Monday, May 20, 2024
No menu items!
HomeEducationTeachers News: ਅਧਿਆਪਕਾਂ ਦੀਆਂ ਚੋਣ ਡਿਊਟੀਆਂ ਤੇ ਗ਼ੈਰਵਾਜਬ ਨੋਟਿਸਾਂ ਸਬੰਧੀ CM ਭਗਵੰਤ...

Teachers News: ਅਧਿਆਪਕਾਂ ਦੀਆਂ ਚੋਣ ਡਿਊਟੀਆਂ ਤੇ ਗ਼ੈਰਵਾਜਬ ਨੋਟਿਸਾਂ ਸਬੰਧੀ CM ਭਗਵੰਤ ਮਾਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਨਾਂ ਸੌਂਪਿਆ ਮੰਗ ਪੱਤਰ

 

Teachers News: ਚੋਣ ਅਮਲੇ ਦੇ ਭੋਜਨ ਪਾਣੀ ਦੇ ਪ੍ਰਬੰਧ ਲਈ ਅਗਾਉਂ ਰਾਸ਼ੀ ਜਾਰੀ ਕਰੇ ਚੋਣ ਕਮਿਸ਼ਨ, ਸਮੂਹ ਵਿਭਾਗਾਂ ਵਿੱਚੋਂ ਅਨੁਪਾਤਕ ਤੌਰ ਤੇ ਚੋਣ ਡਿਊਟੀਆਂ ਲਗਾਵੇ ਚੋਣ ਕਮਿਸ਼ਨ- ਡੀ. ਟੀ. ਐਫ

ਪੰਜਾਬ ਨੈੱਟਵਰਕ, ਅੰਮ੍ਰਿਤਸਰ

Teachers News: ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਅਧਿਆਪਕਾਂ ਦੀ ਚੋਣ ਡਿਊਟੀਆਂ, ਗੈਰ ਵਾਜਬ ਨੋਟਿਸਾਂ, ਦੋਹਰੀ ਚੋਣ ਡਿਊਟੀਆਂ, ਚੋਣਾਂ ਦੌਰਾਨ ਹੋਣ ਵਾਲੇ ਖਰਚਿਆਂ ਦੀ ਅਗਾਉਂ ਰਾਸ਼ੀ ਜਾਰੀ ਕਰਨ, ਰੈਗੂਲਰਾਈਜੇਸ਼ਨ, ਚਿਰ ਲੰਬਿਤ ਤਰੱਕੀਆਂ ਅਤੇ ਹੋਰ ਵਿਭਾਗੀ ਮਸਲਿਆਂ ਨੂੰ ਲੈ ਕੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਯੋਗ ਅਗਵਾਈ ਵਿੱਚ ਸਹਾਇਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀਮਤੀ ਜੋਤੀ ਬਾਲਾ, ਆਈ.ਏ.ਐਸ ਨੂੰ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।

ਇਹ ਵੀ ਪੜ੍ਹੋTeacher murder: ਪੰਜਾਬ ‘ਚ ਸਰਕਾਰੀ ਅਧਿਆਪਕ ਦਾ ਬੇਰਹਿਮੀ ਨਾਲ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂਆਂ ਜਰਮਨਜੀਤ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ ਰਈਆ, ਸੁਖਜਿੰਦਰ ਸਿੰਘ ਜੱਬੋਵਾਲ ਆਦਿ ਨੇ ਦੱਸਿਆ ਕਿ ਯੋਗ ਪੀੜਤ/ ਅਪੰਗ/ ਇਕ ਸਾਲ ਤੋਂ ਛੋਟੇ ਬੱਚਿਆਂ ਦੇ ਮਾਤਾ ਪਿਤਾ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਕੱਟੀਆਂ ਜਾਣ, ਚੋਣ ਅਮਲੇ ਦੇ ਭੋਜਨ ਪਾਣੀ ਦੇ ਪ੍ਰਬੰਧ ਲਈ ਮਿਡ ਡੇ ਮੀਲ ਕੁਕਾਂ ਨੂੰ ਅਗਾਂਹ ਰਾਸ਼ੀ ਜਾਰੀ ਕਰਨ, ਪ੍ਰਤੀ ਵਿਅਕਤੀ ਖਰਚਾ ਵਧਾ ਕੇ ₹300 ਕੀਤਾ ਜਾਵੇ, ਇਸਤਰੀ ਮੁਲਾਜ਼ਮਾਂ ਦੀ ਚੋਣ ਡਿਊਟੀ ਉਹਨਾਂ ਦੇ ਰਿਹਾਇਸ਼ੀ ਹਲਕੇ ਵਿੱਚ ਹੀ ਲਗਾਈ ਜਾਵੇ, ਤੋਹਰੀ ਡਿਊਟੀਆਂ ਵਿਰੁੱਧ ਜਾਰੀ ਕਾਰਨ ਦੱਸੋ ਨੋਟਿਸਾਂ ਨੂੰ ਤੁਰੰਤ ਦਫਤਰ ਦਾਖਲ ਕੀਤਾ ਜਾਵੇ।

Teachers NewsAdvisory issued: ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਪਿਛਲੇ 13 ਸਾਲ ਤੋਂ ਨਿਗੁਣੀ ਤਨਖਾਹ ‘ਤੇ ਸੋਸ਼ਣ ਦਾ ਸ਼ਿਕਾਰ 8886 ਅਸਾਮੀਆਂ ਨਾਲ ਸਬੰਧਿਤ ਅਧਿਆਪਕ ਨਰਿੰਦਰ ਭੰਡਾਰੀ (ਸਾਇੰਸ ਮਾਸਟਰ, ਜਿਲ੍ਹਾ ਕਪੂਰਥਲਾ) ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਟਰਮੀਨੇਸ਼ਨ ਤਜ਼ਵੀਜ (ਠੇਕਾ ਸਰਵਿਸ ਦੌਰਾਨ 8 ਸਾਲ ਪਹਿਲਾਂ ਬੱਚਿਆਂ ਨੂੰ ਟਿਊਸ਼ਨ ਪੜਾਉਣ ਦੇ ਗੈਰ ਵਾਜਿਬ ਹਵਾਲੇ ਨਾਲ) ਵਾਪਸ ਲੈ ਕੇ ਪੂਰੀ ਤਨਖਾਹ ‘ਤੇ ਸੇਵਾ ਕਨਫਰਮ ਕੀਤੇ ਜਾਣ, ਪਿਛਲੇ 11 ਸਾਲਾਂ ਤੋਂ ਆਪਣੇ ਰੈਗੂਲਰ ਆਰਡਰਾਂ ਦੀ ਉਡੀਕ ਵਿੱਚ 3442 ਮਾਸਟਰ ਕਾਡਰ ਭਰਤੀ ਦੇ ਅਧਿਆਪਕ ਰਵਿੰਦਰ ਕੰਬੋਜ (ਸ.ਮਿ.ਸ. ਕਰਤਾਰਪੁਰ ਚਰਾਸੋਂ, ਜਿਲ੍ਹਾ ਪਟਿਆਲਾ) ਦੀ ਐਮ.ਫਿਲ (ਐਜੂਕੇਸ਼ਨ) ਦੀ ਡਿਗਰੀ ਸੰਬੰਧਿਤ ਵਿਸ਼ੇ ਦੀ ਨਾ ਹੋਣ ਦੇ ਗੈਰ-ਵਾਜਿਬ ਹਵਾਲੇ ਨਾਲ ਰੋਕੇ ਰੈਗੂਲਰ ਆਰਡਰ ਰਿਲੀਜ਼ ਕੀਤੇ ਜਾਣ।

ਇਹ ਵੀ ਪੜ੍ਹੋWeather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ

ਭ੍ਰਿਸ਼ਟਾਚਾਰ ਅਤੇ ਵੱਡੀਆਂ ਬੇਨਿਯਮੀਆਂ ਲਈ ਦੋਸ਼ੀ ਬੀ.ਪੀ.ਈ.ਓ. ਜਖਵਾਲੀ (ਫਤਹਿਗੜ੍ਹ ਸਾਹਿਬ) ਨੂੰ ਫੌਰੀ ਜਿਲ੍ਹੇ ਵਿੱਚੋਂ ਬਾਹਰ ਤਬਦੀਲ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ‘ਤੇ ਮਰਜ਼ ਕੀਤਾ ਜਾਵੇ ਅਤੇ ਛੇਵਾਂ ਪੰਜਾਬ ਤਨਖ਼ਾਹ ਕਮਿਸ਼ਨ ਤੇ ਮਹਿੰਗਾਈ ਭੱਤੇ ਦੇ ਸਾਰੇ ਲਾਭ ਲਾਗੂ ਕੀਤੇ ਜਾਣ, ਈ.ਟੀ.ਟੀ., ਮਾਸਟਰ ਕਾਡਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ. ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਟਕੀਆਂ ਤਰੱਕੀਆਂ ਨੂੰ ਨੇਪਰੇ ਚਾੜ੍ਹਨ, 7654 ਅਸਾਮੀਆਂ ਅਧੀਨ ਭਰਤੀ 14 ਹਿੰਦੀ ਅਧਿਆਪਕਾਂ ਦੀ ਮੈਰਿਟ ਰਿਵਾਇਜਡ ਹੋਣ ਦੇ ਹਵਾਲੇ ਨਾਲ ਰੋਕੀ ਰੈਗੂਲਰਾਇਜੇਸ਼ਨ ਨੂੰ ਮਾਣਯੋਗ ਹਾਈਕੋਰਟ ਵੱਲੋਂ CWP-2302-2015 ਤਹਿਤ ਹੋਏ ਫੈਸਲੇ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਮਿਤੀ 06-4-2014 ਤੋਂ ਲਾਗੂ ਕਰਨ।

ਇਹ ਵੀ ਪੜ੍ਹੋFake News: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਬਾਰੇ ਫਰਜ਼ੀ ਖ਼ਬਰ ਵਾਇਰਲ

ਸਿੱਖਿਆ ਵਿਭਾਗ ਦੇ ਸਾਰੇ ਕੱਚੇ ਮੁਲਾਜ਼ਮਾਂ (NSQF, ਮੈਰੀਟੋਰੀਅਸ ਅਤੇ ਆਦਰਸ਼ ਸਕੂਲ ਅਧਿਆਪਕਾਂ, ਐਸੋਸ਼ੀਏਟ ਟੀਚਰਜ਼, IERT, ਸਮਗਰਾ ਅਧੀਨ ਦਫ਼ਤਰੀ ਕਰਮਚਾਰੀਆਂ) ਨੂੰ ਸਿੱਖਿਆ ਵਿਭਾਗ ਅਧੀਨ ਲਿਆ ਕੇ ਰੈਗੂਲਰ ਕਰਨ, ਸਰਵਿਸ ਪ੍ਰੋਵਾਇਡਰ, 5178, 3442, 7654 ਅਸਾਮੀਆਂ ‘ਤੇ ਨਿਯੁਕਤ ਅਧਿਆਪਕਾਂ ਨੂੰ ਮੁੱਢਲੀ ਠੇਕਾ ਅਧਾਰਿਤ ਨਿਯੁਕਤੀ ਵਿਚਲੀ ਚੋਣ ਮੈਰਿਟ ਅਨੁਸਾਰ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਸਥਾਨ ਦੇਣ , ਪ੍ਰਾਇਮਰੀ ਦੀਆਂ ਪੈਂਡਿੰਗ 5994, 2364, 6635 ਭਰਤੀਆਂ ਨੂੰ ਫੇਰੀ ਮੁਕੰਮਲ ਕਰਕੇ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਪੁਰਸ਼ ਅਧਿਆਪਕਾਂ ਨੂੰ ਸਲਾਨਾ ਮਿਲਣਯੋਗ ਅਚਨਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਧਾ ਹੋਣ ਮੌਕੇ ਠੇਕਾ ਅਧਾਰਿਤ ਸੇਵਾ (8886, ਟੀਚਿੰਗ ਫੈਲੋਜ਼, 7654, 3442, 5178 ਆਦਿ ਠੇਕਾ ਭਰਤੀਆਂ ਸੰਬੰਧੀ) ਨੂੰ ਯੋਗ ਮੰਨਣ ਦਾ ਸਪੱਸ਼ਟੀਕਰਨ ਪੱਤਰ ਜਾਰੀ ਕੀਤੇ ਜਾਣ।

Teachers News:High court big decision: ਸਰਕਾਰੀ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ! 6ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਪੈਨਸ਼ਨ ਤੈਅ ਕਰਨ ਦੇ ਹੁਕਮ

3582 ਅਤੇ 4161 ਮਾਸਟਰ ਕਾਡਰ ਭਰਤੀਆਂ ‘ਤੇ ਨਿਯੁਕਤ ਅਧਿਆਪਕਾਂ ਲਈ ਟ੍ਰੇਨਿੰਗਾਂ ਲਗਾਉਣ ਦੀ ਮਿਤੀਆਂ ਤੋਂ ਸਾਰੇ ਆਰਥਿਕ ਲਾਭ ਦਿੱਤੇ ਜਾਣ, ਸਿੱਧੀ ਭਰਤੀ ਹੈਡਮਾਸਟਰਾਂ, ਪ੍ਰਿੰਸੀਪਲਾਂ, ਬੀਪੀਈਓ, ਲੈਕਚਰਾਰਾਂ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦਾ ਲਾਭ ਦੇਣ ਸੰਬੰਧੀ ਪੱਤਰ ਜਾਰੀ ਕੀਤੇ ਜਾਣ ਅਤੇ ਲੈਪਸ ਹੋਈਆਂ ਗ੍ਰਾਂਟਾਂ ਦੁਬਾਰਾ ਵਾਪਸ ਜਾਰੀ ਕਰਨ ਦੀ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਪਾਸ ਭੇਜਿਆ ਗਿਆ ਹੈ। ਇਸ ਮੌਕੇ ਹਾਜ਼ਰ ਆਗੂਆਂ ਕੁਲਦੀਪ ਸਿੰਘ ਵਰਨਾਲੀ, ਕੰਵਲਜੀਤ ਸਿੰਘ ਧਾਰੀਵਾਲ, ਨਰਿੰਦਰ ਸਿੰਘ, ਸੰਜੀਵ ਸਿਆਲ, ਰਾਕੇਸ਼ ਕੁੰਦਨ, ਸੁਖਵਿੰਦਰ ਸਿੰਘ ਕਿਆਮਪੁਰ, ਸੁਖਰਾਜ ਸਿੰਘ, ਮਨੀਸ਼ ਪੀਟਰ, ਹਰਦੀਪ ਸਿੰਘ ਆਦਿ ਹਾਜ਼ਿਰ ਹੋਏ।ਨੇ ਦੱਸਿਆ ਕਿ ਉਕਤ ਮੰਗਾਂ ਨਾ ਮੰਨੇ ਜਾਣ ਦੀ ਹਾਲਤ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 19 ਮਈ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

 

RELATED ARTICLES
- Advertisment -

Most Popular

Recent Comments