ਦੇ ਤੱਥਾਂ ਅਤੇ ਪ੍ਰਸ਼ਨਾਂ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਖ਼ਬਰਾਂ ਬਾਰੇ ਪੁੱਛੇ ਜਾਣ ‘ਤੇ ਰਾਣਾ ਗੁਰਜੀਤ ਸਿੰਘ ਨੇ ਹੱਸਦਿਆਂ ਕਿਹਾ, “ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ‘ਮਿੱਤਰਾਂ ਦਾ ਨਾਂ ਤਾਂ ਚੱਲਦਾ ਹੀ ਹੈ’। ਦੋ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਮੇਰੇ ਨਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।” ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਦੇ ਸਵਾਲ ‘ਤੇ ਉਨ੍ਹਾਂ ਸਵਾਲੀਆ ਲਹਿਜ਼ੇ ਵਿੱਚ ਪੁੱਛਿਆ ਕਿ “ਭਾਜਪਾ ਦਾ ਸੀਨੀਅਰ ਲੀਡਰ ਆਖ਼ਰ ਹੈ ਕੌਣ?” ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਨਹੀਂ ਮਿਲੇ ਅਤੇ ਇਹ ਸਾਰੀਆਂ ਗੱਲਾਂ ਸਿਰਫ਼ ਸੋਸ਼ਲ ਮੀਡੀਆ ਦੀ ਉਪਜ ਹਨ।

ਕਾਂਗਰਸੀ ਨੇਤਾ ਨੇ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਪੁਸ਼ਟੀ (ਵੈਰੀਫਾਈ) ਕੀਤੇ ਕੋਈ ਵੀ ਖ਼ਬਰ ਨਹੀਂ ਚਲਾਉਣੀ ਚਾਹੀਦੀ। ਉਨ੍ਹਾਂ ਸਪਸ਼ਟ ਕੀਤਾ ਕਿ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, “ਮੇਰਾ ਬੇਟਾ ਚਾਹੇ ਅਜ਼ਾਦ (ਇੰਡੀਪੈਂਡੈਂਟ) ਜਿੱਤਿਆ ਹੋਵੇ, ਪਰ ਉਸ ਦੀ ਸੋਚ ਅਤੇ ਰੂਹ ਪੂਰੀ ਤਰ੍ਹਾਂ ਕਾਂਗਰਸੀ ਹੈ। ਕਿਸੇ ਨੂੰ ਵੀ ਇਸ ਬਾਰੇ ਕੋਈ ਗਲਤਫ਼ਹਿਮੀ ਨਹੀਂ ਹੋਣੀ ਚਾਹੀਦੀ।”

ਉਨ੍ਹਾਂ ਵਿਰੋਧੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਸਾਡੇ ਆਪਣੇ ਹੀ ਕੁਝ ਨੇਤਾਵਾਂ ਨੂੰ ਸ਼ਾਇਦ ਇਹ ਝੂਠੀਆਂ ਖ਼ਬਰਾਂ ਸੁਣ ਕੇ ਖ਼ੁਸ਼ੀ ਹੋ ਰਹੀ ਸੀ ਕਿ ਰਾਣਾ ਪਾਰਟੀ ਛੱਡ ਰਿਹਾ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ। ਰਾਣਾ ਗੁਰਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪੰਜਾਬ ਦੇ ਹਿੱਤਾਂ ਲਈ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹਿਣਗੇ।

 

More

ਵੱਡੀ ਖ਼ਬਰ: ਪੰਜਾਬ ਦੇ ਪਾਣੀਆਂ ‘ਤੇ ਮੋਦੀ ਸਰਕਾਰ ਦੇ ਡਾਕੇ ਖਿਲਾਫ਼ ਵਿਧਾਨ ਸਭਾ ‘ਚ ਮਤੇ ਪਾਸ! ਭਗਵੰਤ ਮਾਨ ਮਾਨ ਨੇ ਕਿਹਾ- ‘ਬੂੰਦ-ਬੂੰਦ ਦੀ ਕਰਾਂਗੇ ਰਖਵਾਲੀ’

BIG BREAKING: ਰਾਹੁਲ ਗਾਂਧੀ ‘ਝੋਟੇ’ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ? ਪ੍ਰਤਾਪ ਬਾਜਵਾ ਦਾ ਵੱਡਾ ਬਿਆਨ 

Breaking- ‘ਕੋਠੀਆਂ ‘ਤੇ ਕਬਜ਼ੇ ਦੇ ਇਲਜ਼ਾਮਾਂ ‘ਤੇ AAP ਵਿਧਾਇਕਾ ਨੇ ਦਿੱਤੀ ਸਫ਼ਾਈ’! ਪੜ੍ਹੋ ਕੀ ਕਿਹਾ?

ਲੈਂਡ ਪੂਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਪਾੜਿਆ! ਵਿਧਾਨ ਸਭਾ ਦੇ ਬਾਹਰ MLA ਪ੍ਰਗਟ ਸਿੰਘ ਨੇ ਖੋਲ੍ਹੇ ਕਈ ਰਾਜ਼, ਕਿਹਾ- BJP ਦੀ ਬੀ-ਟੀਮ ਵੱਲੋਂ ਚੋਰ ਦਰਵਾਜ਼ੇ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਸਾਜ਼ਿਸ਼

ਸਾਵਧਾਨ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ; ਪੰਜਾਬ ‘ਚ 2 ਦਿਨ ਪਵੇਗਾ ਭਾਰੀ ਮੀਂਹ

ਵੱਡੀ ਖ਼ਬਰ: ਭਗਵੰਤ ਮਾਨ ਦੇ OSD ਘੁੰਮਣ ਵੱਲੋਂ ਬਿਕਰਮ ਮਜੀਠੀਆ ਨੂੰ ਲੀਗਲ ਨੋਟਿਸ ਜਾਰੀ

Leave a Comment