Friday, May 17, 2024
No menu items!
HomeEducationMeritorious Schools: ਪੰਜਾਬ ਸਕੂਲ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਤੋਂ...

Meritorious Schools: ਪੰਜਾਬ ਸਕੂਲ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਨਿਰਾਸ਼, ਜਾਣੋ ਵਜ੍ਹਾ

 

Meritorious Schools: ਵਿਦਿਆਰਥੀਆਂ ਨੂੰ ਵਧੀਆ ਅੰਕ ਹਾਸਲ ਕਰਨ ਲਾਈਕ ਬਣਾਉਣ ਵਾਲੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਨਿਰਾਸ਼

ਇਹ ਵੀ ਪੜ੍ਹੋ–PSEB Class 12th Result 2024: 12ਵੀਂ ਜਮਾਤ ਦਾ ਨਤੀਜਾ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ

ਰੋਹਿਤ ਗੁਪਤਾ, ਗੁਰਦਾਸਪੁਰ-

Meritorious Schools: ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਬਾਰਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਬੀਤੇ ਦਿਨ ਕਰ ਦਿੱਤਾ ਗਿਆ। ਨਤੀਜਿਆਂ ਨੂੰ ‌ਗੌਰ ਕਰਨ ਤੇ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ‌10 ਸਾਲ ਪਹਿਲਾਂ ਤਤਕਾਲੀ ਸਰਕਾਰ ਵੱਲੋਂ ਬਣਾਏ ਗਏ ਸੂਬੇ ਦੇ ਮੈਰਿਟੋਰੀਅਸ ਸਕੂਲਾਂ ਕਿੰਨਾ ਗਾ ਦੇਵ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਪੰਜਾਬ ਦੇ 9 ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ। 320 ਵਿਦਿਆਰਥੀਆਂ ਦੀ ਮੈਰਿਟ ਲਿਸਟ ਵਿੱਚ 86 ਬੱਚੇ ਇਹਨਾਂ ਮੈਰੀਟੋਰੀਅਸ ਸਕੂਲਾਂ ਦੇ ਹਨ। ਪੰਜਾਬ ਭਰ ਵਿੱਚੋਂ ਤੀਸਰੇ ਨੰਬਰ ਉੱਪਰ ਆਉਣ ਵਾਲਾ ਵਿਦਿਆਰਥੀ ਅਸ਼ਵਨੀ ਵੀ ਮੈਰੀਟੋਰੀਅਸ ਸਕੂਲ ਬਠਿੰਡਾ ਨਾਲ ਸੰਬੰਧ ਰੱਖਦਾ ਹੈ। ਬੋਰਡ ਵੱਲੋਂ ਜਾਰੀ ਹੋਈ ਮੈਰਿਟ ਲਿਸਟ ਵਿੱਚੋਂ ਲਗਭਗ 26% ਮੈਰਿਟ ਇਹਨਾਂ 9 ਸਕੂਲਾਂ ਵਿੱਚੋਂ ਆਈਆਂ ਹਨ।

ਇਹ ਵੀ ਪੜ੍ਹੋ-Weather Forecast: ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ! ਪੰਜਾਬ ‘ਚ ਇਸ ਦਿਨ ਪਵੇਗਾ ਭਾਰੀ ਮੀਂਹ

ਗੁਰਦਾਸਪੁਰ ਦੀ ਗੱਲ ਕਰੀਏ ਤਾਂ 194 ਵਿਦਿਆਰਥੀਆਂ ਵਿੱਚੋਂ 135 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ 56 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਜਦਕਿ ਬਾਕੀ ਬੱਚੇ ਪੰਜ ਵਿਦਿਆਰਥੀ ਵੀ 70 ਫੀਸਦੀ ਤੋਂ ਵੱਧ ਨੰਬਰਾਂ ਨਾਲ ਪਾਸ ਹੋਏ ਹਨ। ਯਾਨੀ ਗੁਰਦਾਸਪੁਰ ਦੇ ਮੈਰੀਟੋਰੀਅਸ ਨੇ 100 ਫੀਸਦੀ ਨਤੀਜਾ ਦਿੱਤਾ ਹੈ ਅਤੇ ਪੂਰੇ ਸੂਬੇ ਦੇ ਮੈਰੀਟੋਰੀਅਸ ਸਕੂਲਾਂ ਦੀ ਸਫਲਤਾ ਦੀ ਕਹਾਣੀ ਲਗਭਗ ਅਜਿਹੀ ਹੀ ਹੈ।

ਇਹ ਵੀ ਪੜ੍ਹੋ-24,000 Teacher appointments canceled: 24,000 ਅਧਿਆਪਕਾਂ ਨਿਯੁਕਤੀਆਂ ਰੱਦ ਕਰਨ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਜਾਂਚ ਤੇ ਵੱਡਾ ਆਦੇਸ਼ ਜਾਰੀ

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਦਿਆਰਥੀਆਂ ਨੂੰ ਵਧੀਆ ਅੰਕਲ ਲੈਨ ਲਾਇਕ ਬਣਾਉਣ ਵਾਲੇ ਇਨ੍ਹਾਂ ਮੈਰੀਟੋਰੀਅਸ ਸਕੂਲਾਂ ਦਾ ਸਟਾਫ ਪਿਛਲੇ 10 ਸਾਲਾਂ ਤੋਂ ਕੱਚੀ ਨੌਕਰੀ ਦਾ ਸੰਤਾਪ ਹੰਢਾ ਰਿਹਾ ਹੈ। ਆਪਣੇ ਰੁਜ਼ਗਾਰ ਨੂੰ ਪੱਕਿਆਂ ਕਰਨ ਲਈ ਇਹਨਾਂ ਸਕੂਲਾਂ ਦਾ ਸਟਾਫ ਲਗਾਤਾਰ ਸੰਘਰਸ਼ ਕਰ ਰਿਹਾ ਹੈ ਬਾਵਜੂਦ ਇਸ ਦੇ ਆਪਣੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਮੈਰਿਟ ਤੱਕ ਵੀ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ।

ਇਹ ਵੀ ਪੜ੍ਹੋCanada ’ਚ ਹੁਣ ਪੰਜਾਬ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ਹਫ਼ਤੇ ’ਚ 24 ਘੰਟੇ ਕਰ ਸਕਣਗੇ ਕੰਮ

ਏਥੇ ਹੀ ਬਸ ਨਹੀਂ  ਇਹਨਾਂ ਸਕੂਲਾਂ ਦੇ ਵਿਦਿਆਰਥੀ JEE, NEET ਵਰਗੀਆਂ ਪ੍ਰੀਖਿਆਵਾਂ ਵਿੱਚ ਵੀ ਆਪਣੇ ਅਧਿਆਪਕਾਂ ਦੀ ਮਿਹਨਤ ਸਦਕਾ ਮੱਲਾਂ ਮਾਰ ਰਹੇ ਹਨ। ਇਹਨਾਂ ਅਧਿਆਪਕਾਂ ਨੇ ਜਿੱਥੇ  ਆਪਣੇ ਵਿਦਿਆਰਥੀਆਂ ਦੇ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਤੇ  ਖੁਸ਼ੀ ਜ਼ਾਹਰ ਕੀਤੀ ਉਥੇ ਹੀ ਮੌਜੂਦਾ ਪੰਜਾਬ ਸਰਕਾਰ ਨਾਲ ਰੋਸ ਵੀ ਜ਼ਾਹਰ ਕੀਤਾ ਕਿ  ਇਹ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਰ ਅਣਗੌਲਿਆਂ ਕਰ ਰਹੀ ਹੈ।

ਗੁਰਦਾਸਪੁਰ ਮੈਰੀਟੋਰੀਅਲ ਸਕੂਲ ਦੇ ਪੰਜਾਬੀ ਲੈਕਚਰਾਰ ਹਰਪ੍ਰੀਤ ਗੋਨਿਆਣਾ ਨੇ ਦੱਸਿਆ ਕਿ  ਪਿਛਲੀਆਂ ਸਰਕਾਰਾਂ ਸਮੇਂ ਵੀ  ਤੇ ਇਸ ਸਰਕਾਰ ਦੌਰਾਨ ਵੀ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਜੋ ਕਿ ਸਿੱਖਿਆ ਕ੍ਰਾਂਤੀ ਦਾ ਨਾਅਰਾ  ਦੇ ਕੇ ਸੱਤਾ ਦੇ ਵਿੱਚ ਆਈ ਸੀ ਉਹ ਵੀ ਉਹਨਾਂ ਦੇ  ਰੁਜ਼ਗਾਰ ਨੂੰ  ਪੱਕਾ ਨਹੀਂ ਨਹੀਂ ਕਰ  ਸਕੀ।

ਇਹ ਵੀ ਪੜ੍ਹੋ–Be careful! ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਇਸ ਦਿਨ, ਬੰਦ ਰਹਿਣਗੀਆਂ ਬੱਸਾਂ! ਜਾਣੋ ਵਜ੍ਹਾ

ਸੂਬੇ ਦੇ ਸਿੱਖਿਆ ਜਗਤ ਵਿੱਚ ਇੱਕ ਕ੍ਰਾਂਤੀ ਲਿਆਉਣ ਵਾਲੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਸਰਕਾਰ ਵੱਲੋਂ ਵੀ ਉਹਨਾਂ ਦਾ ਮਾਣ ਵਧਾਉਣਾ ਚਾਹੀਦਾ ਹੈ । ਇੱਥੇ ਇਹ ਵੀ ਦੱਸ ਦਈਏ ਕਿ ਮੈਰਿਟੋਰੀਅਸ ਸਕੂਲਾਂ ਵਿੱਚ ਪੀਐੱਚ.ਡੀ, ਐੱਮ.ਫਿਲ ਆਦਿ ਉੱਚ ਯੋਗਤਾ ਪ੍ਰਾਪਤ ਅਧਿਆਪਕ ਹਨ  ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਧੀਆ ਨਤੀਜੇ ਲਿਆ ਰਹੇ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments