Monday, May 20, 2024
No menu items!
HomeEducationTeacher Protest: ਅਧਿਆਪਕਾਂ ਦੀ ਤਨਖ਼ਾਹ ਕੱਟਣ ਖਿਲਾਫ਼ DEO ਦਫ਼ਤਰ ਘੇਰਨ ਦਾ ਐਲਾਨ,...

Teacher Protest: ਅਧਿਆਪਕਾਂ ਦੀ ਤਨਖ਼ਾਹ ਕੱਟਣ ਖਿਲਾਫ਼ DEO ਦਫ਼ਤਰ ਘੇਰਨ ਦਾ ਐਲਾਨ, ਅਧਿਆਪਕਾਂ ਨੇ 16 ਫਰਵਰੀ ਦੀ ਹੜਤਾਲ ਚ ਲਿਆ ਸੀ ਹਿੱਸਾ

 

Teacher Protest: 16 ਫ਼ਰਵਰੀ ਦੀ ਕੌਮੀ ਹੜਤਾਲ ਦੌਰਾਨ ਅਧਿਆਪਕਾਂ ਦੀ ਤਨਖ਼ਾਹ ਕੱਟਣ ਖਿਲਾਫ਼ 15 ਮਾਰਚ ਨੂੰ ਡੀ ਈ ਓ ਸੈਕੰਡਰੀ ਦੇ ਦਫ਼ਤਰ ਅੱਗੇ ਲਗਾਇਆ ਜਾਵੇਗਾ ਧਰਨਾ- ਡੀਟੀਐੱਫ

ਪੰਜਾਬ ਨੈੱਟਵਰਕ, ਬਠਿੰਡਾ

Teacher Protest: ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਬਠਿੰਡਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਚਰਜ਼ ਹੋਮ ਵਿਖੇ ਹੋਈ। ਜਿਸ ਸਬੰਧੀਂ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ 16 ਫ਼ਰਵਰੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ, ਠੇਕਾ ਭਰਤੀ ਬੰਦ ਕਰਨ, ਵਿਭਾਗਾਂ ਦਾ ਨਿੱਜੀਕਰਨ ਅਤੇ ਬੋਲਣ ਦੀ ਆਜ਼ਾਦੀ ਤੇ ਰੋਕ ਖਿਲਾਫ਼ ਦੇਸ਼ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਆਪਣਾ ਡੈਮੋਕਰੇਟਿਕ ਹੱਕ ਰੱਖਦੇ ਹੋਏ ਕੌਮੀ ਹੜਤਾਲ਼ ਕੀਤੀ ਗਈ ਸੀ।

ਜਿਸ ਦੀ ਸੂਬੇ ਦੇ ਚੀਫ ਸੈਕਟਰੀ ਤੋਂ ਲੈ ਕੇ ਲੋਕਲ ਪੱਧਰ ਦੇ ਡੀ. ਡੀ. ਓਜ. ਨੂੰ ਪਹਿਲਾਂ ਤੋਂ ਸੂਚਨਾਂ ਦਿੱਤੀ ਗਈ ਸੀ। ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਡੀ.ਡੀ.ਓਜ. ਅਤੇ ਸਿੱਖਿਆ ਅਧਿਕਾਰੀਆਂ ਨੂੰ ਹੜਤਾਲ਼ ਦੀ ਜਾਣਕਾਰੀ ਦੇ ਕੇ ਆਪਣੇ ਰਜਿਸਟਰਾਂ ਵਿੱਚ ਹੜਤਾਲ਼ ਭਰਵਾਈ ਸੀ।

ਆਪਣੀਆਂ ਮੰਗਾਂ ਲਈ ਹੜਤਾਲ਼ ਕਰਨਾ ਸਮੁੱਚੇ ਮੁਲਾਜਮਾਂ ਦਾ ਡੇਮੋਕ੍ਰੇਟਿਕ ਹੱਕ ਹੈ। ਪਰ ਜਿਲ੍ਹੇ ਦੇ ਚਾਰ ਡੀ.ਡੀ.ਓ. ਵੱਲੋਂ ਹੜਤਾਲ ਕਰਨ ਵਾਲ਼ੇ ਪੰਜ ਅਧਿਆਪਕਾਂ ਦੀ ਤਨਖ਼ਾਹ ਕੱਟ ਕੇ ਅਧਿਆਪਕਾਂ ਦੇ ਲੜਨ ਦੇ ਡੈਮੋਕ੍ਰੇਟਿਕ ਅਧਿਕਾਰ ਤੇ ਡਾਕਾ ਮਾਰਿਆ ਹੈ ਅਤੇ ਆਪਣੇ ਪੱਧਰ ਤੇ ਹੀ ਫ਼ੈਸਲਾ ਲੈਂਦੇ ਹੋਏ ਸਰਕਾਰ, ਨਿੱਜੀਕਰਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਹੱਕ ਵਿੱਚ ਖੜੇ ਹਨ।

ਜਿਸ ਦੇ ਖਿਲਾਫ਼ 15 ਮਾਰਚ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਦੇ ਦਫ਼ਤਰ ਅੱਗੇ ਸਾਂਝਾ ਮੋਰਚਾ ਬਠਿੰਡਾ ਦੀ ਅਗਵਾਈ ਵਿੱਚ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਪ੍ਰਦਰਸ਼ਨ ਵਿੱਚ ਡੀ.ਟੀ.ਐਫ਼.ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।

ਇਸ ਧਰਨੇ ਦੀ ਤਿਆਰੀ ਵਜੋਂ ਅੱਜ ਡੇਮੋਕ੍ਰੇਟਿਕ ਟੀਚਰਜ਼ ਫਰੰਟ ਬਠਿੰਡਾ ਦੀ ਜਿਲ੍ਹੇ ਅਤੇ ਬਲਾਕ ਆਗੁਆਂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿੱਚ ਸਮੂਹ ਆਗੂਆਂ ਨੂੰ 15 ਮਾਰਚ ਦੇ ਰੋਸ ਪ੍ਰਦਰਸ਼ਨ ਲਈ ਵੱਡੀ ਪੱਧਰ ਤੇ ਸਕੂਲ ਤੋਂ ਸਕੂਲ ਅਧਿਆਪਕਾਂ ਦੀ ਤਿਆਰੀ ਕਰਨ ਦਾ ਸੁਨੇਹਾ ਦਿੱਤਾ ਗਿਆ।

ਅਧਿਆਪਕਾਂ ਦੀ ਤਨਖ਼ਾਹ ਕੱਟਣ ਵਾਲ਼ੇ ਅਧਿਕਾਰੀਆਂ ਦਾ ਲੋਕ ਦੋਖੀ ਅਤੇ ਸਰਕਾਰ ਪੱਖੀ ਚਿਹਰਾ ਲੋਕਾਂ ਸਾਹਮਣੇ ਲਿਆਉਣ ਦੀ ਅਪੀਲ ਕੀਤੀ। ਓਹਨਾ ਕਿਹਾ ਕਿ 15 ਮਾਰਚ ਨੂੰ ਸਮੁੱਚੇ ਅਧਿਆਪਕਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ,ਵਿੱਤ ਸਕੱਤਰ ਅਨਿਲ ਭੱਟ, ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ, ਭੋਲ਼ਾ ਰਾਮ, ਭੁਪਿੰਦਰ ਸਿੰਘ ਮਾਈਸਰਖਾਨਾ, ਬਲਕਰਨ ਸਿੰਘ ਕੋਟ ਸ਼ਮੀਰ, ਜਿਲ੍ਹਾ ਆਗੂ ਬਲਜਿੰਦਰ ਕੌਰ, ਰਣਦੀਪ ਕੌਰ ਖ਼ਾਲਸਾ ਅਤੇ ਸਮੁੱਚੇ ਬਲਾਕਾਂ ਦੇ ਬਲਾਕ ਆਗੂ ਵੀ ਮੀਟਿੰਗ ਵਿੱਚ ਸਾਮਿਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments