Tuesday, April 30, 2024
No menu items!
HomeFashionFamous Actor ਦੀ ਸੜਕ ਹਾਦਸੇ 'ਚ ਮੌਤ

Famous Actor ਦੀ ਸੜਕ ਹਾਦਸੇ ‘ਚ ਮੌਤ

 

Famous Actor: 27 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਐਕਟਰ ਚਾਂਸ ਪਰਡੋਮੋ ਨੇ

ਪੰਜਾਬ ਨੈੱਟਵਰਕ, ਮੁੰਬਈ-

Famous Actor: ਸਾਊਥ ਫਿਲਮ ਸਟਾਰ ਡੇਨੀਅਲ ਬਾਲਾਜੀ ਦੇ ਦੇਹਾਂਤ ਤੋਂ ਬਾਅਦ ਫਿਲਮ ਇੰਡਸਟਰੀ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ।

ਮਸ਼ਹੂਰ ਹਾਲੀਵੁੱਡ ਫਿਲਮ ਐਕਟਰ ਚਾਂਸ ਪਰਡੋਮੋ ਨੇ ਸਿਰਫ 27 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਸ ਖਬਰ ਨੇ ਪੂਰੀ ਫਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਕਾਰ ਦੇ ਦੇਹਾਂਤ ‘ਤੇ ਮਸ਼ਹੂਰ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕ ਸੋਗ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਚਾਂਸ ਪਰਡੋਮੋ ‘ਜੇਨ ਵੀ ਮੋਮਿਨ ਵੈਲੀ’ ਅਤੇ ‘ਆਫਟਰ ਵੀ ਫੇਲ’ ਸਮੇਤ ਕਈ ਵੈੱਬ ਸੀਰੀਜ਼ ਦਾ ਹਿੱਸਾ ਰਹਿ ਚੁੱਕੇ ਹਨ।

ਹਾਲੀਵੁੱਡ ਅਦਾਕਾਰ ਚਾਂਸ ਦੇ ਪ੍ਰਮੋਟਰ ਨੇ ਇੱਕ ਬਿਆਨ ਰਾਹੀਂ ਚਾਂਸ ਪਰਡੋਮੋ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਵੇਰਾਇਟੀ ਨੂੰ ਦਿੱਤੇ ਇਕ ਬਿਆਨ ਵਿਚ ਉਨ੍ਹਾਂ ਕਿਹਾ, ‘ਬਹੁਤ ਦੁਖੀ ਹਿਰਦੇ ਨਾਲ ਅਸੀਂ ਇਹ ਐਲਾਨ ਕਰਦੇ ਹਾਂ ਕਿ ਐਕਟਰ ਚਾਂਸ ਪਰਡੋਮੋ ਦਾ ਬਾਈਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ।’

ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਾਦਸੇ ਵਿਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਸੀ। ਕਲਾ ਲਈ ਉਸਦਾ ਜਨੂੰਨ ਅਤੇ ਜੀਵਨ ਲਈ ਉਸਦੀ ਭੁੱਖ ਉਸਦੇ ਪ੍ਰਸ਼ੰਸਕਾਂ ਨੂੰ ਚੰਗੀ ਤਰ੍ਹਾਂ ਪਤਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਾ ਚਾਂਸ ਪਰਡੋਮੋ ਦਾ ਹਾਦਸਾ ਕਿੱਥੇ ਅਤੇ ਕਦੋਂ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ, ਪ੍ਰਸ਼ੰਸਕ 27 ਸਾਲ ਦੀ ਉਮਰ ਵਿੱਚ ਉਸਦੀ ਮੌਤ ਤੋਂ ਦੁਖੀ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments