Sunday, May 19, 2024
No menu items!
HomeEducationਪਠਾਨਕੋਟ: ਸਿੱਖਿਆ ਵਿਭਾਗ ਵੱਲੋਂ ਚਲਾਇਆ ਗਿਆ ਦੋ ਰੋਜ਼ਾ ਮੈਗਾ ਦਾਖ਼ਲਾ ਅਭਿਆਨ

ਪਠਾਨਕੋਟ: ਸਿੱਖਿਆ ਵਿਭਾਗ ਵੱਲੋਂ ਚਲਾਇਆ ਗਿਆ ਦੋ ਰੋਜ਼ਾ ਮੈਗਾ ਦਾਖ਼ਲਾ ਅਭਿਆਨ

 

ਮੈਗਾ ਦਾਖ਼ਲਾ ਅਭਿਆਨ ਦੌਰਾਨ 49 ਬੱਚਿਆਂ ਦਾ ਦਾਖ਼ਲਾ ਕਰ ਬਲਾਕ ਪਠਾਨਕੋਟ -3 ਰਿਹਾ ਪਹਿਲੇ ਨੰਬਰ ਤੇ:- ਡੀਜੀ ਸਿੰਘ

ਪੰਜਾਬ ਨੈੱਟਵਰਕ, ਪਠਾਨਕੋਟ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰਭਗਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਭਰ ਦੇ ਸਮੂਹ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਦੋ ਰੋਜ਼ਾ ਮੈਗਾ ਦਾਖ਼ਲਾ ਅਭਿਆਨ ਚਲਾਇਆ ਗਿਆ। ਇਸ ਦੋ ਰੋਜ਼ਾ ਦਾਖ਼ਲਾ ਅਭਿਆਨ ਦੌਰਾਨ ਜ਼ਿਲ੍ਹੇ ਵਿੱਚੋਂ 331 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਨੇ ਦੱਸਿਆ ਕਿ ਦੋ ਰੋਜ਼ਾ ਮੈਗਾ ਦਾਖ਼ਲਾ ਅਭਿਆਨ ਦੌਰਾਨ ਅਧਿਆਪਕਾਂ ਅਤੇ ਅਧਿਕਾਰੀਆਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੱਸ 188 ਬੱਚੇ ਪ੍ਰਾਇਮਰੀ ਸਕੂਲਾਂ ਵਿੱਚ ਅਤੇ 143 ਬੱਚੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕੀਤੇ।

ਇਸ ਤਰ੍ਹਾਂ ਜ਼ਿਲ੍ਹਾ ਭਰ ਵਿੱਚ ਕੁੱਲ 331 ਬੱਚੇ ਦੋ ਦਿਨਾਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਬਲਾਕ ਪਠਾਨਕੋਟ -3 ਵੱਲੋਂ 49 ਬੱਚੇ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕਰ ਜ਼ਿਲ੍ਹੇ ਭਰ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋHoliday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਇਸੇ ਤਰ੍ਹਾਂ ਕਲੱਸਟਰਾਂ ਵਿੱਚ ਕਲੱਸਟਰ ਐਮ ਸੀ ਬਜ਼ਾਰ ਨੇ 16 ਅਤੇ ਕਲੱਸਟਰ ਮਾਡਲ ਟਾਊਨ ਨੇ ਵੀ 16 ਬੱਚੇ ਦਾਖ਼ਲ ਕਰ ਜ਼ਿਲ੍ਹੇ ਭਰ ਵਿੱਚੋਂ ਸੰਯੁਕਤ ਤੌਰ ਤੇ ਪਹਿਲਾ ਸਥਾਨ ਅਤੇ ਕਲੱਸਟਰ ਨਰੋਟ ਜੈਮਲ ਸਿੰਘ ਨੇ 15 ਬੱਚੇ ਦਾਖ਼ਲ ਕਰ ਜ਼ਿਲ੍ਹੇ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਸਕੂਲਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਭਦਰੋਆ ਨੇ 12 ਬੱਚੇ ਦਾਖ਼ਲ ਕਰ ਪਹਿਲਾਂ, ਦੁਨੇਰਾ ਸਕੂਲ ਨੇ 08 ਬੱਚੇ ਦਾਖ਼ਲ ਕਰ ਦੂਜਾ ਅਤੇ ਪ੍ਰਾਇਮਰੀ ਸਕੂਲ ਘਰੋਟਾ ਨੇ 07 ਬੱਚੇ ਦਾਖ਼ਲ ਕਰ ਤੀਜਾ ਸਥਾਨ ਹਾਸਲ ਕੀਤਾ ਹੈ।

ਇਹ ਵੀ ਪੜ੍ਹੋChandigarh! ਸਰਕਾਰੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੀ, ਹੁਣ 65 ਸਾਲ ‘ਚ ਹੋਣਗੇ ਰਿਟਾਇਰਡ

ਅੱਪਰ ਪ੍ਰਾਇਮਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੇ 22 ਬੱਚੇ ਦਾਖ਼ਲ ਕਰ ਪਹਿਲਾਂ ਅਤੇ ਹਾਈ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਸਰਨਾ ਨੇ 51 ਬੱਚੇ ਦਾਖ਼ਲ ਕਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਅਧਿਆਪਕਾਂ, ਅਧਿਕਾਰੀਆਂ ਅਤੇ ਸਕੂਲ ਸਟਾਫ਼ ਦੀ ਮਿਹਨਤ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮੈਗਾ ਦਾਖ਼ਲਾ ਅਭਿਆਨ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਵਿਭਾਗ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਦਾਖ਼ਲਾ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments