Join WhatsApp

Join Now

Holiday News: ਚੋਣ ਡਿਊਟੀ ਵਾਲੇ ਮੁਲਾਜ਼ਮਾਂ ਨੂੰ ਅੱਜ ਛੁੱਟੀ!

On: May 27, 2026 7:57 AM

 

Holiday News: ਚੋਣ ਡਿਊਟੀ ਵਾਲੇ ਮੁਲਾਜ਼ਮਾਂ ਨੂੰ ਅੱਜ ਛੁੱਟੀ!

ਚੰਡੀਗੜ੍ਹ, 27 ਮਈ 2026 –

Holiday News: ਬੀਤੇ ਕੱਲ੍ਹ ਹੋਈਆਂ ਐਮਸੀ ਚੋਣਾਂ ਦੇ ਮੱਦੇਨਜ਼ਰ ਜਿਨਾਂ ਮੁਲਾਜ਼ਮਾਂ ਨੇ ਇਹਨਾਂ ਚੋਣਾਂ ਵਿੱਚ ਆਪਣੀ ਡਿਊਟੀ ਨਿਭਾਈ ਸੀ, ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅੱਜ ਯਾਨੀ ਕਿ 27 ਮਈ ਨੂੰ ਛੁੱਟੀ ਕਰ ਦਿੱਤੀ ਗਈ ਹੈ।

ਪਠਾਨਕੋਟ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਦੇ ਮੁਤਾਬਕ, ਜਿਨਾਂ ਮੁਲਾਜ਼ਮਾਂ ਨੇ MC ਚੋਣਾਂ ਵਿੱਚ ਡਿਊਟੀ ਨਿਭਾਈ ਸੀ ਉਹਨਾਂ ਮੁਲਾਜ਼ਮਾਂ ਨੂੰ 27 ਮਈ 2026 ਦੀ ਛੁੱਟੀ ਰਹੇਗੀ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ 26 ਮਈ ਨੂੰ ਵੋਟਾਂ ਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਅੰਦਰ ਚੁੱਟੀ ਐਲਾਨੀ ਸੀ।

ਪਰ ਇਲੈਕਸ਼ਨ ਅਮਲੇ ਨੂੰ ਛੁੱਟੀ ਨਹੀਂ ਸੀ ਕੀਤੀ ਗਈ, ਕਿਉਂਕਿ ਉਹਨਾਂ ਨੇ ਚੋਣ ਡਿਊਟੀ ਨਿਭਾਉਣੀ ਸੀ। ਇਸੇ ਲਈ ਅੱਜ 27 ਮਈ ਨੂੰ ਸਿਰਫ਼ ਇਲੈਕਸ਼ਨ ਅਮਲੇ ਨੂੰ ਤਾਂ ਛੁੱਟੀ ਰਹੇਗੀ, ਜਦੋਂ ਕਿ ਦੂਜੇ ਮੁਲਾਜ਼ਮ, ਜਿਨਾਂ ਦੀ ਡਿਊਟੀ ਇਲੈਕਸ਼ਨ ਵਿੱਚ ਨਹੀਂ ਸੀ ਲੱਗੀ, ਉਹਨਾਂ ਲਈ ਦਫਤਰ ਅਤੇ ਹੋਰ ਵਿਦਿਅਕ ਅਦਾਰੇ ਖੁੱਲੇ ਰਹਿਣਗੇ, ਯਾਨੀਕਿ ਉਹਨਾਂ ਨੂੰ ਅੱਜ ਹਾਜ਼ਰੀ ਭਰਨੀ ਹੋਵੇਗੀ। ਇਹ ਛੁੱਟੀ ਸਿਰਫ ਇਲੈਕਸ਼ਨ ਅਮਲੇ ਲਈ ਹੀ ਹੈ।

ਇੱਥੇ ਜ਼ਿਕਰ ਕਰਨਾ ਇਹ ਵੀ ਬਣਦਾ ਹੈ ਕਿ ਸਾਡੇ ਤੱਕ, ਸਿਰਫ ਪਠਾਨਕੋਟ ਡਿਪਟੀ ਕਮਿਸ਼ਨਰ ਦੇ ਵੱਲੋਂ ਹੀ ਭੇਜਿਆ ਗਿਆ ਪੱਤਰ ਮੌਜੂਦ ਹੈ, ਜਦੋਂ ਕਿ ਦੂਜੇ ਹੋਰਨਾਂ ਜ਼ਿਲ੍ਹਿਆਂ ਤੋਂ ਇਹੀ ਸੂਚਨਾਵਾਂ ਮਿਲ ਰਹੀਆਂ ਹਨ ਕਿ, ਜਿੱਥੇ-ਜਿੱਥੇ MC ਇਲੈਕਸ਼ਨ ਹੋਇਆ ਹੈ ਅਤੇ ਜੋ ਇਲੈਕਸ਼ਨ ਅਮਲਾ ਹੈ, ਸਿਰਫ ਉਸ ਨੂੰ ਹੀ 27 ਮਈ ਦੀ ਛੁੱਟੀ ਹੈ।

 

Leave a Comment