Thursday, May 16, 2024
No menu items!
HomeEducationTeachers salary: ਅਧਿਆਪਕਾਂ ਦੀ ਤਨਖ਼ਾਹ ਕੱਟਣ ਦਾ ਮਾਮਲਾ! ਜਥੇਬੰਦੀਆਂ ਵੱਲੋਂ DEO ਦਫ਼ਤਰ...

Teachers salary: ਅਧਿਆਪਕਾਂ ਦੀ ਤਨਖ਼ਾਹ ਕੱਟਣ ਦਾ ਮਾਮਲਾ! ਜਥੇਬੰਦੀਆਂ ਵੱਲੋਂ DEO ਦਫ਼ਤਰ ਸੰਗਰੂਰ ਅੱਗੇ ਸਖ਼ਤ ਐਕਸ਼ਨ ਦੀ ਚੇਤਾਵਨੀ

 

Teachers salary: ਡੀ.ਈ.ਓ ਐਲੀਮੈਂਟਰੀ ਨੂੰ 3 ਮਈ ਤੋਂ ਪਹਿਲਾਂ-ਪਹਿਲਾਂ ਮਸਲਾ ਹੱਲ ਕਰਨ ਲਈ ਦਿੱਤਾ ਸਮਾਂ

ਇਹ ਵੀ ਪੜ੍ਹੋPSEB 8th and 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਕੱਲ੍ਹ 30 ਅਪ੍ਰੈਲ ਨੂੰ ਐਲਾਨੇਗਾ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ‘ਤੇ ਕਰਕੇ ਚੈੱਕ ਕਰ ਸਕਦੇ ਹੋ ਨਤੀਜਾ

ਦਲਜੀਤ ਕੌਰ, ਸੰਗਰੂਰ-

Teachers salary: ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਦਿੱਤੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਹੜਤਾਲੀ ਅਧਿਆਪਕਾਂ ਦੀ ਤਨਖਾਹ ਕੱਟਣ ਦੇ ਮਾਮਲੇ ਸਬੰਧੀ ਸਾਂਝਾ ਅਧਿਆਪਕ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਵਿਦਿਆਰਥੀ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਇੱਕ ਵੱਡਾ ਵਫ਼ਦ ਹੜਤਾਲ ਵਾਲੇ ਦਿਨ ਦੀ ਤਨਖਾਹ ਕੱਟਣ ਦੇ ਮਸਲੇ ‘ਤੇ ਡੀ.ਈ.ਓ. ਐਲੀਮੈਂਟਰੀ ਸੰਗਰੂਰ ਸ੍ਰੀਮਤੀ ਬਲਜਿੰਦਰ ਕੌਰ ਨੂੰ ਮਿਲਣ ਉਹਨਾਂ ਦੇ ਦਫ਼ਤਰ ਪਹੁੰਚਿਆ।

ਇਹ ਵੀ ਪੜ੍ਹੋPSEB 8th and 12th Result 2024: PSEB 8ਵੀਂ ਅਤੇ 12ਵੀਂ ਜਮਾਤ ਦੇ ਕੱਲ੍ਹ ਸ਼ਾਮ 4 ਵਜੇ ਐਲਾਨੇਗਾ ਨਤੀਜੇ, ਇੰਝ ਕਰੋ ਚੈੱਕ

ਪਹਿਲਾਂ ਸੂਚਨਾ ਦਿੱਤੀ ਹੋਣ ਦੇ ਬਾਵਜੂਦ ਡੀ.ਈ.ਓ. ਵੱਲੋਂ ਦਫ਼ਤਰ ਵਿੱਚ ਮੌਜੂਦ ਨਾ ਹੋਣ ‘ਤੇ ਵਫਦ ਨੇ ਡਿਪਟੀ ਡੀ.ਈ.ਓ. ਅਸ਼ੀਸ਼ ਸ਼ਰਮਾ ਕੋਲ ਇਸ ਦਾ ਸਖ਼ਤ ਰੋਸ ਦਰਜ਼ ਕਰਵਾਇਆ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ, ਚੀਮਾ ਅਤੇ ਸੰਗਰੂਰ -1 ਬਲਾਕਾਂ ਦੇ ਬੀ.ਪੀ.ਈ.ਓਜ਼. ਦੁਆਰਾ ਬਿਨਾਂ ਕਿਸੇ ਵਿਭਾਗੀ ਜਾਂ ਸਰਕਾਰੀ ਆਦੇਸ਼ ਤੋਂ ਹੀ ਆਪਣੇ ਪੱਧਰ ਤੇ ਹੜਤਾਲ ਤੇ ਜਾਣ ਵਾਲੇ ਅਧਿਆਪਕਾਂ ਦੀ ਤਨਖਾਹ ਕੱਟ ਲਈ ਗਈ ਹੈ‌।

ਇਹ ਵੀ ਪੜ੍ਹੋPSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਜਲਦੀ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਵਫ਼ਦ ਨੇ ਡਿਪਟੀ ਡੀ.ਈ.ਓ. ਨਾਲ ਮਸਲੇ ਸਬੰਧੀ ਗੱਲਬਾਤ ਕੀਤੀ। ਇੱਕ ਪਾਸੇ ਡੀ.ਈ.ਓ. ਦਫ਼ਤਰ ਤੋਂ ਅਗਵਾਈ ਮੰਗਣ ਅਤੇ ਦੂਜੇ ਪਾਸੇ ਅਗਵਾਈ ਨਾ ਆਉਣ ‘ਤੇ ਆਪਣੀ ਮਰਜ਼ੀ ਨਾਲ ਅਧਿਆਪਕਾਂ ਦੀ ਤਨਖਾਹ ਕੱਟਣ ‘ਤੇ ਡੀ.ਈ.ਓ. ਦਫ਼ਤਰ ਦੇ ਪ੍ਰਭਾਵ ਤੋਂ ਬਾਹਰੇ ਉਕਤ ਬੀ.ਪੀ.ਈ.ਓਜ਼. ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ, ਜਿਹੜੇ ਚੋਣਾਂ ਵੇਲੇ ਜਾਣ ਬੁੱਝ ਕੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ‘ਤੇ ਤੁਲੇ ਹੋਏ ਹਨ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਵਫ਼ਦ ਨੇ ਕਿਹਾ ਕਿ ਜਿੰਨਾ ਸਮਾਂ ਉੱਪਰਲੇ ਦਫਤਰਾਂ ਦੀ ਅਗਵਾਈ ਨਹੀਂ ਆਉਂਦੀ ਓਨਾ ਸਮਾਂ ਤਨਖਾਹ ਕੱਟਣਾ ਠੀਕ ਨਹੀਂ ਇਸ ਲਈ ਕੱਟੀ ਤਨਖਾਹ ਵਾਪਸ ਕੀਤੀ ਜਾਵੇ। ਡਿਪਟੀ ਡੀ.ਈ.ਓ. ਨੇ ਡੀ.ਈ.ਓ. ਨਾਲ ਫੋਨ ‘ਤੇ ਗੱਲ ਕਰਕੇ ਵਫ਼ਦ ਨੂੰ ਦੱਸਿਆ ਕਿ ਡੀ.ਈ.ਓ. ਸਾਹਿਬ ਵੱਲੋਂ ਜਥੇਬੰਦੀਆਂ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ ਜਿਸ ਦੌਰਾਨ ਉਹ ਉੱਚ-ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨ ਦੇ ਯਤਨ ਕਰਨਗੇ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਇਸ ਸਮੇਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਆਪਸੀ ਸਹਿਮਤੀ ਨਾਲ ਤੈਅ ਕੀਤਾ ਕਿ 3 ਮਈ ਨੂੰ ਸ਼ਾਮ 3 ਵਜੇ ਡੀ.ਈ.ਓ. ਨੂੰ ਦੁਬਾਰਾ ਵੱਡੇ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ ਅਤੇ ਇਸ ਮਸਲੇ ਸਬੰਧੀ ਡੀ.ਈ.ਓ. ਵੱਲੋਂ ਕੀਤੀ ਕਾਰਵਾਈ ਸਬੰਧੀ ਜਾਣਿਆ ਜਾਵੇਗਾ। ਵਫ਼ਦ ਨੇ ਲਿਖਤੀ ਰੂਪ ਵਿੱਚ ਡੀ.ਈ.ਓ. ਨੂੰ ਚੇਤਾਵਨੀ ਦਿੱਤੀ ਕਿ ਜੇਕਰ 3 ਤਾਰੀਖ ਤੱਕ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਵਿਖੇ ਸਖ਼ਤ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋHoliday News: ਪੰਜਾਬ ‘ਚ ਪਹਿਲੀ ਮਈ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਰਹਿਣਗੇ ਬੰਦ

ਵਫ਼ਦ ਵਿੱਚ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ (ਸਬੰਧਤ ਡੀ.ਐੱਮ.ਐੱਫ.) ਦੇ ਰਘਵੀਰ ਸਿੰਘ ਭਵਾਨੀਗੜ੍ਹ, ਆਗੂ ਕੁਲਵੰਤ ਖਨੌਰੀ, ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ, ਦਲਜੀਤ ਸਫੀਪੁਰ, ਰਵਿੰਦਰ ਦਿੜ੍ਹਬਾ, ਜੀ.ਟੀ.ਯੂ. ਦੇ ਫ਼ਕੀਰ ਸਿੰਘ ਟਿੱਬਾ, ਡੀ.ਟੀ.ਐੱਫ. ਦੇ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਆਗੂ ਸੁਖਜਿੰਦਰ ਸੰਗਰੂਰ, ਪਵਨ ਕੁਮਾਰ, ਜਸਬੀਰ ਨਮੋਲ, ਜਗਦੇਵ ਕੁਮਾਰ, ਗੁਰਮੇਲ ਬਖਸ਼ੀਵਾਲਾ, ਜਗਦੀਪ ਸਿੰਘ, ਮੱਖਣ ਤੋਲਾਵਾਲ, ਪੀ.ਐੱਸ.ਐੱਸ.ਐੱਫ਼. ਦੇ ਮਾਲਵਿੰਦਰ ਸਿੰਘ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ, ਬੀ.ਕੇ.ਯੂ. ਉਗਰਾਹਾਂ ਦੇ ਗੁਰਦੀਪ ਸਿੰਘ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ,ਜ਼ਮਹੂਰੀ ਅਧਿਕਾਰ ਸਭਾ ਦੇ ਅਮਰੀਕ ਖੋਖਰ, ਪੀ.ਐੱਸ.ਯੂ. (ਲਲਕਾਰ) ਦੇ ਬਬਲੂ ਸਿੰਘ, ਅਮਨਦੀਪ ਸਿੰਘ ਆਦਿ ਸ਼ਾਮਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments