Friday, May 17, 2024
No menu items!
HomeEducationMaster Cadre recruitment: 4161 ਮਾਸਟਰ ਕੇਡਰ ਦੀ ਭਰਤੀ ਦੀਆਂ ਵੇਟਿੰਗ ਲਿਸਟਾਂ ਜਾਰੀ...

Master Cadre recruitment: 4161 ਮਾਸਟਰ ਕੇਡਰ ਦੀ ਭਰਤੀ ਦੀਆਂ ਵੇਟਿੰਗ ਲਿਸਟਾਂ ਜਾਰੀ ਕਰਨ ਦੀ ਮੰਗ

 

Master Cadre recruitment: ਵੱਖ-ਵੱਖ ਵਿਸ਼ਿਆਂ ਦੇ ਵੇਟਿੰਗ ਉਮੀਦਵਾਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਿਸਟਾਂ ਦੀ ਉਡੀਕ ਕਰ ਰਹੇ ਹਨ 

ਦਲਜੀਤ ਕੌਰ, ਸੰਗਰੂਰ

Master Cadre recruitment: 4161 ਮਾਸਟਰ ਕੇਡਰ ਭਰਤੀ ਜਿਸਦਾ ਇਸ਼ਤਿਹਾਰ 2021 ਦੇ ਵਿਚ ਆਇਆ ਸੀ, ਹੁਣ ਤੱਕ ਪੂਰੀ ਹੋਣ ਦੀ ਉਡੀਕ ਵਿਚ ਹੈ। ਵੱਖ-ਵੱਖ ਵਿਸ਼ਿਆਂ ਦੇ ਵੇਟਿੰਗ ਉਮੀਦਵਾਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਿਸਟਾਂ ਦੀ ਉਡੀਕ ਕਰ ਰਹੇ ਹਨ।

ਪਰ ਸਿੱਖਿਆ ਮਹਿਕਮੇ ਵੱਲੋਂ ਵਾਰ ਵਾਰ ਲਾਰੇ ਹੀ ਮਿਲ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਵੇਟਿੰਗ ਲਿਸਟਾਂ ਜਾਰੀ ਕੀਤੀਆਂ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ।

ਪਰ ਅੰਗਰੇਜ਼ੀ, ਐੱਸ. ਐੱਸ. ਟੀ. ਮੈਥ ਅਤੇ ਸਾਇੰਸ ਵਿਸ਼ਿਆਂ ਦੀਆਂ ਲਿਸਟਾਂ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਇਹਨਾਂ ਵਿਸ਼ਿਆਂ ਦੇ ਉਮੀਦਵਾਰ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚ ਦੀ ਲੰਘ ਰਹੇ ਹਨ।

4161 ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਰਸ਼ਪਾਲ ਜਲਾਲਾਬਾਦ, ਮੀਤ ਪ੍ਰਧਾਨ ਮਲਵਿੰਦਰ ਸਿੰਘ, ਜਨਰਲ ਸਕੱਤਰ ਬਲਕਾਰ ਬੁਢਲਾਡਾ ਨੇ ਕਿਹਾ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਮਸਲੇ ਵੱਲ ਖੁਦ ਧਿਆਨ ਦੇਕੇ ਲਿਸਟਾਂ ਜਾਰੀ ਕਰਵਾਉਣ ਤਾਂ ਜੋ ਰਹਿੰਦੇ ਉਮੀਦਵਾਰ ਵੀ ਰੁਜ਼ਗਾਰ ਤੇ ਲੱਗ ਸਕਣ।

ਇਸ ਮੌਕੇ ਸੂਬਾ ਕਮੇਟੀ ਮੈਂਬਰ ਬਲਕਾਰ ਮਘਾਣੀਆ, ਜਸਵਿੰਦਰ ਲੁਧਿਆਣਾ, ਅਲਕਾ ਫਗਵਾੜਾ, ਗੁਰਜੀਤ ਕੌਰ, ਜਸਵਿੰਦਰ ਕੌਰ ਲਾਂਬਾ, ਲਵੀ ਢਿੰਗੀ, ਬਲਕਾਰ ਬੁਢਲਾਡਾ, ਹਰਦੀਪ ਬਠਿੰਡਾ, ਬੀਰਬਲ, ਇੰਦਰਾਜ਼ ਅਬੋਹਰ, ਜਗਸੀਰ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਮੋੜ, ਜਗਦੀਸ਼ ਪਾਲੀਵਾਲਾ, ਅੰਜੁ ਬਾਲਾ ਆਦਿ ਨੇ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ 9 ਮਈ ਤੋਂ ਜੁਆਇੰਨ ਕਰ ਚੁੱਕੇ ਅਧਿਆਪਕਾਂ ਨੂੰ ਤਨਖਾਹ ਦੇਣ ਸਬੰਧੀ ਭਰੋਸਾ ਦਿੱਤਾ ਸੀ।

ਪਰ ਅਜੇ ਤੱਕ ਇਹ ਮਸਲਾ ਵੀ ਅੱਧ ਵਿਚਕਾਰ ਹੀ ਲਮਕ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਪਰੋਕਤ ਮਸਲਿਆਂ ਪ੍ਰਤੀ ਕੋਈ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments